ਨੋਟਬੰਦੀ ਦੇ 2 ਸਾਲ ਬਾਅਦ ਡੇਢ ਕਰੋੜ ਦੀ ਪੁਰਾਣੀ ਕਰੰਸੀ ਬਰਾਮਦ

Friday, Sep 14, 2018 - 09:33 PM (IST)

ਹਿਸਾਰ (ਵਿਨੋਦ ਸੈਣੀ)— ਕਰੀਬ 2 ਸਾਲ ਹੋ ਚੁੱਕੇ ਨੋਟਬੰਦੀ ਤੋਂ ਬਾਅਦ ਵੀ ਪੁਰਾਣੀਆਂ ਕਰੰਸੀਆਂ ਫੜ੍ਹੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਸ਼ੁੱਕਰਵਾਰ ਨੂੰ ਹਰਿਆਣਾ 'ਚ ਹਿਸਾਰ ਦੇ ਭਾਨੂ ਚੌਂਕ 'ਤੇ ਅਪਰਾਧ ਸ਼ਾਖਾ ਪੁਲਸ ਨੇ ਕਰੀਬ ਡੇਢ ਕਰੋੜ ਪੁਰਾਣੀ ਕਰੰਸੀ ਫੜ੍ਹੀ ਹੈ। ਪੁਰਾਣੀ ਕਰੰਸੀ ਸਣੇ ਤਿੰਨ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਗਈ। ਸੂਚਨਾ ਮਿਲੀ ਸੀ ਕਿ ਕੁਝ ਲੋਕ ਇਕ ਗੱਡੀ 'ਚ ਪੁਰਾਣੇ ਬੰਦ ਹੋਏ ਨੋਟ ਲੈ ਕੇ ਦਿੱਲੀ ਤੋਂ ਹਿਸਾਰ ਆ ਰਹੇ ਹਨ। ਅਪਰਾਧ ਸ਼ਾਖਾ ਪੁਲਸ ਨੇ ਭਾਨੂ ਚੌਂਕ 'ਤੇ ਨਾਕਾਬੰਦੀ ਕਰਕੇ ਗੱਡੀ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ 1 ਕਰੋੜ 42 ਲੱਖ 99 ਹਜ਼ਾਰ ਰੁਪਏ ਬਰਾਮਦ ਕੀਤੇ ਗਏ। ਪੁਲਸ ਨੇ ਤਿੰਨਾਂ ਦੋਸ਼ੀਆਂ ਨੂੰ ਪੁਰਾਣੇ ਨੋਟਾਂ ਸਣੇ ਗ੍ਰਿਫਤਾਰ ਕਰ ਲਿਆ ਹੈ, ਫਿਲਹਾਲ ਪੁਲਸ ਜਾਂਚ 'ਚ ਲੱਗੀ ਹੋਈ ਹੈ।

ਨੋਟਬੰਦੀ ਦੇ ਇੰਨੇ ਦਿਨ ਲੰਘ ਜਾਣ ਤੋਂ ਬਾਅਦ ਭਾਰੀ ਗਿਣਤੀ 'ਚ ਪੁਰਾਣੀ ਕਰੰਸੀ ਦਾ ਫੜ੍ਹਿਆ ਜਾਣਾ ਕੀਤੇ ਨਾ ਕੀਤੇ ਇਹ ਸਾਬਿਤ ਕਰਦਾ ਹੈ ਕਿ ਵਿਦੇਸ਼ੀ ਬੈਂਕਾਂ 'ਚ ਜਮਾਂ ਕਥਿਤ ਕਾਲੇਧਨ ਤੋਂ ਜ਼ਿਆਦਾ ਕਾਲਾਧਨ ਦੇਸ਼ ਦੇ ਕੁਝ ਭ੍ਰਿਸ਼ਟਾਚਾਰ 'ਚ ਸ਼ਾਮਲ ਲੋਕਾਂ ਨੇ ਹੀ ਦਬਾ ਰੱਖਿਆ ਹੈ, ਜੋ ਨੋਟਬੰਦੀ ਤੋਂ ਬਾਅਦ ਸਾਹਮਣੇ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਿਸ 'ਚ ਨੋਟਬੰਦੀ ਤੋਂ ਬਾਅਦ ਗੈਰ ਕਾਨੂੰਨੀ ਰੂਪ ਨਾਲ ਜਮਾਂ ਪੁਰਾਣੀ ਕਰੰਸੀ ਫੜ੍ਹੀ ਗਈ ਹੋਵੇ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।


Related News