ਤਕਨੀਕੀ ਖਰਾਬੀ ਕਾਰਨ ਯਾਤਰੀਆਂ ਦਾ ਸਾਥ ਨਹੀਂ ਦੇ ਰਿਹਾ 'ਸਾਰਥੀ'

Monday, Jul 17, 2017 - 02:09 AM (IST)

ਤਕਨੀਕੀ ਖਰਾਬੀ ਕਾਰਨ ਯਾਤਰੀਆਂ ਦਾ ਸਾਥ ਨਹੀਂ ਦੇ ਰਿਹਾ 'ਸਾਰਥੀ'

ਨਵੀਂ ਦਿੱਲੀ-ਰੇਲ ਤੇ ਹਵਾਈ ਟਿਕਟ ਦੇ ਨਾਲ ਯਾਤਰੀਆਂ ਨੂੰ ਯਾਤਰਾ ਦੌਰਾਨ ਸਾਰੀਆਂ ਜਾਣਕਾਰੀਆਂ ਅਤੇ ਸਹੂਲਤਾਂ ਦੇਣ ਦੇ ਇਰਾਦੇ ਲਾਂਚ ਕੀਤੇ ਗਏ 'ਸਾਰਥੀ' ਐਪ ਦਾ ਫਿਲਹਾਲ ਯਾਤਰੀਆਂ ਨੂੰ ਕੋਈ ਸਾਥ ਨਹੀਂ ਮਿਲ ਰਿਹਾ। ਸ਼ੁੱਕਰਵਾਰ ਨੂੰ ਜਦੋਂ ਰੇਲ ਮੰਤਰੀ  ਸੁਰੇਸ਼ ਪ੍ਰਭੂ ਨੇ ਇਸ ਨੂੰ ਲਾਂਚ ਕੀਤਾ ਸੀ ਤਾਂ ਉਨ੍ਹਾਂ ਨੇ ਇਸਦੀ ਜਮ ਕੇ ਤਾਰੀਫ ਕੀਤੀ ਸੀ ਪਰ ਸ਼ਨੀਵਾਰ ਨੂੰ ਲੋਕਾਂ ਨੂੰ ਇਸ ਐਪ ਨੂੰ ਇੰਸਟਾਲ ਕਰਨ ਤੋਂ ਲੈ ਕੇ ਓਪਨ ਕਰਨ ਤੱਕ ਕਾਫੀ ਮਿਹਨਤ ਕਰਨੀ ਪਈ। ਇਸਦੀ ਵਜ੍ਹਾ ਤਕਨੀਕੀ ਖਰਾਬੀ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਡਾਊਨਲੋਡ ਕੀਤਾ ਤਾਂ ਉਹ ਉਨ੍ਹਾਂ ਨੂੰ ਅਨਇੰਸਟਾਲ ਦਾ ਆਪਸ਼ਨ ਦਿਖਾ ਰਿਹਾ ਸੀ। ਜਿਹੜੇ ਇੱਕਾ-ਦੁੱਕਾ ਲੋਕਾਂ ਨੇ ਇੰਸਟਾਲ ਕਰਨ ਤੋਂ ਲੈ ਕੇ ਰਜਿਸਟ੍ਰੇਸ਼ਨ ਕਰਨ 'ਚ ਕਾਮਯਾਬੀ ਹਾਸਲ ਕੀਤੀ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭਾਵੇਂ ਹੀ ਇਕ ਐਪ ਹੋਵੇ ਪਰ ਜਦੋਂ ਉਹ ਉਸ 'ਚ ਜਾਂਦੇ ਹਨ ਤਾਂ ਫਿਰ ਤੋਂ ਉਨ੍ਹਾਂ ਨੂੰ ਹਰ ਸਹੂਲਤ ਲਈ ਵੱਖ ਤੋਂ ਡਾਊਨਲੋਡ ਕਰਨਾ ਪੈ ਰਿਹਾ ਹੈ। ਜਦਕਿ ਰੇਲਵੇ ਦਾ ਦਾਅਵਾ ਸੀ ਕਿ ਹੁਣ ਯਾਤਰੀਆਂ ਨੂੰ ਇਕ ਹੀ ਐਪ ਤੋਂ ਸਾਰੀ ਸਹੂਲਤਾਂ ਮਿਲਣਗੀਆਂ।


Related News