ਅਮਨਦੀਪ ਦੇ ਕਤਲ ਦੇ ਸੰਬੰਧ ਚ 3 ਖਿਲਾਫ ਪਰਚਾ ਦਰਜ
Thursday, Nov 06, 2025 - 11:13 PM (IST)
ਲੋਹੀਆਂ ਖਾਸ (ਸੁਖਪਾਲ ਰਾਜਪੂਤ) - ਸਥਾਨਕ ਪੁਲਸ ਕੋਲ ਭੁਪਿੰਦਰ ਸਿੰਘ ਉਰਫ ਸੋਨੂ ਪੁੱਤਰ ਕਾਬਲ ਸਿੰਘ ਵਾਸੀ ਅਮਰਗੜ੍ਹ ਬਾਡੀਆਂ ਥਾਣਾ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਨੇ ਬਿਆਨ ਦਰਜ ਕਰਵਾਉਂਦੇ ਹੋਏ ਕਿਹਾ ਕਿ ਮੇਰੀ ਭੈਣ ਕੁਲਜਿੰਦਰ ਕੌਰ ਪਤਨੀ ਅਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਚੱਕ ਚੇਲਾ ਦੇ 2 ਲੜਕੇ ਚਰਨਜੀਤ ਸਿੰਘ ਤੇ ਦਿਲਰਾਜ ਸਿੰਘ ਹਨ। ਜੀਜਾ ਅਮਨਦੀਪ ਸਿੰਘ ਹੁਣਾਂ ਦੀ ਬਜ਼ੁਰਗਾਂ ਤੋਂ ਲੈ ਕੇ ਜਮੀਨ ਦੀ ਵੰਡ ਦਾ ਝਗੜਾ ਚੱਲਦਾ ਸੀ। ਜੀਜੇ ਦੇ ਤਾਏ ਦੇ ਲੜਕੇ ਚਰਨਜੀਤ ਸਿੰਘ ਪੁੱਤਰ ਜਗੀਰ ਸਿੰਘ ਜੋ ਵਿਦੇਸ਼ ਰਹਿੰਦਾ ਹੈ ਨੇ ਆਪਣੀ ਮਰਜ਼ੀ ਨਾਲ ਜਮੀਨ ਦੀ ਤਕਸੀਮ ਕਰਵਾ ਲਈ ਸੀ ਜੋ ਕਿ ਮੇਰੀ ਭੈਣ ਕੁਲਜਿੰਦਰ ਕੌਰ ਪਤੀ ਅਮਨਦੀਪ ਸਿੰਘ ਦੇ ਪਰਿਵਾਰ ਨੂੰ ਨਾ ਮਨਜ਼ੂਰ ਸੀ। ਰਾਜੀਨਾਮਾ ਹੋਣ ਉਪਰੰਤ ਨਿਸ਼ਾਨਦੇਹੀ ਕਰਵਾਈ ਗਈ ਅਮਨਦੀਪ ਸਿੰਘ ਨੇ ਆਪਣੇ ਹਿੱਸੇ ਦੀ ਜਮੀਨ ਅਸਮਣ ਪੁੱਤਰ ਬਲਦੇਵ ਸਿੰਘ ਵਾਸੀ ਰੱਬਾ ਨਿਹਾਲੂਵਾਲ ਨੂੰ ਠੇਕੇ ਤੇ ਦਿੱਤੀ ਸੀ।
ਬੀਤੀ 3 ਨਵੰਬਰ ਨੂੰ ਅਮਨਦੀਪ ਸਿੰਘ ਦੀ ਲਾਸ਼ ਖੇਤਾਂ 'ਚ ਟਰੈਕਟਰ ਦੇ ਹੇਠਾਂ ਜਿਸ ਦੇ ਗੱਲ ਵਿੱਚ ਪਜਾਮੇ ਦਾ ਨਾਲਾ ਨੁਮਾਂ ਘੁੱਟਿਆ ਹੋਇਆ ਸੀ ਅਮਨਦੀਪ ਸਿੰਘ ਦੇ ਮੂੰਹ ਅਤੇ ਜਬਾੜੇ ਤੇ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ ਅਤੇ ਮੂੰਹ, ਕੰਨ ਅਤੇ ਨੱਕ ਵਿੱਚੋਂ ਖੂਨ ਨਿਕਲਿਆ ਹੋਇਆ ਸੀ ਤਾਂ ਅਸੀਂ ਘਬਰਾ ਗਏ ਬਾਡੀ ਨੂੰ ਟਰੈਕਟਰ ਦੇ ਹੇਠਾਂ ਤੋਂ ਖਿੱਚਿਆ ਤੇ ਉਸਦੇ ਗਲੇ ਦੀ ਰੱਸੀ ਖੋਲੀ ਅਤੇ ਨਬਜ਼ ਨੂੰ ਚੈੱਕ ਕੀਤਾ ਤਾਂ ਉਹ ਮਰਿਆ ਹੋਇਆ ਸੀ। ਉਸਦੇ ਸਰੀਰ ਦੇ ਉੱਪਰਲੇ ਹਿੱਸੇ 'ਤੇ ਕੋਈ ਕੱਪੜਾ ਨਹੀਂ ਸੀ ਉਸ ਦੇ ਤੇੜ ਪਜਾਮਾ ਸੀ ਅਤੇ ਲਾਸ਼ ਅਤੇ ਟਰੈਕਟਰ ਤੋਂ ਥੋੜਾ ਦੂਰ ਇੱਕ ਪਲਾਸਟਿਕ ਦੀ ਬੋਤਲ ਇੱਕ ਸਟੀਲ ਦਾ ਗਿਲਾਸ ਤੇ ਕੱਚੀ ਸ਼ਰਾਬ ਵਾਲੇ ਲਿਫਾਫੇ ਪਏ ਸਨ ਅਤੇ ਦੂਸਰੀ ਸਾਈਡ ਅਮਨਦੀਪ ਸਿੰਘ ਦੀਆਂ ਚਪਲਾ ਖਿਲਰੀਆਂ ਪਈਆਂ ਸਨ। ਸਥਾਨਕ ਪੁਲਸ ਵੱਲੋਂ ਉਕਤ ਬਿਆਨਾਂ ਦੇ ਅਧਾਰ ਤੇ ਅਸਮਣ ਉੱਤਰ ਬਲਦੇਵ ਰੱਬਾ ਦੇ ਨਿਹਾਲੂਵਾਲ, ਆਕਾਸ਼ਦੀਪ ਉਰਫ ਕਾਲੂ ਮੁਰੀਦਵਾਲ, ਬਲਰਾਜ ਸਿੰਘ ਉਰਫ ਬਾਜਾ ਨਿਹਾਂਲੂਵਾਲ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
