ਦਲਵੀਰ ਗੋਲਡੀ ਦੇ ਕਾਂਗਰਸ ਛੱਡ 'ਆਪ' 'ਚ ਜਾਣ ਮਗਰੋਂ ਸੁਨੀਲ ਜਾਖੜ ਦਾ ਵੱਡਾ ਬਿਆਨ

Thursday, May 02, 2024 - 08:59 AM (IST)

ਦਲਵੀਰ ਗੋਲਡੀ ਦੇ ਕਾਂਗਰਸ ਛੱਡ 'ਆਪ' 'ਚ ਜਾਣ ਮਗਰੋਂ ਸੁਨੀਲ ਜਾਖੜ ਦਾ ਵੱਡਾ ਬਿਆਨ

ਚੰਡੀਗੜ੍ਹ (ਨਵਿੰਦਰ)- ਦਲਵੀਰ ਸਿੰਘ ਗੋਲਡੀ ਵੱਲੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ’ਤੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਗੋਲਡੀ ਦਾ ਪੰਜਾਬ ਦੀ ਸਿਆਸਤ ਤੇ ਪੰਜਾਬ ਕਾਂਗਰਸ ’ਚ ਬਹੁਤ ਵੱਡਾ ਭਵਿੱਖ ਸੀ। ਕਾਂਗਰਸ ’ਚ ਪੈਦਾ ਹੋਏ ਦੂਸ਼ਿਤ ਮਾਹੌਲ ’ਚ ਵੀ ਉਨ੍ਹਾਂ ਨੇ ਆਪਣੀ ਆਵਾਜ਼ ਦਬਾਈ ਰੱਖੀ। ਗੋਲਡੀ ਨੇ ਵੀ ਕਾਂਗਰਸ ਨੂੰ ਨਹੀਂ ਛੱਡਿਆ, ਸਗੋਂ ਕਾਂਗਰਸ ਨੇ ਹੀ ਗੋਲਡੀ ਨੂੰ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਆਖ਼ਰੀ ਸਾਹਾਂ ਵੱਲ ਵਧ ਰਹੀ ਹੈ। ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਇਹ ਏਜੰਡਾ ਹੈ ਕਿ ਕਿਸ ਤਰ੍ਹਾਂ ਕਾਂਗਰਸ ਨੂੰ ਪੰਜਾਬ ’ਚੋਂ ਜੜ੍ਹੋਂ ਪੁੱਟਣਾ ਹੈ। ਗੋਲਡੀ ਦਾ ਕਾਂਗਰਸ ਛੱਡ ਕੇ ਜਾਣਾ ਆਪਣੇ-ਆਪ ’ਚ ਹੀ ਬਹੁਤ ਕੁਝ ਬਿਆਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸ਼ਬਦਾਵਲੀ ਪੰਜਾਬ ਕਾਂਗਰਸ ਨੇ ਗੋਲਡੀ ਲਈ ਵਰਤੀ ਹੈ, ਉਸ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਪੰਜਾਬ ਕਾਂਗਰਸ ਕਿਸ ਪਾਸੇ ਵੱਲ ਵਧ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਅਪਡੇਟ; ਕਾਰਵਾਈ ਮਗਰੋਂ ਬੋਲੇ ਬਲਕੌਰ ਸਿੰਘ- 'ਹੁਣ ਮਿਲਿਆ ਕੁਝ ਸਕੂਨ'

ਜਾਖੜ ਨੇ ਕਿਹਾ ਕਿ ਮਰਹੂਮ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਕਾਂਗਰਸ ’ਚ ਰਹੀਆਂ ਪਰ ਚੌਧਰੀ ਸੰਤੋਖ ਸਿੰਘ ਦੇ ਦਿਹਾਂਤ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਦੇ ਪਰਿਵਾਰ ਨਾਲ ਜੋ ਵਰਤਾਓ ਕੀਤਾ, ਉਹ ਸਭ ਦੇ ਸਾਹਮਣੇ ਹੈ। ਚੌਧਰੀ ਪਰਿਵਾਰ ਨੇ 18 ਵਾਰ ਚੋਣ ਜਿੱਤ ਕੇ ਪਾਰਟੀ ਦੀ ਝੋਲੀ ਪਾਈ। ਉਨ੍ਹਾਂ ਕਿਹਾ ਕਿ ਚੌਧਰੀ ਪਰਿਵਾਰ ਨੇ ਕਾਂਗਰਸ ਨੂੰ ਨਹੀਂ ਸੀ ਛੱਡਿਆ, ਬਲਕਿ ਕਾਂਗਰਸ ਨੇ ਉਨ੍ਹਾਂ ਨੂੰ ਛੱਡ ਦਿੱਤਾ।

ਉਨ੍ਹਾਂ ਕਿਹਾ ਕਿ ਭਾਜਪਾ ਨਾ ਕਦੇ ਕਿਸਾਨਾਂ ਨਾਲ ਗੱਲ ਕਰਨ ਤੋਂ ਭੱਜੀ ਹੈ, ਨਾ ਭੱਜੀ ਸੀ ਤੇ ਨਾ ਹੀ ਭੱਜੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਤਾਂ ਕਿਸਾਨਾਂ ਦੇ ਵਕੀਲ ਬਣੀ ਫਿਰਦੇ ਸਨ, ਹੁਣ ਕਿਉਂ ਨਹੀਂ ਅੱਗੇ ਹੋ ਕੇ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਦੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News