ਮੌਸਮ ਦੇ ਬਦਲੇ ਮਿਜਾਜ਼ ਨਾਲ ਦਿਨ ਵੇਲੇ ਛਾਇਆ ਹਨ੍ਹੇਰਾ, ਕਈ ਜਗ੍ਹਾ ਬਿਜਲੀ ਸਪਲਾਈ ਵੀ ਰਹੀ ਬੰਦ

Friday, May 10, 2024 - 05:17 PM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਪੰਜਾਬ ’ਚ ਅੱਜ ਅਚਾਨਕ ਹੀ ਬਦਲੇ ਮੌਸਮ ਦੇ ਮਿਜ਼ਾਜ ਨੇ ਜਿੱਥੇ ਗਰਮੀ ਤੋਂ ਰਾਹਤ ਦਿਵਾਈ ਹੈ, ਉੱਥੇ ਹੀ ਆਸਮਾਨ ’ਤੇ ਛਾਏ ਹੋਏ ਕਾਲੇ ਬੱਦਲਾਂ ਅਤੇ ਹਨ੍ਹੇਰੀ ਕਾਰਨ ਉੱਡੀ ਧੂੜ ਮਿੱਟੀ ਕਾਰਨ ਦਿਨ ਸਮੇਂ ਹੀ ਹਨ੍ਹੇਰਾ ਛਾ ਗਿਆ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਲੂ ਭਰੀ ਗਰਮੀ ਜਿੱਥੇ ਤਾਪਮਾਨ 40 ਤੋਂ ਪਾਰ ਹੋ ਗਿਆ ਸੀ। ਤੇਜ਼ ਹਨ੍ਹੇਰੀ, ਝੱਖੜ ਆਉਣ ਮਗਰੋਂ ਤਾਪਮਾਨ ’ਚ ਵੀ ਅਚਾਨਕ ਹੀ ਗਿਰਾਵਟ ਆ ਗਈ ਹੈ। ਮੌਸਮ ਵਿਭਾਗ ਨੇ 10 ਮਈ ਨੂੰ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੋਇਆ ਸੀ, ਜਿਸ ਦੌਰਾਨ ਅੱਜ ਅਚਾਨਕ ਆਏ ਹਨ੍ਹੇਰੀ ਕਾਰਨ ਜੀਵਨ ਅਸਤ ਵਿਅਸਤ ਹੋ ਗਿਆ ਹੈ।

PunjabKesari

ਹਨ੍ਹੇਰੀ ਕਾਰਨ ਟਾਂਡਾ ਇਲਾਕੇ ’ਚ ਬਿਜਲੀ ਸਪਲਾਈ ਵੀ ਸੱਪ ਹੋ ਗਈ ਅਤੇ ਪਾਵਰਕਾਮ ਦਾ ਨੁਕਸਾਨ ਹੋਣ ਦਾ ਸਮਾਚਾਰ ਵੀ ਸੁਣਨ ’ਚ ਆਇਆ ਹੈ। ਧੂੜ-ਮਿੱਟੀ ਨਾਲ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕੇਂਦਰ ਤੋਂ ਇਕ-ਇਕ ਪੈਸਾ ਵਸੂਲ ਕੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ : ਭਗਵੰਤ ਮਾਨ

ਇਸ ਦੌਰਾਨ ਕਈ ਥਾਂਵਾਂ ਤੇ ਦਰੱਖ਼ਤ ਅਤੇ ਦੁਕਾਨਾਂ ਦੇ ਸਾਈਂਨ ਬੋਰਡ ਟੁੱਟ ਗਏ। ਜ਼ਿਕਰਯੋਗ ਹੈ ਕਿ ਮਈ ਮਹੀਨੇ ਦੇ ਸ਼ੁਰੂਆਤ ’ਚ ਹੀ ਗਰਮੀ ਕਾਰਨ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਸਿਹਤ ਵਿਭਾਗ ਵੱਲੋਂ ਵੀ ਗਰਮੀ ਅਤੇ ਲੂ ਤੋਂ ਬਚਾਅ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਸੀ।

PunjabKesari

 ਇਸ ਸਬੰਧੀ ਖੇਤੀਬਾੜੀ ਮਾਹਰਾਂ ਦਾ ਕਹਿਣਾ ਹੈ ਕਿ ਕਣਕ ਦੀ ਸਾਂਭ ਸੰਭਾਲ ਉਪਰੰਤ ਜੇਕਰ ਬਾਰਿਸ਼ ਹੁੰਦੀ ਹੈ ਤਾਂ ਜੂਨ ਮਹੀਨੇ ’ਚ ਕੀਤੀ ਜਾਣ ਵਾਲੀ  ਝੋਨੇ ਦੀ ਬਿਜਾਈ ਵਾਸਤੇ ਲਾਹੇਵੰਦ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਚੋਣ ਅਧਿਕਾਰੀ ਵੱਲੋਂ ਕਮਿਸ਼ਨਰ ਤੇ SSP ਨੂੰ ਉਮੀਦਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਜਾਰੀ 

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News