ਪੰਜਾਬ 'ਚ ਸ਼ਰਾਬ ਖ਼ਰੀਦਣ ਲਈ ਨਵੀਆਂ ਗਾਈਡਲਾਈਨਜ਼ ਜਾਰੀ! ਪੈੱਗ ਲਾਉਣ ਦੇ ਸ਼ੌਕੀਨ ਦੇਣ ਧਿਆਨ
Saturday, Dec 13, 2025 - 10:26 AM (IST)
ਲੁਧਿਆਣਾ (ਸੇਠੀ) : ਐਕਸਾਈਜ਼ ਵਿਭਾਗ ਲੁਧਿਆਣਾ ਨੇ ਸ਼ੁੱਕਰਵਾਰ ਨੂੰ ਮਿੰਨੀ ਸਕੱਤਰੇਤ ’ਚ ਇਕ ਮਹੱਤਵਪੂਰਨ ਬੈਠਕ ਕੀਤੀ, ਜਿਸ ਦੀ ਅਗਵਾਈ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਲੁਧਿਆਣਾ ਦੀ ਵੈਸਟ ਰੇਂਜ ਦੇ ਇੰਦਰਜੀਤ ਸਿੰਘ ਨਾਗਪਾਲ ਅਤੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਲੁਧਿਆਣਾ ਦੀ ਈਸਟ ਰੇਂਜ ਦੀ ਸ਼ਿਵਾਨੀ ਗੁਪਤਾ ਨੇ ਕੀਤੀ। ਬੈਠਕ ’ਚ ਸ਼ਹਿਰ ਦੇ ਸਾਰੇ ਮੈਰਿਜ ਪੈਲੇਸਾਂ ਅਤੇ ਬੀਅਰ ਬਾਰਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ : ਲਾਇਸੈਂਸ ਹੋ ਜਾਵੇਗਾ ਰੱਦ! ਅਸਲਾ ਧਾਰਕਾਂ ਲਈ ਵੱਡਾ ALERT, ਅੱਜ ਸ਼ਾਮ 5 ਵਜੇ ਤੋਂ ਪਹਿਲਾਂ...
ਅਧਿਕਾਰੀਆਂ ਨੇ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਵਲੋਂ ਜਾਰੀ ਨਵੇਂ ਨਿਰਦੇਸ਼ਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਅਸਿਸਟੈਂਟ ਕਮਿਸ਼ਨਰਾਂ ਨੇ ਸਾਫ਼ ਨਿਰਦੇਸ਼ ਦਿੱਤੇ ਕਿ ਹੁਣ ਕੋਈ ਵੀ ਮੈਰਿਜ ਪੈਲੇਸ ਜਾਂ ਬੀਅਰ ਬਾਰ ਵਿਆਹ ਜਾਂ ਕਿਸੇ ਵੀ ਪ੍ਰੋਗਰਾਮ ਲਈ ਗਾਹਕਾਂ ਵਲੋਂ ਸ਼ਰਾਬ ਨਹੀਂ ਖਰੀਦੇਗਾ। ਗਾਹਕ ਸ਼ਰਾਬ ਸਿਰਫ ਅਧਿਕਾਰਤ ਸ਼ਰਾਬ ਦੇ ਠੇਕਿਆਂ ਤੋਂ ਹੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਖ਼ੁਦ ਖਰੀਦਣਗੇ।
ਇਹ ਵੀ ਪੜ੍ਹੋ : ਪੰਜਾਬ 'ਚ 3.98 ਲੱਖ ਲੋਕਾਂ ਦੇ ਕੱਟੇ ਚਲਾਨ! ਇਨ੍ਹਾਂ ਜ਼ਿਲ੍ਹਿਆਂ ਦੇ ਵਾਹਨ ਚਾਲਕ ਹੋ ਜਾਣ ਸਾਵਧਾਨ
ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਸਾਰੇ ਅਦਾਰਿਆਂ ਨੂੰ ਵਿਭਾਗੀ ਨਿਯਮਾਂ ਅਤੇ ਕਾਨੂੰਨੀ ਸ਼ਰਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ। ਇਸ ’ਚ ਸਹੀ ਰਿਕਾਰਡ ਰੱਖਣਾ, ਜ਼ਰੂਰੀ ਵੈਰੀਫਿਕੇਸ਼ਨ ਕਰਵਾਉਣੀ ਅਤੇ ਸ਼ਰਾਬ ਦੀ ਸੁਰੱਖਿਅਤ ਵਰਤੋਂ, ਸਰਵਿਸ ਅਤੇ ਸਟੋਰੇਜ ਨੂੰ ਯਕੀਨੀ ਬਣਾਉਣਾ ਸ਼ਾਮਲ ਹਨ। ਬੈਠਕ ’ਚ ਮੈਰਿਜ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਸੰਤ ਸਮੇਤ ਕਈ ਮੈਰਿਜ ਪੈਲੇਸ ਅਤੇ ਬੀਅਰ ਬਾਰ ਮਾਲਕਾਂ ਨੇ ਹਿੱਸਾ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
