ਮਨਪ੍ਰੀਤ ਬਾਦਲ ਦੀ ਘਰ ਵਾਪਸੀ ਕਿਸੇ ਵੀ ਪਲ!
Monday, May 06, 2024 - 10:35 AM (IST)

ਲੁਧਿਆਣਾ (ਮੁੱਲਾਂਪੁਰੀ)– ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਚਾਚੇ ਦੇ ਪੁੱਤਰ ਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੋ ਅੱਜ ਕੱਲ ਭਾਜਪਾ ’ਚ ਹਨ, ਬਾਰੇ ਸਿਆਸੀ ਤੇ ਅਕਾਲੀ ਦਲ ਦੇ ਹਲਕਿਆਂ ’ਚ ਇਹ ਖ਼ਬਰ ਜੰਗਲ ਦੀ ਅੱਗ ਬਣੀ ਹੋਈ ਹੈ ਕਿ ਮਨਪ੍ਰੀਤ ਸਿੰਘ ਬਾਦਲ ਹੁਣ ਜਲਦੀ ਹੀ ਘਰ ਵਾਪਸੀ ਕਰ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ - IAS ਪਰਮਪਾਲ ਕੌਰ ਦੇ ਅਸਤੀਫ਼ੇ ਦੇ ਮਾਮਲੇ 'ਚ ਆਇਆ ਨਵਾਂ ਮੋੜ, ਜਾਣੋ ਵੱਡੀ ਅਪਡੇਟ
ਬਠਿੰਡਾ ਲੋਕ ਸਭਾ ਸੀਟ ’ਤੇ ਚੌਥੀ ਵਾਰ ਜਿੱਤਣ ਲਈ ਬੀਬਾ ਬਾਦਲ 4 ਉਮੀਦਵਾਰਾਂ ਨਾਲ ਮੁਕਾਬਲਾ ਕਰ ਰਹੀ ਹੈ, ਸਗੋਂ ਚੌਥੀ ਵਾਰ ਚੋਣ ਲੜਨਾ ਤੇ ਜਿੱਤਣਾ ਆਪਣੇ-ਆਪ ’ਚ ਵੱਡੀ ਗੱਲ ਹੋਵੇਗੀ ਪਰ ਇਸ ਵਾਰ ਬੀਬਾ ਬਾਦਲ ਫਿਰ ਆਸਵੰਦ ਦੱਸੀ ਜਾ ਰਹੀ ਹੈ। ਪੰਜਾਬ ’ਚ ‘ਆਪ’ ਦੀ ਸਰਕਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਕਾਂਗਰਸ, ਭਾਜਪਾ ਵਾਲੇ ਵੀ ਜਿੱਤ ਲਈ ਸਿਰ-ਧੜ ਦੀ ਬਾਜ਼ੀ ਲਗਾਉਂਦੇ ਹੋਏ ਦੱਸੇ ਜਾ ਰਹੇ ਹਨ। ਸ਼ਾਇਦ ਇਸੇ ਹਾਲਾਤ ਤਹਿਤ ਮਨਪ੍ਰੀਤ ਬਾਦਲ ਘਰ ਵਾਪਸੀ ਲਈ ਰਾਜ਼ੀ ਹੋ ਗਏ ਹੋਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8