ਵੀ. ਵੀ. ਪੈਟ ਮਸ਼ੀਨਾਂ ਦੀ ਸਪਲਾਈ ਜਾਣ-ਬੁੱਝ ਕੇ ਰੋਕੀ ਗਈ : ''ਆਪ''

07/26/2018 1:56:42 AM

ਨਵੀਂ ਦਿੱਲੀ — ਆਮ ਆਦਮੀ ਪਾਰਟੀ (ਆਪ) ਨੇ ਦੋਸ਼ ਲਾਇਆ ਹੈ ਕਿ ਵੀ.ਵੀ. ਪੈਟ ਮਸ਼ੀਨਾਂ ਦੀ ਸਪਲਾਈ ਜਾਣ-ਬੁੱਝ ਕੇ ਰੋਕੀ ਗਈ ਹੈ। ਚੋਣ ਕਮਿਸ਼ਨ ਵਲੋਂ  ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ  ਵੀ. ਵੀ. ਪੈਟ ਵਾਲੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਰਾਹੀਂ ਕਰਵਾਉਣ ਦੀ ਪ੍ਰਗਟਾਈ ਗਈ ਵਚਨਬੱਧਤਾ ਦੇ ਬਾਵਜੂਦ ਅਜੇ ਤੱਕ ਕਮਿਸ਼ਨ ਨੂੰ ਇਹ ਮਸ਼ੀਨਾਂ ਨਹੀਂ ਮਿਲੀਆਂ। ਇਸ ਕਾਰਨ ਮੋਦੀ ਸਰਕਾਰ ਵਲੋਂ ਮਸ਼ੀਨਾਂ 'ਚ ਗੜਬੜ ਕਰ ਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਡਰ ਹੈ।
ਪਾਰਟੀ ਦੇ ਇਕ ਬੁਲਾਰੇ ਸੌਰਭ ਭਾਰਦਵਾਜ ਨੇ ਬੁੱਧਵਾਰ ਕਿਹਾ ਕਿ ਕੇਂਦਰ ਸਰਕਾਰ ਦੀ ਮਲਕੀਅਤ ਵਾਲੀਆਂ 2 ਕੰਪਨੀਆਂ ਨੇ ਸਤੰਬਰ 2018 ਤੱਕ ਇਨ੍ਹਾਂ ਮਸ਼ੀਨਾਂ ਦੀ ਸਪਲਾਈ ਕਰਨੀ ਸੀ। ਅਜੇ ਤੱਕ ਸਿਰਫ 3 ਲੱਖ 48 ਹਜ਼ਾਰ ਮਸ਼ੀਨਾਂ ਸਪਲਾਈ ਕੀਤੀਆਂ ਗਈਆਂ ਹਨ। ਇੰਝ ਇਹ ਗਿਣਤੀ ਸਿਰਫ 22 ਫੀਸਦੀ ਬਣਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਪ੍ਰਣਾਲੀ ਨਾਲ ਕੇਂਦਰ ਸਰਕਾਰ ਸਾਜ਼ਿਸ਼ਾਂ ਰਚ ਰਹੀ ਹੈ ਤਾਂ ਜੋ ਚੋਣਾਂ ਵਿਚ ਗੜਬੜ ਕੀਤੀ ਜਾ ਸਕੇ।


Related News