ਛੇੜਛਾੜ ਦੇ ਦੋਸ਼ੀ ਨੂੰ ਤਾਲਿਬਾਨੀ ਸਜ਼ਾ! ਪਤਨੀ ’ਤੇ ਬੱਚਿਆਂ ਸਾਹਮਣੇ ਬੇਰਹਿਮੀ ਨਾਲ ਕੁੱਟਿਆ

Friday, Feb 04, 2022 - 06:59 PM (IST)

ਛੇੜਛਾੜ ਦੇ ਦੋਸ਼ੀ ਨੂੰ ਤਾਲਿਬਾਨੀ ਸਜ਼ਾ! ਪਤਨੀ ’ਤੇ ਬੱਚਿਆਂ ਸਾਹਮਣੇ ਬੇਰਹਿਮੀ ਨਾਲ ਕੁੱਟਿਆ

ਗੁਨਾ— ਗੁਨਾ ’ਚ ਨਾਨਾਖੇੜੀ ਸੂਬੇ ’ਚ ਸ਼ੁੱਕਰਵਾਰ ਸਵੇਰੇ ਇਕ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੁੱਟਮਾਰ ਦਾ ਸ਼ਿਕਾਰ ਹੋਏ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਜ਼ਿਲਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਵਿਵਾਦ ਇਕ ਲੜਕੀ ਕਾਰਨ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਹਾਲਾਂਕਿ ਪੀੜਤ ਪੱਖ ਖੁਦ ਨੂੰ ਨਿਰਦੋਸ਼ ਦੱਸਦੇ ਹੋਏ ਕੁੱਟਮਾਰ ਕਰਨ ਵਾਲੀਆਂ ਜਨਾਨੀਆਂ ਅਤੇ ਪਰਿਵਾਰ ’ਤੇ ਗੰਭੀਰ ਦੋਸ਼ ਲਗਾ ਰਿਹਾ ਹੈ। ਦਿਨ-ਦਿਹਾੜੇ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਦੀ ਜਾਣਕਾਰੀ ਮਿਲਦੇ ਹੀ ਗੁਨਾ ਐੱਸ.ਪੀ. ਰਾਜੀਵ ਕੁਮਾਰ ਮਿਸ਼ਰਾ ਦੇ ਨਿਰਦੇਸ਼ ’ਤੇ ਕੈਂਟ ਥਾਣੇ ’ਚ ਦੋ ਜਨਾਨੀਆਂ ਸਮੇਤ ਤਿੰਨ ਲੋਕਾਂ ਖ਼ਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ– ਕਮਜ਼ੋਰ ਪੈ ਰਹੀ ਤੀਜੀ ਲਹਿਰ! ਦੇਸ਼ ਦੇ 34 ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਕੋਰੋਨਾ ਦੇ ਮਾਮਲੇ ਘਟੇ

PunjabKesari

ਇਹ ਵੀ ਪੜ੍ਹੋ– ਪੰਜਾਬ ਸਮੇਤ 7 ਸੂਬਿਆਂ ’ਚ ਨੀਡਲ ਫ੍ਰੀ ਕੋਰੋਨਾ ਵੈਕਸੀਨ ਦੀ ਸਪਲਾਈ ਸ਼ੁਰੂ

ਘਟਨਾ ਨਾਨਾਖੇੜੀ ਸੂਬੇ ਦੇ ਪਿਪਰੌਦਾ ਰੋਡ ਦੀ ਹੈ। ਇੱਥੇ ਰਹਿਣ ਵਾਲੇ ਅਜੈ ਧਾਕੜ ਨੂੰ ਕੁਝ ਲੋਕਾਂ ਨੇ ਸਵੇਰੇ ਘਰ ਤੋਂ ਬਾਹਰ ਖਿੱਚ ਲਿਆ ਅਤੇ ਉਸ ਦੇ ਹੱਥ ਪੈਰ ਬੰਨ੍ਹ ਕੇ ਡੰਡਿਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਵਾਰਦਾਤ ਦੌਰਾਨ ਅਜੈ ਦੀ ਪਤਨੀ ਅਤੇ ਬੱਚੇ ਘਰ ’ਤੇ ਸਨ। ਉਹ ਸਾਰੇ ਦੋਸ਼ੀਆਂ ਦੇ ਸਾਹਮਣੇ ਹੱਥ ਜੋੜਦੇੇ ਰਹੇ, ਮਿੰਨਤਾਂ ਕਰਦੇ ਰਹੇ ਪਰ ਜਨਾਨੀਆਂ ਅਤੇ ਮਰਦ ਆਪਣਾ ਗੁੱਸਾ ਕੱਢਦੇ ਰਹੇ। ਅਜੈ ਦੀ ਪਤਨੀ ਨੇ ਪੁਲਸ ਨੂੰ ਫੋਨ ਕੀਤਾ ਅਤੇ ਪੁਲਸ ਮੌਕੇ ’ਤੇ ਪੁੱਜ ਗਈ। ਦੋਵਾਂ ਪੱਖਾਂ ਨੂੰ ਕੈਂਟ ਥਾਣੇ ਲਿਜਾਇਆ ਗਿਆ। ਜਿੱਥੇ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ– WhatsApp ਦਾ ਵੱਡਾ ਐਕਸ਼ਨ, ਬੈਨ ਕੀਤੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ


author

Rakesh

Content Editor

Related News