ਕੁਰਾਲੀ ''ਚ ਪੰਜਾਬ ਰੋਡਵੇਜ਼ ਬੱਸ ਦੇ ਡਰਾਈਵਰ ਦਾ ਕਤਲ! ਪਰਿਵਾਰ ਨੇ ਲਾਸ਼ ਸੜਕ ''ਤੇ ਰੱਖ ਕੀਤਾ ਪ੍ਰਦਰਸ਼ਨ

Thursday, Nov 06, 2025 - 06:50 PM (IST)

ਕੁਰਾਲੀ ''ਚ ਪੰਜਾਬ ਰੋਡਵੇਜ਼ ਬੱਸ ਦੇ ਡਰਾਈਵਰ ਦਾ ਕਤਲ! ਪਰਿਵਾਰ ਨੇ ਲਾਸ਼ ਸੜਕ ''ਤੇ ਰੱਖ ਕੀਤਾ ਪ੍ਰਦਰਸ਼ਨ

ਜਲੰਧਰ (ਸੋਨੂੰ)- ਜਲੰਧਰ ਰੋਡਵੇਜ ਡਿਪੂ ਦੇ ਡਰਾਈਵਰ ਜਗਜੀਤ ਦਾ ਕੁਰਾਲੀ ਵਿਚ ਰਾਡ ਮਾਰ ਕੇ ਕੀਤੇ ਗਏ ਕਤਲ ਨੂੰ ਲੈ ਕੇ ਕੱਚੇ ਮੁਲਜ਼ਮਾਂ ਦੀ ਯੂਨੀਅਨ ਵਿਚ ਰੋਸ ਹੈ। ਇਸ ਦੇ ਚਲਦਿਆਂ ਜਲੰਧਰ ਰੋਡਵੇਜ਼ ਡਿਪੂ ਦੇ ਡਰਾਈਵਰਾਂ-ਕੰਡਕਟਰਾਂ ਨੇ ਰੋਡਵੇਜ਼ ਬੱਸਾਂ ਰੋਕ ਦਿੱਤੀਆਂ ਹਨ।  ਬੱਸਾਂ ਡਿਪੂ ਦੇ ਅੰਦਰ ਹੀ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। ਮ੍ਰਿਤਕ ਜਗਜੀਤ ਸਿੰਘ ਦੀ ਲਾਸ਼ ਨੂੰ ਜਲੰਧਰ ਲਿਆਂਦਾ ਗਿਆ ਹੈ। ਲਾਸ਼ ਨੂੰ ਫ੍ਰੀਜ਼ਰ ਵਿੱਚ ਰੱਖ ਕੇ ਡਿਪੂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: Punjab:ਭਿਆਨਕ ਹਾਦਸੇ ਨੇ ਉਜਾੜ 'ਤਾ ਪਰਿਵਾਰ! ਮਾਂ-ਧੀ ਦੀ ਦਰਦਨਾਕ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ

PunjabKesari

ਮ੍ਰਿਤਕ ਜਗਜੀਤ ਸਿੰਘ ਦੇ ਵੱਡੇ ਭਰਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦੇ ਪਰਿਵਾਰ ਵਿੱਚ ਦੋ ਛੋਟੇ ਬੱਚੇ ਅਤੇ ਉਸ ਦੀ ਪਤਨੀ ਹੈ। ਉਸ ਨੇ ਅੱਗੇ ਕਿਹਾ ਕਿ ਜਗਜੀਤ ਦੀ ਮੌਤ ਤੋਂ ਬਾਅਦ ਰੋਜ਼ੀ-ਰੋਟੀ ਕਮਾਉਣ ਵਾਲਾ ਕੋਈ ਨਹੀਂ ਹੈ। ਯੂਨੀਅਨ ਪਰਿਵਾਰ ਵੱਲੋਂ ਲੜ ਰਹੀ ਹੈ ਅਤੇ ਅਗਲਾ ਵਿਰੋਧ-ਪ੍ਰਦਰਸ਼ਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਕੀਤਾ ਜਾਵੇਗਾ।

PunjabKesari

ਕਤਲ ਵਾਲੀ ਥਾਂ 'ਤੇ ਮੌਜੂਦ ਕੰਡਕਟਰ ਮੁਹੰਮਦ ਸਦੀਕ ਨੇ ਦੱਸਿਆ ਕਿ ਡਰਾਈਵਰ ਜਗਜੀਤ ਚੰਡੀਗੜ੍ਹ ਤੋਂ ਜਲੰਧਰ ਜਾ ਰਹੀ ਆਪਣੀ ਬੱਸ ਬਹੁਤ ਆਰਾਮ ਨਾਲ ਚਲਾ ਰਿਹਾ ਸੀ। ਰਸਤੇ ਵਿਚ ਆਉਣ-ਜਾਣ ਵਾਲੇ ਲੋਕਾਂ ਨੂੰ ਰੋਜ਼ਾਨਾ ਵਾਂਗ ਹੋਰਨ ਮਾਰ ਕੇ ਸਾਈਡ ਦੇਣ ਨੂੰ ਕਹਿ ਰਹੇ ਹਨ ਪਰ ਰਸਤੇ ਵਿਚ ਇਕ ਗੱਡੀ ਚਾਲਕ ਵੱਲੋਂ ਰਸਤੇ ਵਿਚ ਰੋਕ ਕੇ ਉਨ੍ਹਾਂ ਹੋਰਨ ਵਜਾਉਣ ਨੂੰ ਲੈ ਕੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਵੱਡੀ ਵਾਰਦਾਤ! ਰੇਲਵੇ ਸਟੇਸ਼ਨ ਨੇੜੇ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਇਕ ਬੋਲੈਰੋ ਪਿਕਅੱਪ ਡਰਾਈਵਰ ਆਇਆ ਅਤੇ ਹਾਰਨ ਵਜਾਉਣ ਬਾਰੇ ਬਹਿਸ ਕਰਨ ਲੱਗ ਪਿਆ। ਉਸ ਨੇ ਅਚਾਨਕ ਆਪਣੀ ਗੱਡੀ ਵਿੱਚੋਂ ਇਕ ਰਾਡ ਕੱਢੀ ਅਤੇ ਡਰਾਈਵਰ ਜਗਜੀਤ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੀ ਤੁਰੰਤ ਮੌਤ ਹੋ ਗਈ। ਯੂਨੀਅਨ ਤੇ ਪਰਿਵਾਰ ਵੱਲੋਂ ਇਕ ਕਰੋੜ ਰੁਪਏ ਦੇ ਮੁਆਵਜ਼ੇ ਸਮੇਤ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ। ਉਥੇ ਹੀ ਇਸ ਦੌਰਾਨ ਜਲੰਧਰ ਦੇ ਪੀ. ਏ. ਪੀ.  ਚੌਕ 'ਤੇ ਧਰਨਾ ਦੇਣ ਲਈ ਡੀਪੂ 'ਚੋਂ ਨਿਕਲਦੇ ਸਮੇਂ ਪੁਲਸ ਅਤੇ ਪੰਜਾਬ ਰੋਡਵੇਜ਼ ਕਰਮਚਾਰੀਆਂ ਵਿਚਕਾਰ ਝੜਪ ਹੋ ਗਈ। ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਅੱਧੇ ਘੰਟੇ ਦਾ ਸਮਾਂ ਮੰਗ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕੀਤਾ। 

ਇਹ ਵੀ ਪੜ੍ਹੋ:  ਜਲੰਧਰ: ਜਿਊਲਰ ਸ਼ਾਪ ਡਕੈਤੀ ਮਾਮਲੇ 'ਚ ਗ੍ਰਿਫ਼ਤਾਰ ਮੁਲਜ਼ਮਾਂ ਬਾਰੇ ਹੋਏ ਵੱਡੇ ਖ਼ੁਲਾਸੇ, ਬੱਸ ਤੋਂ ਉਤਰ ਕੇ ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News