''ਪਾਰਟ ਟਾਈਮ'' ਨੌਕਰੀ ਦੇ ਬਹਾਨੇ ਟੈਕਸੀ ਡਰਾਈਵਰ ਤੋਂ 2 ਲੱਖ 10 ਹਜ਼ਾਰ ਰੁਪਏ ਦੀ ਠੱਗੀ
Friday, Dec 13, 2024 - 04:36 PM (IST)
ਨੋਇਡਾ (ਏਜੰਸੀ)- ਨੋਇਡਾ ਦੇ ਈਕੋਟੈਕ ਥਾਣਾ ਖੇਤਰ ਵਿਚ ਅਣਪਛਾਤੇ ਬਦਮਾਸ਼ਾਂ ਨੇ 'ਪਾਰਟ ਟਾਈਮ' ਨੌਕਰੀ ਦੇ ਬਹਾਨੇ ਇਕ ਟੈਕਸੀ ਡਰਾਈਵਰ ਨਾਲ ਕਥਿਤ ਤੌਰ 'ਤੇ 2 ਲੱਖ 10 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਵ੍ਹਾਈਟ ਹਾਊਸ ਨੇ 'ਇਸਲਾਮੋਫੋਬੀਆ' ਨਾਲ ਨਜਿੱਠਣ ਲਈ ਰਾਸ਼ਟਰੀ ਰਣਨੀਤੀ ਕੀਤੀ ਜਾਰੀ
ਥਾਣਾ ਇੰਚਾਰਜ ਇੰਸਪੈਕਟਰ ਅਨਿਲ ਕੁਮਾਰ ਪਾਂਡੇ ਨੇ ਦੱਸਿਆ ਕਿ ਬੀਤੀ ਰਾਤ ਅਰਜੁਨ ਕੁਮਾਰ ਨਾਂ ਦੇ ਟੈਕਸੀ ਡਰਾਈਵਰ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਜੂਨ 2024 ਨੂੰ ਉਸ ਨੂੰ 'ਵਟਸਐਪ' ਮੈਸੇਜ ਆਇਆ ਅਤੇ ਇਹ ਸੰਦੇਸ਼ ਭੇਜਣ ਵਾਲਿਆਂ ਨੇ ਉਸ ਨੂੰ 'ਪਾਰਟ ਟਾਈਮ' ਨੌਕਰੀ ਦਾ ਲਾਲਚ ਦੇ ਕੇ ਉਸਨੂੰ ਇੱਕ 'ਗਰੁੱਪ' ਨਾਲ ਜੋੜ ਦਿੱਤਾ।
ਇਹ ਵੀ ਪੜ੍ਹੋ: ਟੈਕਸਾਸ ਤੋਂ ਬਾਅਦ ਨਿਊਯਾਰਕ ਹਾਈਵੇ 'ਤੇ ਜਹਾਜ਼ ਹੋਇਆ ਹਾਦਸਾਗ੍ਰਸਤ, 48 ਘੰਟਿਆਂ 'ਚ ਦੂਜੀ ਘਟਨਾ (ਵੀਡੀਓ)
ਪਾਂਡੇ ਨੇ ਦੱਸਿਆ ਕਿ ਸ਼ੁਰੂਆਤੀ ਦੌਰ 'ਚ ਸਾਈਬਰ ਠੱਗਾਂ ਨੇ ਅਰਜੁਨ ਤੋਂ 10,000 ਰੁਪਏ ਠੱਗੇ ਅਤੇ ਹੌਲੀ-ਹੌਲੀ ਉਸ ਨੂੰ ਭਰੋਸੇ 'ਚ ਲੈ ਕੇ ਉਸ ਤੋਂ 2,10,000 ਰੁਪਏ ਆਪਣੇ ਖਾਤੇ ਵਿਚ ਪਵਾ ਲਏ। ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਪੁਲਸ ਪੀੜਤਾ ਦੀ ਸ਼ਿਕਾਇਤ 'ਤੇ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਪਹਿਲਾਂ ਦਿੱਤੀ ਧਮਕੀ ਫਿਰ ਟਰੰਪ ਨੇ ਚੀਨੀ ਰਾਸ਼ਟਰਪਤੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8