ਪੱਛਮੀ ਬੰਗਾਲ ਦੇ ਹਾਵੜਾ ''ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 7 ਦੀ ਮੌਤ

07/20/2022 4:24:09 PM

ਕੋਲਕਾਤਾ (ਵਾਰਤਾ)- ਪੱਛਮੀ ਬੰਗਾਲ 'ਚ ਹਾਵੜਾ ਦੇ ਉਦਯੋਗਿਕ ਘੁਸੂਰੀ ਇਲਾਕੇ 'ਚ ਦੇਸੀ ਸ਼ਰਾਬ ਪੀਣ ਨਾਲ ਬੁੱਧਵਾਰ ਨੂੰ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਘੁਸਰੀ ਇਲਾਕੇ 'ਚ ਜ਼ਹਿਰੀਲੀ ਦੇਸੀ ਸ਼ਰਾਬ ਦਾ ਸੇਵਨ ਕਰਨ ਨਾਲ 7 ਲੋਕਾਂ ਦੀ ਮੌਤ ਹੋਣ ਦੇ ਨਾਲ-ਨਾਲ 19 ਲੋਕਾਂ ਦੀ ਸਿਹਤ ਵਿਗੜ ਗਈ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਸਥਾਨਕ ਪੱਧਰ 'ਤੇ ਬਣੀ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਨ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ : ਰੇਲ ਗੱਡੀ 'ਚ ਸਫ਼ਰ ਕਰਨ ਵਾਲਿਆਂ ਨੂੰ ਹੁਣ ਚਾਹ 'ਤੇ ਨਹੀਂ ਦੇਣਾ ਪਵੇਗਾ ਸਰਵਿਸ ਚਾਰਜ ਪਰ...

ਉਨ੍ਹਾਂ ਕਿਹਾ ਕਿ ਪੀੜਤਾਂ ਨੇ ਮੰਗਲਵਾਰ ਰਾਤ ਮਾਲੀਪੰਚਘਰਾ ਥਾਣਾ ਪੁਲਸ ਇਲਾਕੇ 'ਚ ਇਕ ਰੇਲਵੇ ਸਟੇਸ਼ਨ ਨੇੜਿਓਂ 'ਚੋਲਾਈ' ਦੇਸੀ ਸ਼ਰਾਬ ਦਾ ਸੇਵਨ ਕੀਤਾ ਸੀ। ਪੁਲਸ ਨੇ ਸ਼ੱਕ ਜਤਾਇਆ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਇਸ ਵਿਚ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ ਮੌਤ ਦੀ ਖ਼ਬਰ ਫ਼ੈਲਣ ਤੋਂ ਬਾਅਦ ਗੁੱਸੇ 'ਚ ਆਈ ਭੀੜ ਨੇ ਬੁੱਧਵਾਰ ਤੜਕੇ ਇਲਾਕੇ ਦੇ ਦੇਸੀ ਸ਼ਰਾਬ ਬਣਾਉਣ ਵਾਲੀ ਜਗ੍ਹਾ 'ਚ ਭੰਨ-ਤੋੜ ਕੀਤੀ। ਹਾਵੜਾ ਪੁਲਸ ਕਮਿਸ਼ਨਰ ਪ੍ਰਵੀਨ ਤ੍ਰਿਪਾਠੀ ਪੁਲਸ ਫ਼ੋਰਸਾਂ ਨਾਲ ਮੌਕੇ 'ਤੇ ਪਹੁੰਚ ਗਏ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News