ਆਮ ਆਦਮੀ ਪਾਰਟੀ ਪੰਜਾਬ ਨੂੰ ਸੁਰੱਖਿਅਤ ਰੱਖਣ 'ਚ ਫੇਲ੍ਹ : ਅਸ਼ਵਨੀ ਸ਼ਰਮਾ (ਵੀਡੀਓ)

Tuesday, Feb 24, 2026 - 04:00 PM (IST)

ਆਮ ਆਦਮੀ ਪਾਰਟੀ ਪੰਜਾਬ ਨੂੰ ਸੁਰੱਖਿਅਤ ਰੱਖਣ 'ਚ ਫੇਲ੍ਹ : ਅਸ਼ਵਨੀ ਸ਼ਰਮਾ (ਵੀਡੀਓ)

ਚੰਡੀਗੜ੍ਹ : ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ 'ਚ ਨਵੇਂ-ਨਵੇਂ ਲੋਕਾਂ ਦੀ ਸ਼ਮੂਲੀਅਤ ਹੋ ਰਹੀ ਹੈ ਅਤੇ ਸੂਬੇ ਦੇ ਲੋਕ ਭਾਜਪਾ ਤੋਂ ਆਸ ਲੈ ਕੇ ਬੈਠੇ ਹੋਏ ਹਨ ਕਿ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਹੀ ਲਾਅ ਐਂਡ ਆਰਡਰ ਲਿਆ ਸਕਦੀ ਹੈ। ਉਨ੍ਹਾਂ ਕਿਹਾ ਕਿ ਰਿਟਾਇਰਡ ਲੋਕਾਂ, ਨੌਜਵਾਨਾਂ ਅਤੇ ਬਾਕੀ ਲੋਕਾਂ ਦੀ ਭਾਜਪਾ ਅੱਜ ਪਹਿਲੀ ਪਸੰਦ ਹੈ। ਪਾਰਟੀ ਇਸ ਦੇ ਲਈ ਹਰ ਪਿੰਡ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਦਾ ਰਾਜ ਨਹੀਂ, ਸਗੋਂ ਗੈਂਗਸਟਰਾਂ ਦਾ ਰਾਜ ਹੈ ਅਤੇ ਦਿਨ-ਦਿਹਾੜੇ ਫ਼ਿਰੌਤੀਆਂ ਮੰਗੀਆਂ ਜਾਂਦੀਆਂ ਹਨ। ਜਿਸ ਦਾ ਦਿਲ ਕਰੇ, ਜਿਹਦਾ ਮਰਜ਼ੀ ਕਤਲ ਕਰ ਦੇਵੇ।

ਇਹ ਵੀ ਪੜ੍ਹੋ : 'ਜਿਹੜਾ ਕੇਜਰੀਵਾਲ-ਸਿਸੋਦੀਆ ਦੇ ਪੈਰਾਂ 'ਚ ਡਿੱਗ ਜਾਵੇ...', ਮਜੀਠੀਆ ਦਾ CM ਮਾਨ 'ਤੇ ਤਿੱਖਾ ਤੰਜ

ਪੰਜਾਬ ਸਰਕਾਰ ਪਰਹਾਰ ਦੇ ਨਾਂ 'ਤੇ ਮੁਹਿੰਮ ਚਲਾਉਂਦੀ ਹੈ ਅਤੇ ਅਗਲੇ ਹੀ ਦਿਨ ਇਨ੍ਹਾਂ ਦੇ ਆਪਣੇ ਪੁਲਸ ਮੁਲਾਜ਼ਮਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਆਮ ਜਨਤਾ ਦੀ ਇਹ ਕੀ ਰੱਖਿਆ ਕਰਨਗੇ। ਜੇਕਰ ਸਰਕਾਰ ਦਾ ਵੱਸ ਚੱਲਦਾ ਤਾਂ ਇਨ੍ਹਾਂ ਨੇ ਘਟਨਾ 'ਤੇ ਮਿੱਟੀ ਪਾ ਦੇਣੀ ਸੀ, ਜਦੋਂ ਕਿਸੇ ਅੱਤਵਾਦੀ ਸੰਗਠਨ ਨੇ ਜ਼ਿੰਮੇਵਾਰੀ ਲੈ ਲਈ ਤਾਂ ਫਿਰ ਇਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬ ਇਨ੍ਹਾਂ ਦੇ ਹੱਥਾਂ 'ਚ ਸੁਰੱਖਿਅਤ ਨਹੀਂ ਹੈ। ਆਮ ਆਦਮੀ ਪਾਰਟੀ ਪੰਜਾਬ ਨੂੰ ਸੁਰੱਖਿਅਤ ਰੱਖਣ 'ਚ ਪੂਰੀ ਤਰ੍ਹਾਂ ਫੇਲ੍ਹ ਹੋਈ ਹੈ ਅਤੇ ਇੱਥੇ ਚੁਟਕਲੇ ਸੁਣਾਉਣ ਵਾਲਿਆਂ ਦੀ ਲੋੜ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ ਭਰ ਦੀਆਂ ਅਦਾਲਤਾਂ ’ਚ ਕੰਮਕਾਜ ਪੂਰੀ ਤਰ੍ਹਾਂ ਠੱਪ! ਬਾਰ ਐਸੋਸੀਏਸ਼ਨ ਨੇ ਦਿੱਤੀ ਸਖ਼ਤ ਚਿਤਾਵਨੀ

ਉਨ੍ਹਾਂ ਕਿਹਾ ਕਿ ਲੋਕਾਂ ਦਾ ਕਹਿਣਾ ਹੈ ਕਿ ਭਾਜਪਾ ਹੀ ਪੰਜਾਬ 'ਚ ਯੋਗੀ ਵਰਗਾ ਰਾਜ ਲਿਆ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੀਆਂ 117 ਸੀਟਾਂ 'ਤੇ ਆਪਣੇ ਪੂਰੇ ਦਮ ਨਾਲ ਜੁੱਟੀ ਹੋਈ ਹੈ। ਉਨ੍ਹਾਂ ਨੇ ਕਾਂਗਰਸ 'ਤੇ ਵੀ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਹ ਪਾਰਟੀ ਦੇਸ਼ ਨਾਲ ਪਿਆਰ ਕਰਨ ਵਾਲੀ ਪਾਰਟੀ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਮਨਰੇਗਾ ਨੂੰ ਲੈ ਕੇ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਾਂਗਰਸ ਦੇ ਝੂਠ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News