ਅਮਰੀਕਾ ਭੇਜਣ ਦੇ ਨਾਂ ’ਤੇ 50 ਲੱਖ ਤੋਂ ਵੱਧ ਦੀ ਠੱਗੀ, ਇਕ ਔਰਤ ਸਮੇਤ 2 ਨਾਮਜ਼ਦ

Sunday, Feb 22, 2026 - 03:02 PM (IST)

ਅਮਰੀਕਾ ਭੇਜਣ ਦੇ ਨਾਂ ’ਤੇ 50 ਲੱਖ ਤੋਂ ਵੱਧ ਦੀ ਠੱਗੀ, ਇਕ ਔਰਤ ਸਮੇਤ 2 ਨਾਮਜ਼ਦ

ਪਾਤੜਾਂ (ਚੋਪੜਾ): ਪਾਤੜਾਂ ਪੁਲਸ ਵੱਲੋਂ ਵਿਦੇਸ਼ ਭੇਜਣ ਦੇ ਨਾਮ ’ਤੇ 50 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਵਾਲੇ ਇਕ ਔਰਤ ਸਮੇਤ 2 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸਲਵਿੰਦਰ ਕੌਰ ਪਤਨੀ ਗੁਰਸੇਵਕ ਸਿੰਘ ਵਾਸੀ ਸ਼ੁਤਰਾਣਾ ਨੇ ਆਪਣੇ ਲੜਕੇ ਜਸਨਦੀਪ ਸਿੰਘ ਨੂੰ ਵਿਦੇਸ਼ (ਅਮਰੀਕਾ) ਭੇਜਣ ਲਈ ਮੋਹਣ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਖਿਦਰਾਵਾਦ ਤਹਿਸੀਲ ਅਸੰਧ ਜ਼ਿਲਾ ਕਰਨਾਲ (ਹਰਿਆਣਾ) ਅਤੇ ਨਿਰਮਲ ਕੌਰ ਪਤਨੀ ਸੁਲੱਖਣ ਸਿੰਘ ਵਾਸੀ ਸ਼ੁਤਰਾਣਾ ਥਾਣਾ ਪਾਤੜਾਂ ਨਾਲ ਸੰਪਰਕ ਕੀਤਾ ਸੀ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਸੰਘਣੀ ਧੁੰਦ ਨੇ ਫਿਰ ਕਰਵਾਇਆ ਠੰਡ ਦਾ ਅਹਿਸਾਸ, ਮਾਹਿਰਾਂ ਨੇ ਦਿੱਤੇ ਇਹ ਸੰਕੇਤ

ਦੋਵਾਂ ਮੁਲਜ਼ਮਾਂ ਨੇ ਜਸਨਦੀਪ ਸਿੰਘ ਨੂੰ ਅਮਰੀਕਾ ਭੇਜਣ ਬਦਲੇ 51 ਲੱਖ 93 ਹਜ਼ਾਰ 300 ਰੁਪਏ ਲੈ ਲਏ, ਪਰ ਨਾ ਹੀ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਪੁਲਸ ਵੱਲੋਂ ਉਪਰੋਕਤ ਔਰਤ ਅਤੇ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ: ਡਿਊਟੀ 'ਤੇ ਤਾਇਨਾਤ 2 ਮੁਲਾਜ਼ਮਾਂ ਦੀ ਸ਼ੱਕੀ ਹਾਲਾਤ 'ਚ ਮੌਤ, ਚੈਕ ਪੋਸਟ ਦੇ ਅੰਦਰੋਂ ਮਿਲੀਆਂ ਲਾਸ਼ਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News