ਸ਼੍ਰੀਲੰਕਾਈ ਜਲ ਸੈਨਾ ਨੇ 12 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

Sunday, Apr 03, 2022 - 09:39 AM (IST)

ਸ਼੍ਰੀਲੰਕਾਈ ਜਲ ਸੈਨਾ ਨੇ 12 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ

ਰਾਮੇਸ਼ਵਰਮ (ਭਾਸ਼ਾ)- ਸ਼੍ਰੀਲੰਕਾਈ ਜਲ ਸੈਨਾ ਨੇ ਉਸ ਦੇ ਜਲ ਖੇਤਰ 'ਚ ਮੱਛੀ ਫੜਨ ਦੇ ਦੋਸ਼ 'ਚ ਤਾਮਿਲਨਾਡੂ ਦੇ 12 ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੱਛੀ ਪਾਲਣ ਵਿਭਾਗ ਦੇ ਇਕ ਅਧਿਕਾਰੀ ਨੇ ਇੱਥੇ ਐਤਵਾਰ ਨੂੰ ਦੱਸਿਆ ਕਿ ਇਕ ਕਿਸ਼ਤੀ ਵੀ ਜ਼ਬਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮਛੇਰੇ ਸ਼ਨੀਵਾਰ ਨੂੰ ਕੱਚਾਤੀਵੂ ਨੇੜੇ ਮੱਛੀ ਫੜ ਰਹੇ ਸਨ, ਉਦੋਂ ਸ਼੍ਰੀਲੰਕਾਈ ਜਲ ਫ਼ੌਜੀਆਂ ਨੇ ਉਨ੍ਹਾਂ ਨੂੰ ਫੜ ਲਿਆ।

ਰਾਮਨਾਥਪੁਰਮ ਦੇ ਸੰਸਦ ਮੈਂਬਰ ਕੇ. ਨਵਾਸ ਕਾਨੀ ਨੇ ਮਾਮਲੇ ਨੂੰ ਵਿਦੇਸ਼ ਮੰਤਰਾਲਾ ਦੇ ਸਾਹਮਣੇ ਚੁੱਕਿਆ ਹੈ। ਇਹ 29 ਮਾਰਚ ਦੇ ਬਾਅਦ ਤੋਂ ਤੀਜੀ ਘਟਨਾ ਹੈ, ਜਦੋਂ ਸ਼੍ਰੀਲੰਕਾ ਦੀ ਜਲ ਸੈਨਾ ਨੇ ਸਮੁੰਦਰੀ ਸਰਹੱਦ ਦੀ ਉਲੰਘਣਾ ਲਈ ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੰਗਲਵਾਰ ਅਤੇ ਵੀਰਵਾਰ ਨੂੰ ਕੁੱਲ 7 ਮਛੇਰਿਆਂ ਨੂੰ ਫੜਿਆ ਗਿਆ ਸੀ। ਮਛੇਰਿਆਂ ਦੀਆਂ 2 ਕਿਸ਼ਤੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ।


author

DIsha

Content Editor

Related News