ਪੰਜਾਬ ''ਚ ਵੱਡੀ ਵਾਰਦਾਤ! ਸਾਂਝੀ ਵੱਟ ਦੇ ਰੌਲੇ ''ਚ ਕਿਰਚਾਂ ਮਾਰ-ਮਾਰ ਕਰ''ਤਾ ਨੌਜਵਾਨ ਦਾ ਕਤਲ
Monday, Nov 03, 2025 - 09:56 PM (IST)
            
            ਤਰਨਤਾਰਨ (ਮਨਦੀਪ ਸੋਢੀ) : ਤਰਨਤਾਰਨ 'ਚ ਪੈਂਦੇ ਹਲਕੇ ਖੇਮਕਰਨ ਦੇ ਪਿੰਡ ਵਰਨਾਲਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਈ ਚੜਪ ਦੌਰਾਨ ਇੱਕ ਵਿਅਕਤੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਕਿ ਗੁਰਪ੍ਰੀਤ ਸਿੰਘ ਉਰਫ ਗੋਪੀ ਜੋ ਕਿ ਪਿੰਡ ਬਰਨਾਲਾ ਦਾ ਰਹਿਣ ਵਾਲਾ ਆਪਣੀ ਪੈਲੀ ਦੇ ਵਿੱਚ ਵੱਟਾਂ ਵਾਹ ਰਿਹਾ ਸੀ। ਨਾਲ ਦੀ ਪੈਲੀ ਵਾਲੇ ਕੁਝ ਵਿਅਕਤੀਆਂ ਨੇ ਉਸ ਨੂੰ ਬੁਲਾਇਆ ਅਤੇ ਉਸ ਤੇ ਕਿਰਚ ਦੇ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ ਤਕਰੀਬਨ 30 ਤੋਂ 32 ਸਾਲ ਦੀ ਦੱਸੀ ਜਾ ਰਹੀ ਹੈ। ਵਿਅਕਤੀ ਨੂੰ ਪੱਟੀ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਅਤੇ ਕਿਹਾ ਜਾ ਰਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲੇਗਾ, ਉਹ ਗੁਰਪ੍ਰੀਤ ਸਿੰਘ ਦਾ ਸਸਕਾਰ ਨਹੀਂ ਕਰਨਗੇ।
