ਵਿਦਿਆਰਥਣ ਨਾਲ ਅਧਿਆਪਕ ਨੇ ਕੀਤਾ ਰੇਪ, ਗਰਭਵਤੀ ਹੋਣ ''ਤੇ ਮਾਮਲਾ ਆਇਆ ਸਾਹਮਣੇ

Saturday, May 11, 2024 - 05:56 PM (IST)

ਗੌਰੇਲਾ (ਵਾਰਤਾ)- ਛੱਤੀਸਗੜ੍ਹ ਦੇ ਗੌਰੇਲਾ ਪੇਂਡ੍ਰਾ ਮਰਵਾਹੀ ਜ਼ਿਲ੍ਹੇ 'ਚ ਇਕ ਵਿਦਿਆਰਥਣ ਨੇ ਆਪਣੇ ਅਧਿਆਪਕ 'ਤੇ ਜਬਰ ਜ਼ਿਨਾਹ ਦਾ ਦੋਸ਼ ਲਗਾਇਆ ਹੈ। ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਦੋਸ਼ੀ ਅਧਿਆਪਕ ਖ਼ਿਲਾਫ਼ ਸ਼ੁੱਕਰਵਾਰ ਨੂੰ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਥਾਣੇ ਪਹੁੰਚ ਕੇ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ ਸਾਰਬਹਰਾ ਇਲਾਕੇ 'ਚ ਰਹਿਣ ਵਾਲੇ ਅਧਿਆਪਕ ਮਹੇਂਦਰ ਸੋਨੀ ਨੇ ਆਪਣੇ ਹੀ ਸਕੂਲ 'ਚ ਪੜ੍ਹਨ ਵਾਲੀ ਨਾਬਾਲਗ ਵਿਦਿਆਰਥਣ ਨਾਲ ਜਬਰ ਜ਼ਿਨਾਹ ਕੀਤਾ। ਇਸ ਨਾਲ ਵਿਦਿਆਰਥਣ ਗਰਭਵਤੀ ਹੋ ਗਈ। ਵਿਦਿਆਰਥਣ ਜਦੋਂ ਸਕੂਲ 'ਚ ਪੜ੍ਹ ਰਹੀ ਸੀ, ਉਦੋਂ ਉਸ ਦੀ ਉਮਰ 12 ਸਾਲ ਸੀ। ਦੋਸ਼ ਹੈ ਕਿ ਅਧਿਆਪਕ ਉਦੋਂ ਤੋਂ ਵਿਦਿਆਰਥਣ ਦਾ ਸਰੀਰਕ ਸ਼ੌਸ਼ਣ ਕਰਦਾ ਰਿਹਾ। ਹੁਣ ਪੀੜਤ ਬਾਲਗ ਹੋ ਗਈ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News