ਬੇਟੇ ''ਤੇ ਲੱਗੇ ਰੇਪ ਦੇ ਦੋਸ਼ਾਂ ''ਤੇ CPM ਨੇਤਾ ਬੋਲੇ- ਨਾ ਮੈਂ ਬਚਾਵਾਂਗਾ, ਨਾ ਮੇਰੀ ਪਾਰਟੀ

06/22/2019 5:31:40 PM

ਤਿਰੁਅਨੰਤਪੁਰਮ— ਸੀ.ਪੀ.ਐੱਮ. ਨੇਤਾ ਕੋਡੀਯੇਰੀ ਬਾਲਾਕ੍ਰਿਸ਼ਨਨ ਨੇ ਬੇਟੇ ਬਿਨਾਯ 'ਤੇ ਲੱਗੇ ਬਲਾਤਕਾਰ ਦੇ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਸ ਲਈ ਉਨ੍ਹਾਂ ਦੀ ਪਾਰਟੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ। ਬਾਲਾਕ੍ਰਿਸ਼ਨਨ ਨੇ ਕਿਹਾ ਕਿ ਬਿਨਾਯ ਵਿਰੁੱਧ ਦੋਸ਼ਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ। ਪਰਿਵਾਰ ਦੇ ਗਲਤ ਕੰਮਾਂ ਲਈ ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਨੂੰ ਗਲਤ ਠਹਿਰਾਇਆ ਜਾਣਾ ਚਾਹੀਦਾ। ਬਾਲਾਕ੍ਰਿਸ਼ਨਨ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦੋਸ਼ੀ ਦੀ ਕੋਈ ਮਦਦ ਨਹੀਂ ਕਰਨਗੇ।
 

ਬਾਰ ਡਾਂਸਰ ਨੇ ਲਗਾਇਆ ਰੇਪ ਦਾ ਦੋਸ਼
ਜ਼ਿਕਰਯੋਗ ਹੈ ਕਿ ਬਾਲਾਕ੍ਰਿਸ਼ਨ ਦੇ ਬੇਟੇ ਬਿਨਾਯ 'ਤੇ 33 ਸਾਲ ਦੀ ਔਰਤ ਨਾਲ ਰੇਪ ਦਾ ਦੋਸ਼ ਹੈ। ਮੁੰਬਈ ਦੀ ਰਹਿਣ ਵਾਲੀ ਬਾਰ ਡਾਂਸਰ ਨੇ ਓਸ਼ਿਵਾਰਾ ਪੁਲਸ ਥਾਣੇ 'ਚ ਬਿਨਾਯ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਔਰਤ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਰੇਪ ਕੀਤਾ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਬਿਨਾਯ ਔਰਤ ਦੇ 5 ਸਾਲ ਦੇ ਬੇਟੇ ਦੇ ਪਿਤਾ ਵੀ ਹਨ। ਬਿਨਾਯ 'ਤੇ ਲੱਗੇ ਦੋਸ਼ਾਂ ਕਾਰਨ ਬਾਲਾਕ੍ਰਿਸ਼ਨਨ ਨੂੰ ਨਿਸ਼ਾਨੇ 'ਤੇ ਲਏ ਜਾਣ ਤੋਂ ਬਾਅਦ ਉਨ੍ਹਾਂ ਨੇ ਮਾਮਲੇ 'ਤੇ ਚੁੱਪੀ ਤੋੜਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਬਿਨਾਯ 'ਤੇ ਲੱਗੇ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।
 

ਨਾ ਤਾਂ ਮੈਂ ਤੇ ਨਾ ਹੀ ਮੇਰੀ ਪਾਰਟੀ ਕਰੇਗੀ ਕੋਈ ਮਦਦ
ਬਾਲਾਕ੍ਰਿਸ਼ਨਨ ਨੇ ਕਿਹਾ,''ਨਾ ਤਾਂ ਮੈਂ ਅਤੇ ਨਾ ਹੀ ਮੇਰੀ ਪਾਰਟੀ ਉਸ ਦੀ ਕੋਈ ਮਦਦ ਕਰੇਗੀ।'' ਉਨ੍ਹਾਂ ਨੇ ਕਿਹਾ ਕਿ ਖੁਦ ਨੂੰ ਨਿਰਦੋਸ਼ ਸਾਬਤ ਕਰਨ ਦਾ ਬੋਝ ਦੋਸ਼ੀ ਦੇ ਸਿਰ 'ਤੇ ਹੈ। ਪਰਿਵਾਰ ਦੇ ਮੈਂਬਰਾਂ ਨੇ ਗਲਤ ਕੰਮਾਂ ਲਈ ਮੈਨੂੰ ਜਾਂ ਮੇਰੀ ਪਾਰਟੀ ਨੂੰ ਜ਼ਿੰਮੇਵਾਰ ਨਹਂ ਠਹਿਰਾਇਆ ਜਾਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਪੁਲਸ ਕਰ ਰਹੀ ਹੈ ਅਤੇ ਜਾਂਚ ਜਾਰੀ ਰੱਖ ਕੇ ਸੱਚਾਈ ਨੂੰ ਸਾਹਮਣੇ ਲਿਆਇਆ ਜਾਣਾ ਚਾਹੀਦਾ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਮੁੰਬਈ ਦੀ ਡਿੰਡੋਸ਼ੀ ਕੋਰਟ ਨੇ ਬਿਨਾਯ ਦੀ ਗ੍ਰਿਫਤਾਰੀ 'ਤੇ 24 ਤੱਕ ਰੋਕ ਲੱਗਾ ਦਿੱਤੀ ਹੈ। ਦੋਸ਼ ਲੱਗਣ ਤੋਂ ਬਾਅਦ ਗ੍ਰਿਫਤਾਰੀ ਤੋਂ ਬਚਣ ਲਈ ਬਿਨਾਯ ਨੇ ਇੱਥੇ ਪੇਸ਼ਗੀ ਜ਼ਮਾਨਤ ਲਈ ਪਟੀਸ਼ਨ ਦਾਇਰ ਕੀਤੀ ਸੀ।


DIsha

Content Editor

Related News