ਹੁਣ ਜਲੰਧਰ 'ਚ ਗ੍ਰੇ ਰੰਗ ਦੀ ਵਰਦੀ ’ਚ ਦਿੱਸਣ ਲੱਗੇ ਆਟੋ ਚਾਲਕ, ਨਾ ਪਹਿਨਣ 'ਤੇ ਹੋਵੇਗਾ ਇਹ ਸਖ਼ਤ ਐਕਸ਼ਨ

05/06/2024 4:21:22 PM

ਜਲੰਧਰ (ਜ.ਬ.)- ਆਖਿਰਕਾਰ ਸ਼ਹਿਰ ’ਚ ਆਟੋ ਤੇ ਰਿਕਸ਼ਾ ਚਾਲਕ ਗ੍ਰੇ ਰੰਗ ਦੀ ਵਰਦੀ ’ਚ ਵਿਖਾਈ ਦੇਣੇ ਸ਼ੁਰੂ ਹੋ ਗਏ ਹਨ। ਲਗਭਗ ਢਾਈ ਮਹੀਨੇ ਦੀ ਉਡੀਕ ਅਤੇ ਟ੍ਰੈਫਿਕ ਪੁਲਸ ਦੀ ਜਾਗਰੂਕਤਾ ਤੋਂ ਬਾਅਦ ਸ਼ਹਿਰ ’ਚ ਆਟੋ/ਈ-ਰਿਕਸ਼ਾ ਚਾਲਕਾਂ ਦਾ ਡ੍ਰੈੱਸ ਕੋਰਡ ਲਾਗੂ ਹੋ ਗਿਆ ਹੈ ਪਰ ਫਿਲਹਾਲ ਪੂਰੇ ਤਰੀਕੇ ਨਾਲ ਇਹ ਲਾਗੂ ਨਹੀਂ ਹੋ ਸਕਿਆ ਹੈ। ਹਾਲਾਂਕਿ ਜ਼ਿਆਦਾਤਰ ਆਟੋ ਤੇ ਈ-ਰਿਕਸ਼ਾ ਚਾਲਕ ਗ੍ਰੇ ਰੰਗ ਦੀ ਵਰਦੀ ’ਚ ਦਿਖਾਈ ਦੇਣੇ ਸ਼ੁਰੂ ਹੋ ਗਏ ਹਨ।

PunjabKesari

ਦਰਅਸਲ 18 ਜਨਵਰੀ ਨੂੰ ਜਲੰਧਰ ਕਮਿਸ਼ਨਰੇਟ ਪੁਲਸ ਦੇ ਸਾਬਕਾ ਏ. ਡੀ. ਸੀ. ਪੀ. ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਗ੍ਰੇ ਰੰਗ ਦੀ ਵਰਦੀ ਨੂੰ ਲੈ ਕੇ ਪਹਿਲੀ ਵਾਰ ਆਟੋ ਅਤੇ ਈ-ਰਿਕਸ਼ਾ ਯੂਨੀਅਨ ਦੇ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਸੀ ਪਰ ਉਸ ਗੱਲ ਆਟੋ ਤੇ ਈ-ਰਿਕਸ਼ਾ ਚਾਲਕਾਂ ਵੱਲੋਂ ਆਰਥਿਕ ਹਾਲਾਤਾਂ ਕਾਰਨ ਅਚਾਨਕ ਨਾਲ ਵਰਦੀ ਦਾ ਇੰਤਜ਼ਾਮ ਨਾ ਕਰ ਸਕਣ ਦਾ ਪੱਖ ਰੱਖਿਆ, ਜਿਸ ਕਾਰਨ ਟ੍ਰੈਫਿਕ ਪੁਲਸ ਨੇ ਕੁਝ ਢਿੱਲ ਦੇ ਦਿੱਤੀ ਸੀ। ਹੁਣ ਏ. ਡੀ. ਸੀ. ਪੀ. ਟ੍ਰੈਫਿਕ ਦੀ ਕਮਾਨ ਸੰਭਾਲਣ ਮਗਰੋਂ ਅਮਨਦੀਪ ਕੌਰ ਵੀ ਲਗਾਤਾਰ ਆਟੋ ਅਤੇ ਈ-ਰਿਕਸ਼ਾ ਯੂਨੀਅਨ ਦੇ ਪ੍ਰਧਾਨਾਂ ਦੇ ਸੰਪਰਕ ’ਚ ਸਨ, ਜਿਸ ਕਾਰਨ ਡ੍ਰੈੱਸ ਕੋਰਡ ਸਿਸਟਮ ਅਪਣਾ ਲਿਆ ਗਿਆ।

ਇਹ ਵੀ ਪੜ੍ਹੋ- ਇਕ ਹੋਰ ਗਾਰੰਟੀ ਪੂਰਾ ਕਰੇਗੀ 'ਆਪ', ਔਰਤਾਂ ਨੂੰ ਜਲਦ ਮਿਲਣਗੇ 1000 ਰੁਪਏ ਮਹੀਨਾ

PunjabKesari

ਹਾਲਾਂਕਿ ਟ੍ਰੈਫਿਕ ਪੁਲਸ ਦੇ ਅਧਿਕਾਰੀ ਛੇਤੀ ਤੋਂ ਛੇਤੀ ਆਟੋ ਤੇ ਈ-ਰਿਕਸ਼ਾ ਚਾਲਕਾਂ ਨੂੰ ਡ੍ਰੈੱਸ ’ਤੇ ਪਛਾਣ ਪੱਤਰ ਬੈਚ ਅਤੇ ਆਟੋ ਦੇ ਅੱਗੇ ਅਤੇ ਪਿੱਛੇ ਡਰਾਈਵਰ ਦਾ ਨਾਂ, ਲਾਇਸੈਂਸ ਨੰਬਰ, ਵਾਹਨ ਦਾ ਨੰਬਰ, ਮੋਬਾਇਲ ਨੰਬਰ, ਪੁਲਸ ਕੰਟਰੋਲ ਰੂਮ ਅਤੇ ਮਹਿਲਾ ਹੈਲਪ ਲਾਈਨ ਦੇ ਨੰਬਰ ਪ੍ਰਿੰਟ ਕਰਵਾਉਣ ਨੂੰ ਵੀ ਕਹਿਣਾ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲੀ ਮੀਟਿੰਗ ਲੈਣ ਵਾਲੇ ਸ਼ਹਿਰ ਦੇ ਸਾਬਕਾ ਏ. ਡੀ. ਸੀ. ਪੀ. ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਡ੍ਰੈੱਸ ਕੋਰਡ ਲਾਗੂ ਕਰਨ ਦਾ ਮਕਸਦ ਸ਼ਹਿਰ ’ਚ ਬਿਨਾਂ ਡ੍ਰੈੱਸ ਦੇ ਕੋਈ ਵੀ ਆਟੋ ਤੇ ਈ-ਰਿਕਸ਼ਾ ਨਾ ਚੱਲਣ ਦੇਣ ਦਾ ਸੀ ਤੇ ਦੂਸਰਾ ਕਾਰਨ ਕ੍ਰਾਈਮ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਖਾਸ ਕਰ ਕੇ ਰਾਤ ਨੂੰ ਚੱਲਣ ਵਾਲੇ ਆਟੋ ’ਤੇ ਪੁਲਸ ਦੀ ਨਜ਼ਰ ਹੋਵੇਗੀ ਤੇ ਬਿਨਾਂ ਡ੍ਰੈੱਸ ਦੇ ਆਟੋ ਜਾਂ ਫਿਰ ਈ-ਰਿਕਸ਼ਾ ਨੂੰ ਚੈਕਿੰਗ ਲਈ ਕਿਤੇ ਵੀ ਰੋਕਿਆ ਜਾ ਸਕਦਾ ਹੈ।

PunjabKesari

ਬਿਨਾਂ ਡ੍ਰੈੱਸ ਦੇ ਆਟੋ/ਈ-ਰਿਕਸ਼ਾ ਚਾਲਕ ਹੋਣਗੇ ਰਾਡਾਰ ’ਤੇ
ਪੁਲਸ ਦੀ ਮੰਨੀਏ ਤਾਂ ਆਟੋ/ਈ-ਰਿਕਸ਼ਾ ਚਾਲਕਾਂ ਦੀ ਮਜਬੂਰੀ ਕਾਰਨ ਜ਼ਿਆਦਾ ਦਬਾਅ ਨਾ ਪਾਉਂਦੇ ਹੋਏ ਉਨ੍ਹਾਂ ਨੂੰ ਡ੍ਰੈੱਸ ਲੈਣ ਲਈ ਸਮੇਂ ਦੀ ਛੂਟ ਦਿੱਤੀ ਗਈ ਸੀ ਹੁਣ ਕਿਉਂਕਿ ਜ਼ਿਆਦਾਤਰ ਆਟੋ ਤੇ ਈ-ਰਿਕਸ਼ਾ ਚਾਲਕਾਂ ਨੇ ਡ੍ਰੈੱਸ ਪਹਿਨਣੀ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਬਿਨਾਂ ਡ੍ਰੈੱਸ ਵਾਲੇ ਆਟੋ ਤੇ ਈ-ਰਿਕਸ਼ਾ ਚਾਲਕ ਰਾਡਾਰ ’ਤੇ ਹੋਣਗੇ, ਜਿਹੜੇ ਚਾਲਕਾਂ ਨੇ ਡ੍ਰੈੱਸ ਨਹੀਂ ਪਹਿਨੀ ਹੋਵੇਗੀ ਉਨ੍ਹਾਂ ਨੂੰ ਨਾਕਿਅਾਂ ’ਤੇ ਰੋਕਿਆ ਜਾਵੇਗਾ ਤੇ ਸਾਰੇ ਦਸਤਾਵੇਜ਼ ਵੀ ਚੈੱਕ ਕੀਤੇ ਜਾਣਗੇ। ਡ੍ਰੈੱਸ ਕੋਡ ਤੋਂ ਇਲਾਵਾ ਵੀ ਜੇਕਰ ਉਨ੍ਹਾਂ ਕੋਲ ਕੋਈ ਦਸਤਾਵੇਜ਼ ਨਾ ਹੋਇਆ ਤਾਂ ਉਨ੍ਹਾਂ ਦੇ ਚਲਾਨ ਕੱਟਣੇ ਵੀ ਜਲਦੀ ਸ਼ੁਰੂ ਕੀਤੇ ਜਾਣਗੇ।

ਇਹ ਵੀ ਪੜ੍ਹੋ-  ਫਾਜ਼ਿਲਕਾ 'ਚ ਭਿਆਨਕ ਹਾਦਸਾ, ਕਾਰ ਤੇ ਮੋਟਰਸਾਈਕਲ ਵਿਚਾਲੇ ਜ਼ਬਰਦਸਤ ਟੱਕਰ, ਦੋ ਲੋਕਾਂ ਦੀ ਤੜਫ਼-ਤੜਫ਼ ਹੋਈ ਮੌਤ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News