ਮੈਂਬਰ ਪੰਚਾਇਤ ਦੇ ਲਾਪਤਾ ਭਰਾ ਦੀ ਕਮਾਦ ''ਚੋਂ ਮਿਲੀ ਲਾਸ਼, ਪਿੰਡ ''ਚ ਦਹਿਸ਼ਤ

Friday, Nov 07, 2025 - 01:24 PM (IST)

ਮੈਂਬਰ ਪੰਚਾਇਤ ਦੇ ਲਾਪਤਾ ਭਰਾ ਦੀ ਕਮਾਦ ''ਚੋਂ ਮਿਲੀ ਲਾਸ਼, ਪਿੰਡ ''ਚ ਦਹਿਸ਼ਤ

ਝਬਾਲ (ਨਰਿੰਦਰ) : ਪੁਲਸ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਮੂਸੇ ਵਿਖੇ ਇਕ ਮੌਜੂਦਾ ਮੈਂਬਰ ਪੰਚਾਇਤ ਦੇ ਭਰਾ ਜੋ ਬੀਤੇ ਕੱਲ ਤੋਂ ਸ਼ੱਕੀ ਹਾਲਾਤ 'ਚ ਲਾਪਤਾ ਸੀ ਦੀ ਅੱਜ ਕਮਾਦ ਦੇ ਖੇਤਾਂ ਵਿੱਚੋਂ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਪੈਦਾ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਲੜਕੇ ਗੁਰਮੇਜ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਜਸਵੰਤ ਸਿੰਘ ਪੁੱਤਰ ਤਾਰਾ ਸਿੰਘ ਪਿੰਡ ਮੂਸੇ ਕਲਾ ਜੋ ਕੱਲ ਸ਼ਾਮ ਆਪਣੇ ਖੇਤਾਂ ਵਿਚ ਫਿਰਦੀ ਅਵਾਰਾ ਗਾਂ ਨੂੰ ਕਿਤੇ ਛੱਡਣ ਗਿਆ, ਪ੍ਰੰਤੂ ਮੁੜਕੇ ਵਾਪਸ ਨਹੀਂ ਆਇਆ ਜਿਸ ਨੂੰ ਕੱਲ ਦਾ ਪਰਿਵਾਰ ਲੱਭ ਰਿਹਾ ਸੀ।

ਅੱਜ ਸਵੇਰੇ ਜਦੋਂ ਉਨ੍ਹਾਂ ਕਮਾਦ ਦੇ ਖੇਤ ਜੋ ਘਰ ਤੋਂ ਥੋੜੀ ਦੂਰ ਸਨ ਵਿਚ ਵੇਖਿਆ ਤਾਂ ਕਮਾਦ ਵਿਚ ਜਸਵੰਤ ਸਿੰਘ ਦੀ ਲਾਸ਼ ਪਈ ਸੀ ਜਿਸ ਦੇ ਸਿਰ ਵਿਚ ਸੱਟ ਦੇ ਨਿਸ਼ਾਨ ਸਨ ਅਤੇ ਨੇੜੇ ਹੀ ਉਹ ਅਵਾਰਾ ਗਾਂ ਬੰਨੀ ਸੀ ਜਿਸ ਨੂੰ ਉਹ ਛੱਡਣ ਚੱਲਿਆ ਸੀ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਸ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ। ਵਰਨਣਯੋਗ ਹੈ ਕਿ ਮ੍ਰਿਤਕ ਪਿੰਡ ਦੇ ਮੌਜੂਦਾ ਮੈਂਬਰ ਪੰਚਾਇਤ ਅਮਰੀਕ ਸਿੰਘ ਦਾ ਭਰਾ ਹੈ।


author

Gurminder Singh

Content Editor

Related News