ਸਮ੍ਰਿਤੀ ਇਰਾਨੀ ਨੇ ਬਿਲ ਗੇਟਸ ਨੂੰ ਸਿਖਾਇਆ ਖਿਚੜੀ ''ਚ ਤੜਕਾ ਲਗਾਉਣਾ, ਸ਼ੇਅਰ ਕੀਤਾ ਵੀਡੀਓ

03/04/2023 2:16:54 PM

ਨਵੀਂ ਦਿੱਲੀ- ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਮਾਈਕ੍ਰੋਸਾਫ਼ਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨਾਲ ਖਿਚੜੀ ਨੂੰ ਤੜਕਾ ਲਗਾਉਂਦੇ ਦਿੱਸੀ। ਦੱਸਣਯੋਗ ਹੈ ਕਿ ਇਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਇਕ ਪ੍ਰੋਗਰਾਮ ਦਾ ਸੀ, ਜਿੱਥੇ ਬਿਲ ਗੇਟਸ ਦੇ ਨਾਲ-ਨਾਲ ਸਮ੍ਰਿਤੀ ਇਰਾਨੀ ਵੀ ਸ਼ਾਮਲ ਹੋਈ। ਇਸ ਦੌਰਾਨ ਸਮ੍ਰਿਤੀ ਨੇ ਪਹਿਲਾਂ ਬਿਲ ਗੇਟਸ ਨਾਲ ਮੁਲਾਕਾਤ ਕੀਤੀ, ਫਿਰ ਇਸ ਤੋਂ ਬਾਅਦ ਉਨ੍ਹਾਂ ਨੇ ਬਿਲ ਗੇਟਸ ਨਾਲ ਮਿਲ ਕੇ ਖਿਚੜੀ 'ਚ ਜ਼ੀਰੇ ਦਾ ਤੜਕਾ ਵੀ ਲਗਾਇਆ।

 

ਵੀਡੀਓ ਦੇ ਕੈਪਸ਼ਨ 'ਚ ਸਮ੍ਰਿਤੀ ਨੇ ਲਿਖਿਆ,''ਭਾਰਤ ਦੇ ਸੁਪਰ ਫੂਡ ਅਤੇ ਇਸ ਦੇ ਪੋਸ਼ਣ ਘਟਕ ਨੂੰ ਪਛਾਣਨਾ। ਜਦੋਂ ਬਿਲ ਗੇਟਸ ਨੇ ਅੰਨ ਖਿਚੜੀ ਨੂੰ ਲਗਾਇਆ ਤੜਕਾ!'' ਇਸ ਪੋਸਟ ਨੂੰ 4 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ ਕਾਫ਼ੀ ਪ੍ਰਤੀਕਿਰਿਆਵਾਂ ਮਿਲੀਆਂ ਹਨ। ਲੋਕਾਂ ਨੇ ਭਾਰਤ ਦੀ ਸੰਸਕ੍ਰਿਤੀ ਅਤੇ ਭੋਜਨਾਂ ਨੂੰ ਪਛਾਣਨ ਲਈ ਗੇਟਸ ਦਾ ਧੰਨਵਾਦ ਕੀਤਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News