ਹਿਮਾਚਲ : ਸੀ.ਐੈੱਮ. ਜੈਰਾਮ ਠਾਕੁਰ ਨੇ ਸਕੂਲੀ ਬੱਚਿਆਂ ਨਾਲ ਕੀਤਾ ਯੋਗ

Friday, Jun 22, 2018 - 01:28 PM (IST)

ਹਿਮਾਚਲ : ਸੀ.ਐੈੱਮ. ਜੈਰਾਮ ਠਾਕੁਰ ਨੇ ਸਕੂਲੀ ਬੱਚਿਆਂ ਨਾਲ ਕੀਤਾ ਯੋਗ

ਸ਼ਿਮਲਾ— ਬੀਤੇ ਦਿਨ ਅੰਤਰਰਾਸ਼ਟਰੀ 'ਯੋਗ ਦਿਵਸ' ਦੇ ਮੌਕੇ 'ਤੇ ਸ਼ਿਮਲਾ 'ਚ ਵੀ ਯੋਗ ਸੈਸ਼ਨ ਆਯੋਜਿਤ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਚਾਰੀਆ ਦੇਵਵ੍ਰਤ, ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਉਨ੍ਹਾਂ ਦੇ ਮੰਤਰੀਮੰਡਲ ਦੇ ਸਹਿਯੋਗੀਆਂ ਨੇ ਵੀਰਵਾਰ ਨੂੰ ਇਤਿਹਾਸਕ ਰਿਜ ਮੈਦਾਨ 'ਚ ਸਕੂਲੀ ਬੱਚਿਆਂ ਅਤੇ ਸਥਾਨਕ ਲੋਕਾਂ ਨਾਲ ਯੋਗ ਕੀਤਾ।


ਇਸ ਮੌਕੇ 'ਤੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਵੀ ਮੌਜ਼ੂਦ ਸਨ। ਰਾਜਪਾਲ ਦੇਵਵ੍ਰਤ ਨੇ ਸਿਹਤ ਜੀਵਨਸ਼ੈਲੀ ਲਈ ਲੋਕਾਂ ਨਾਲ ਆਪਣੇ ਰੌਜਾਨਾ ਕਾਰਜ਼ਾਂ 'ਚ ਯੋਗ ਨੂੰ ਸ਼ਾਮਲ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਯੋਗ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲੈ ਗਏ ਹਨ। ਅੱਜ ਪੂਰੀ ਦੁਨੀਆ 'ਚ ਇਸ ਨੂੰ ਅਪਣਾ ਰਹੀ ਹੈ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਰਾਜ 'ਚ ਨੌਜਵਾਨਾਂ, ਮਹਿਲਾਵਾਂ, ਬੱਚਿਆਂ ਅਤੇ ਵੱਖ-ਵੱਖ ਸੰਸਥਾਵਾਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਹਿਮਾਚਲ ਦੇ ਸੀ.ਐੈੱਮ. ਨੇ ਆਪਣੇ ਟਵੀਟ 'ਚ ਯੋਗ ਕਰਦੇ ਸਮੇਂ ਤਸਵੀਰ ਪੋਸਟ ਕਰਦੇ ਹੋਏ ਲਿਖਿਆ, ''ਅੰਤਰਰਾਸ਼ਟਰੀ ਯੋਗ ਦਿਵਸ ਦੇ ਸ਼ੁਰੂਆਤੀ ਮੌਕੇ 'ਤੇ ਸ਼ਿਮਲਾ ਦੇ ਇਤਿਹਾਸਕ ਰਿਜ਼ ਮੈਦਾਨ 'ਚ ਯੋਗ ਰਾਹੀਂ ਸਰੀਰ ਅਤੇ ਮਨ ਨੂੰ ਤੰਦਰੁਸਤ ਰੱਖਣ ਦਾ ਸੰਕਲਪ ਲਿਆ। ਆਓ ਅੱਜ ਅਸੀਂ ਸਾਰੇ ਸੰਕਲਪ ਲਈਏ ਕਿ ਯੋਗ ਨੂੰ ਆਪਣੇ ਜ਼ਿੰਦਗੀ 'ਚ ਧਾਰ ਕੇ ਯੋਗ ਨਾਲ ਲੋਕ ਭਲਾਈ ਲਈ ਅੱਗੇ ਆਈਏ।''


Related News