ਬੀਜਦ ਨੇਤਾ ਦਾ ਵੱਡਾ ਬਿਆਨ- ਕੁਆਰੇ ਹਨ ਰਾਹੁਲ, ਵਿਆਹ ’ਤੇ ਗਿਆਨ ਨਾ ਦੇਣ

Saturday, May 04, 2024 - 03:13 PM (IST)

ਬੀਜਦ ਨੇਤਾ ਦਾ ਵੱਡਾ ਬਿਆਨ- ਕੁਆਰੇ ਹਨ ਰਾਹੁਲ, ਵਿਆਹ ’ਤੇ ਗਿਆਨ ਨਾ ਦੇਣ

ਓਡੀਸ਼ਾ- ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਨਜ਼ਦੀਕੀ ਅਤੇ ਬੀਜੂ ਜਨਤਾ ਦਲ (ਬੀਜਦ) ਦੇ ਨੇਤਾ ਵੀ. ਕੇ. ਪਾਂਡਿਅਨ ਨੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ 2024 ਨੂੰ ਲੈ ਕੇ ਵੱਖ-ਵੱਖ ਸਵਾਲਾਂ ’ਤੇ ਵੱਡੇ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਹੈ ਕਿ ਓਡੀਸ਼ਾ ’ਚ ਬੀਜਦ ਵਿਧਾਨ ਸਭਾ ਚੋਣਾਂ ’ਚ ਕਲੀਨ ਸਵੀਪ ਕਰੇਗੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਬੀਜਦ ਨੂੰ ਓਡੀਸ਼ਾ ’ਚ ਜ਼ਿਆਦਾ ਲੋਕ ਸਭਾ ਸੀਟਾਂ ਮਿਲਣਗੀਆਂ।

ਪਾਂਡਿਅਨ ਨੇ ਆਪਣੇ ਬਿਆਨ ਵਿਚ ‘ਵਿਆਹ’ ਸ਼ਬਦ ਸਬੰਧੀ ਵੀ ਰਾਹੁਲ ਗਾਂਧੀ ’ਤੇ ਨਿਸ਼ਾਨਾ ਲਾਇਆ ਹੈ ਅਤੇ ਉਨ੍ਹਾਂ ਨੂੰ ਸਲਾਹ ਨਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਓਡੀਸ਼ਾ ’ਚ ਰਾਹੁਲ ਗਾਂਧੀ ਵੱਲੋਂ ਭਾਜਪਾ ਤੇ ਬੀਜਦ ਦੇ ਫਿਕਸ ਮੈਚ ਦੇ ਦੋਸ਼ਾਂ ’ਤੇ ਵੀ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਖਾਸ ਤੌਰ ’ਤੇ ‘ਵਿਆਹ’ ਸ਼ਬਦ ਦੀ ਵਰਤੋਂ ਕੀਤੀ ਹੈ। ਪਾਂਡਿਅਨ ਨੇ ਕਿਹਾ ਕਿ ਰਾਹੁਲ ਗਾਂਧੀ ਖੁਦ ਕੁਆਰੇ ਹਨ, ਇਸ ਲਈ ਉਨ੍ਹਾਂ ਨੂੰ ਵਿਆਹ ਤੇ ਰਿਲੇਸ਼ਨਸ਼ਿਪ ’ਤੇ ਗਿਆਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸੀ.ਐੱਮ. ਦਾ ਵਿਚਾਰ ਹੈ ਕਿ ਸ਼ਾਲੀਨਤਾ ਨੂੰ ਪਾਰ ਨਹੀਂ ਕੀਤਾ ਜਾਣਾ ਚਾਹੀਦਾ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਦਾ ਸਹਿਯੋਗ ਕਰ ਰਹੇ ਹਾਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

DIsha

Content Editor

Related News