DM ਗਗਨਦੀਪ ਰੰਧਾਵਾ ਦੇ ਕੱਟੀ ਗਈ ਬਿਜਲੀ, ਸਾਰੇ ਰਾਤ ਹਨ੍ਹੇਰੇ 'ਚ ਰਿਹਾ ਪਰਿਵਾਰ

Saturday, Mar 28, 2026 - 06:18 PM (IST)

DM ਗਗਨਦੀਪ ਰੰਧਾਵਾ ਦੇ ਕੱਟੀ ਗਈ ਬਿਜਲੀ, ਸਾਰੇ ਰਾਤ ਹਨ੍ਹੇਰੇ 'ਚ ਰਿਹਾ ਪਰਿਵਾਰ

ਅੰਮ੍ਰਿਤਸਰ : ਡੀ. ਐੱਮ. ਗਗਨਦੀਪ ਸਿੰਘ ਰੰਧਾਵਾ ਦੇ ਘਰ ਦੀ ਬਿਜਲੀ ਕੱਟੀ ਗਈ ਹੈ। ਇਸ ਕਾਰਨ ਗਗਨਦੀਪ ਦੇ ਪਰਿਵਾਰ ਨੂੰ ਪੂਰੀ ਰਾਤ ਹਨ੍ਹੇਰੇ ਵਿਚ ਕੱਟਣੀ ਪਈ। ਪਰਿਵਾਰ ਨੂੰ ਸਵੇਰ ਹੋਣ 'ਤੇ ਘਰ ਦੀ ਬਿਜਲੀ ਕੱਟੇ ਜਾਣ ਦਾ ਪਤਾ ਲੱਗਾ। ਸੂਤਰਾਂ ਮੁਤਾਬਕ ਇਹ ਕਾਰਾ ਕਿਸੇ ਸ਼ਰਾਰਤੀ ਅਨਸਰ ਵੱਲੋਂ ਕੀਤਾ ਗਿਆ ਹੈ। ਦੱਸ ਦਈਏ ਕਿ ਡੀਐੱਮ ਗਗਨਦੀਪ ਸਿੰਘ ਰੰਧਾਵਾ ਨੇ ਕੁਝ ਦਿਨ ਪਹਿਲਾਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਵੱਲੋਂ ਜ਼ਹਿਰ ਨਿਗਲਣ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਗਈ, ਜਿਸ ਨੂੰ ਸੋਸ਼ਲ ਮੀਡੀਆ 'ਤੇ ਜਾਰੀ ਕਰ ਦਿੱਤਾ ਗਿਆ। ਵੀਡੀਓ ਵਿਚ ਗਗਨਦੀਪ ਨੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਇਸ ਕਦਮ ਲਈ ਜ਼ਿੰਮੇਵਾਰ ਠਹਿਰਾਇਆ।

ਰੰਧਾਵਾ ਨੇ ਦੋਸ਼ ਲਗਾਇਆ ਕਿ ਮੰਤਰੀ ਉਨ੍ਹਾਂ 'ਤੇ ਲਗਾਤਾਰ ਮਾਨਸਿਕ ਦਬਾਅ ਪਾ ਰਹੇ ਸਨ। ਖਾਸ ਤੌਰ 'ਤੇ, ਉਨ੍ਹਾਂ ਦਾਅਵਾ ਕੀਤਾ ਕਿ ਮੰਤਰੀ ਉਨ੍ਹਾਂ 'ਤੇ ਆਪਣੇ ਪਿਤਾ ਦੇ ਨਾਮ 'ਤੇ ਟੈਂਡਰ ਦੇਣ ਲਈ ਦਬਾਅ ਪਾ ਰਹੇ ਸਨ। ਇਸ ਘਟਨਾ ਤੋਂ ਤੁਰੰਤ ਬਾਅਦ ਲਾਲਜੀਤ ਸਿੰਘ ਭੁੱਲਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਦੋ ਦਿਨਾਂ ਬਾਅਦ ਹੀ ਲਾਲਜੀਤ ਭੁੱਲਰ ਤੇ ਉਸਦੇ ਪੀਏ ਦਿਲਬਾਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਇਸ ਮਾਮਲੇ ਵਿਚ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਵੱਲੋਂ ਲਗਾਤਾਰ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਜਾ ਰਹੀ ਹੈ,  ਪਰਿਵਾਰ ਦਾ ਆਖਣਾ ਹੈ ਕਿ ਉਹ ਇਨਸਾਫ ਦੀ ਲੜਾਈ ਜਾਰੀ ਰੱਖਣਗੇ। ਦੂਜੇ ਪਾਸੇ ਇਸ ਮਾਮਲੇ ਵਿਚ ਬਿਕਰਮ ਸਿੰਘ ਮਜੀਠੀਆ ਅਤੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਇਸ ਨੂੰ ਮੰਦਭਾਗਾ ਦੱਸਦੇ ਹੋਏ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। 


author

Gurminder Singh

Content Editor

Related News