ਮੰਦਰ ਮੱਥਾ ਟੇਕਣ ਆਏ ਪੱਤਰਕਾਰ ''ਤੇ ਸਾਨ੍ਹ ਨੇ ਕੀਤਾ ਹਮਲਾ
Saturday, Nov 08, 2025 - 05:02 PM (IST)
ਗੁਰੂਹਰਸਹਾਏ(ਸੁਨੀਲ ਵਿੱਕੀ ਆਵਲਾ) : ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਬਾਬਾ ਖੇਤਰਪਾਲ ਦੇ ਮੰਦਰ ਦੇ ਬਾਹਰ ਬਜ਼ੁਰਗ ਪੱਤਰਕਾਰ ਨੂੰ ਸਾਨ੍ਹ ਨੇ ਚੁੱਕ ਕੇ ਜ਼ਮੀਨ 'ਤੇ ਸੁੱਟ ਦਿੱਤਾ ਜਿਸ ਕਰਕੇ ਉਹ ਜ਼ਖਮੀ ਹੋ ਗਿਆ। ਆਸ ਪਾਸ ਦੇ ਦੁਕਾਨਦਾਰਾਂ ਨੇ ਤੁਰੰਤ ਪੱਤਰਕਾਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੱਤਰਕਾਰ ਫਕੀਰ ਚੰਦ ਸਿਕਰੀ ਨੇ ਦੱਸਿਆ ਕਿ ਉਹ ਤਕਰੀਬਨ ਹਰ ਰੋਜ਼ ਸਵੇਰੇ ਬਾਬਾ ਖੇਤਰਪਾਲ ਜੀ ਦੇ ਮੰਦਰ ਮੱਥਾ ਟੇਕਣ ਲਈ ਆਉਂਦੇ ਹਨ ਤੇ ਅੱਜ ਸਵੇਰੇ ਜਦੋਂ ਉਹ ਮੰਦਰ ਦੇ ਬਾਹਰ ਅੱਖਾਂ ਬੰਦ ਕਰਕੇ ਬਾਬਾ ਜੀ ਨੂੰ ਮੱਥਾ ਟੇਕ ਰਹੇ ਸਨ ਤਾਂ ਇਸ ਦੌਰਾਨ ਸਾਨ੍ਹ ਨੇ ਉਸ ਨੂੰ ਪਿੱਛੋਂ ਆਪਣੇ ਸਿੰਙਾਂ ਨਾਲ ਚੁੱਕ ਕੇ ਮਾਰਿਆ। ਲੋਕਾਂ ਨੇ ਅਪੀਲ ਕੀਤੀ ਕਿ ਸੜਕਾਂ 'ਤੇ ਘੁੰਮ ਰਹੇ ਆਵਾਰਾਂ ਪਸ਼ੂਆਂ ਦਾ ਪੱਕਾ ਹੱਲ ਕੀਤਾ ਜਾਵੇ।
