ਖਪਤਕਾਰ ਨਾਲ ਵੱਜੀ 2 ਲੱਖ 55 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ

Friday, Feb 27, 2026 - 04:44 PM (IST)

ਖਪਤਕਾਰ ਨਾਲ ਵੱਜੀ 2 ਲੱਖ 55 ਹਜ਼ਾਰ ਰੁਪਏ ਦੀ ਆਨਲਾਈਨ ਠੱਗੀ

ਤਰਨਤਾਰਨ(ਰਮਨ)- ਵਿਅਕਤੀ ਦੇ ਨਾਮ ਉਪਰ ਆਨਲਾਈਨ ਲੋਨ ਲੈਂਦੇ ਹੋਏ 2 ਲੱਖ 55 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਸਬੰਧ ਵਿਚ ਸਾਈਬਰ ਕ੍ਰਾਈਮ ਥਾਣਾ ਤਰਨਤਾਰਨ ਦੀ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪਾਕਿਸਤਾਨੀ ਡੌਨ ਭੱਟੀ ਦੀ ਇਕ ਹੋਰ ਆਡੀਓ ਵਾਇਰਲ, ਐਨਕਾਊਂਟਰ 'ਚ ਮਾਰੇ ਗਏ ਰਣਜੀਤ ਸਿੰਘ ਨੂੰ ਦੱਸਿਆ...

ਦਿਲਬਾਗ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਮਲੀਆ ਨੇ ਆਨਲਾਈਨ ਪੋਰਟਲ ਉਪਰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਮੋਬਾਈਲ ਨੰਬਰ ਉਪਰ ਅਚਾਨਕ ਕੁਝ ਮੈਸੇਜ ਆਉਣੇ ਸ਼ੁਰੂ ਹੋ ਗਏ, ਜਦੋਂ ਉਸਨੇ ਵੇਖਿਆ ਤਾਂ ਉਸਦੇ ਬੈਂਕ ਖਾਤੇ ਵਿਚੋਂ 50-50 ਹਜ਼ਾਰ ਰੁਪਏ ਨਿਕਲ ਚੁੱਕੇ ਸਨ। ਜਿਸ ਤੋਂ ਬਾਅਦ ਲਗਾਤਾਰ ਅੱਠ ਮੈਸੇਜ ਆਏ, ਜਿਸ ਵਿਚੋਂ ਪ੍ਰਤੀ ਮੈਸੇਜ 10 ਹਜ਼ਾਰ ਰੁਪਏ ਦੀਆਂ ਅੱਠ ਟਰਾਂਜੈਕਸ਼ਨਾਂ ਹੋ ਗਈਆਂ ਅਤੇ 80 ਹਜ਼ਾਰ ਰੁਪਏ ਨਿਕਲ ਗਏ। ਇਸ ਤੋਂ ਬਾਅਦ 5000 ਦਾ ਇਕ ਹੋਰ ਮੈਸੇਜ ਆਇਆ, ਜਿਸ ਦੇ ਚੱਲਦਿਆਂ ਉਸ ਦੇ ਖਾਤੇ ਵਿਚੋਂ ਕੁੱਲ 1,85000 ਨਿਕਲ ਗਏ। ਜਿਸ ਤੋਂ ਬਾਅਦ ਉਸਦਾ ਮੋਬਾਈਲ ਫੋਨ ਹੈਕ ਹੋ ਗਿਆ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਜਦੋਂ ਖਪਤਕਾਰ ਨੇ ਬੈਂਕ ਵਿਚ ਜਾ ਕੇ ਪਤਾ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਉਸਦਾ ਮੋਬਾਈਲ ਫੋਨ ਹੈਕ ਕਰਕੇ ਠੱਗੀ ਮਾਰਨ ਵਾਲੇ ਵਿਅਕਤੀ ਨੇ 90 ਹਜ਼ਾਰ ਰੁਪਏ ਦਾ ਲੋਨ ਕਰਵਾ ਲਿਆ ਹੈ ਅਤੇ ਉਸ ਵਿਚੋਂ 70 ਹਜ਼ਾਰ ਦੀ ਰਾਸ਼ੀ ਕਢਵਾ ਲਈ ਹੈ। ਇਸ ਤਰ੍ਹਾਂ ਖਪਤਕਾਰ ਨਾਲ ਕੁੱਲ 2 ਲੱਖ 55 ਹਜ਼ਾਰ ਦੀ ਆਨਲਾਈਨ ਠੱਗੀ ਮਾਰੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਾਈਬਰ ਕ੍ਰਾਈਮ ਦੇ ਏ.ਐੱਸ.ਆਈ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਅਣਪਛਾਤੇ ਵਿਅਕਤੀ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀ ਦੇਣ ਧਿਆਨ, 4 ਦਿਨਾਂ ਲਈ ਬੰਦ ਰਹੇਗੀ ਮਸ਼ਹੂਰ ਮਾਰਕੀਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News