ਮੰਦਰ ਦੀ ਸੁਰੱਖਿਆ ਲਈ ਤਾਇਨਾਤ ਕੀਤੇ 2 ਮੁਲਾਜ਼ਮਾਂ ਦਾ ਕਤਲ, ਫਿਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ
Tuesday, Nov 11, 2025 - 03:31 PM (IST)
ਵਿਰੁਧੁਨਗਰ : ਤਾਮਿਲਨਾਡੂ ਦੇ ਵਿਰੁਧੁਨਗਰ ਜ਼ਿਲ੍ਹੇ ਦੇ ਇੱਕ ਮੰਦਰ ਵਿੱਚ ਦੋ ਸੁਰੱਖਿਆ ਗਾਰਡਾਂ ਦਾ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਹੁੰਡੀ 'ਚੋਂ ਨਕਦੀ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਸਵੇਰ ਦੀ ਸ਼ਿਫਟ ਦੌਰਾਨ ਡਿਊਟੀ 'ਤੇ ਤਾਇਨਾਤ ਇੱਕ ਸੁਰੱਖਿਆ ਗਾਰਡ ਨੂੰ ਦੇਵਦਾਨਮ ਵਿਖੇ ਨਚਾਦਾਈ ਤਵਿਰਤਰੂਲੀਆ ਸਵਾਮੀ ਮੰਦਰ ਦੇ ਅੰਦਰ ਝੰਡੇ ਦੇ ਖੰਭੇ ਕੋਲ ਸ਼ੰਕਰਪੰਡੀਅਨ (65) ਅਤੇ ਪੇਚੀਮੁਥੂ (50) ਦੀਆਂ ਲਾਸ਼ਾਂ ਪਈਆਂ ਹੋਈਆਂ ਮਿਲੀਆਂ।
ਪੜ੍ਹੋ ਇਹ ਵੀ : ਤਾਮਿਲਨਾਡੂ 'ਚ ਵੱਡਾ Blast: ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ, ਇਕ-ਇਕ ਕਰਕੇ ਹੋਏ ਕਈ ਧਮਾਕੇ
ਇਸ ਤੋਂ ਬਾਅਦ ਉਕਤ ਕਰਮਚਾਰੀ ਨੇ ਇਸ ਦੀ ਸੂਚਨਾ ਤੁਰੰਤ ਮੰਦਰ ਦੇ ਅਧਿਕਾਰੀਆਂ ਅਤੇ ਪੁਲਸ ਨੂੰ ਦਿੱਤੀ। ਰਾਜਪਾਲਯਮ ਤੋਂ ਲਗਭਗ 12 ਕਿਲੋਮੀਟਰ ਦੂਰ ਸਥਿਤ ਇਹ ਪ੍ਰਾਚੀਨ ਮੰਦਰ ਹਿੰਦੂ ਧਾਰਮਿਕ ਅਤੇ ਦਾਨ ਵਿਭਾਗ ਦੁਆਰਾ ਪ੍ਰਬੰਧਿਤ ਕੀਤਾ ਜਾਂਦਾ ਹੈ। ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੰਦਰ ਦਾ ਦਾਨ ਬਕਸਾ ਵੀ ਟੁੱਟਿਆ ਹੋਇਆ ਸੀ, ਜਿਸ ਵਿਚੋਂ ਨਕਦੀ ਗਾਇਬ ਸੀ। ਪੁਲਸ ਨੂੰ ਸ਼ੱਕ ਹੈ ਕਿ ਦੋ ਸੁਰੱਖਿਆ ਗਾਰਡਾਂ ਨੂੰ ਡਕੈਤੀ ਦਾ ਵਿਰੋਧ ਕਰਨ ਕਾਰਨ ਮਾਰਿਆ ਗਿਆ ਸੀ। ਅਧਿਕਾਰੀ ਦੇ ਅਨੁਸਾਰ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਖ਼ਰਾਬ ਪਾਏ ਗਏ ਸਨ। ਪੁਲਸ ਨੇ ਮਾਮਲਾ ਦਰਜ ਕਰਕੇ ਇਸ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
