ਦਿੱਲੀ ’ਚ ਲੱਗੀ ਭਿਆਨਕ ਅੱਗ, 12 ਘੰਟਿਆਂ ਬਾਅਦ ਵੀ ਨਹੀਂ ਬੁੱਝ ਰਹੀ, ਸਥਾਨਕ ਲੋਕਾਂ ਦੇ ਘੁੱਟ ਰਹੇ ਸਾਹ
Monday, Apr 22, 2024 - 06:08 AM (IST)
ਨੈਸ਼ਨਲ ਡੈਸਕ– ਜਿਵੇਂ-ਜਿਵੇਂ ਰਾਜਧਾਨੀ ’ਚ ਤਾਪਮਾਨ ਵਧਦਾ ਹੈ, ਅੱਗ ਦੀਆਂ ਘਟਨਾਵਾਂ ’ਚ ਵਾਧਾ ਹੁੰਦਾ ਹੈ। ਐਤਵਾਰ ਨੂੰ ਪੂਰਬੀ ਦਿੱਲੀ ਦੇ ਗਾਜ਼ੀਪੁਰ ’ਚ ਸਥਿਤ ਕੂੜੇ ਦੇ ਪਹਾੜ ’ਚ ਅੱਗ ਲੱਗ ਗਈ। ਕੁਝ ਹੀ ਸਮੇਂ ’ਚ ਅੱਗ ਨੇ ਕੂੜੇ ਦੇ ਪਹਾੜ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ’ਚ ਲੈ ਲਿਆ। ਅੱਗ ਚਾਰੋਂ ਪਾਸੇ ਫੈਲ ਗਈ। ਅੱਗ ’ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
ਇਹ ਖ਼ਬਰ ਵੀ ਪੜ੍ਹੋ : ਗੱਲ ਕਰਨ ਤੋਂ ਮਨ੍ਹਾ ਕੀਤਾ ਤਾਂ ਕੁੜੀ ’ਤੇ ਕਰ ਦਿੱਤਾ ਦਾਤਰ ਨਾਲ ਹਮਲਾ, ਦਰਜਨ ਤੋਂ ਵੱਧ ਕੀਤੇ ਵਾਰ
ਕੂੜੇ ਨੂੰ ਲੱਗੀ ਅੱਗ ਤੋਂ ਨਿਕਲਦਾ ਧੂੰਆਂ ਨੇੜਲੀਆਂ ਕਲੋਨੀਆਂ ’ਚ ਫੈਲ ਗਿਆ। ਅਜਿਹੇ ’ਚ ਗਾਜ਼ੀਪੁਰ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਸਾਹ ਘੁੱਟਣ ਤੇ ਅੱਖਾਂ ’ਚ ਜਲਨ ਮਹਿਸੂਸ ਹੋਣ ਲੱਗੀ। ਸੂਚਨਾ ਮਿਲਦਿਆਂ ਹੀ ਪੁਲਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ।
ਅੱਗ ਕੂੜਾ ਪਹਾੜ ਦੇ ਉਪਰਲੇ ਹਿੱਸੇ ’ਚ ਲੱਗੀ। ਇਸ ਕਾਰਨ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੂੰ ਉਥੇ ਪਹੁੰਚਣ ’ਚ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਦੇਰ ਰਾਤ ਤੱਕ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਫਾਇਰ ਫਾਈਟਰਜ਼ ਨੇ ਦੱਸਿਆ ਕਿ ਕੂੜੇ ਦੇ ਪਹਾੜਾਂ ’ਚ ਅੱਗ ਅਕਸਰ ਕਈ ਦਿਨਾਂ ਤੱਕ ਰਹਿੰਦੀ ਹੈ। ਫਿਲਹਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਇਕ ਥਾਂ ’ਤੇ ਅੱਗ ਬੁਝ ਜਾਂਦੀ ਹੈ ਤਾਂ ਇਹ ਦੂਜੀ ਥਾਂ ’ਤੇ ਭੜਕਦੀ ਹੈ। ਨੇੜੇ ਰਹਿਣ ਵਾਲੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗਰਮੀਆਂ ਦੌਰਾਨ ਇਥੇ ਅਕਸਰ ਅੱਗ ਲੱਗ ਜਾਂਦੀ ਹੈ।
ਪੁਲਸ ਮੁਤਾਬਕ ਐਤਵਾਰ ਸ਼ਾਮ ਕਰੀਬ 5.22 ਵਜੇ ਗਾਜ਼ੀਪੁਰ ਲੈਂਡ ਫਿਲ ਸਾਈਟ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਭੇਜਿਆ ਗਿਆ। ਪਾਣੀ ਪਾ ਕੇ ਅੱਗ ਦੀਆਂ ਲਪਟਾਂ ਘੱਟ ਰਹੀਆਂ ਸਨ ਪਰ ਧੂੰਆਂ ਵਧਦਾ ਜਾ ਰਿਹਾ ਸੀ। ਜਿਵੇਂ ਹੀ ਪਾਣੀ ਸੁੱਕ ਗਿਆ, ਅੱਗ ਫਿਰ ਤੋਂ ਸ਼ੁਰੂ ਹੋ ਗਈ। ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕੂੜੇ ਦੇ ਦਬਾਅ ਕਾਰਨ ਉਥੇ ਮੀਥੇਨ ਗੈਸ ਬਣ ਜਾਂਦੀ ਹੈ, ਜਿਸ ਕਾਰਨ ਵਾਰ-ਵਾਰ ਅੱਗ ਲੱਗ ਜਾਂਦੀ ਹੈ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਗਰਮੀ ਕਾਰਨ ਲੱਗੀ ਜਾਂ ਕਿਸੇ ਮਨੁੱਖੀ ਗਲਤੀ ਕਾਰਨ। ਫਿਲਹਾਲ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਹਨ ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।