ਜਨਗਣਨਾ ਡਿਊਟੀ ਤੋਂ ਗੈਰ-ਹਾਜ਼ਰ 3 ਅਧਿਆਪਕਾਂ ਨੂੰ ''ਕਾਰਨ ਦੱਸੋ ਨੋਟਿਸ'', ਅਨੁਸ਼ਾਸਨੀ ਕਾਰਵਾਈ ਦੀ ਤਲਵਾਰ ਲਟਕੀ

Sunday, Apr 05, 2026 - 09:50 AM (IST)

ਜਨਗਣਨਾ ਡਿਊਟੀ ਤੋਂ ਗੈਰ-ਹਾਜ਼ਰ 3 ਅਧਿਆਪਕਾਂ ਨੂੰ ''ਕਾਰਨ ਦੱਸੋ ਨੋਟਿਸ'', ਅਨੁਸ਼ਾਸਨੀ ਕਾਰਵਾਈ ਦੀ ਤਲਵਾਰ ਲਟਕੀ

ਲੁਧਿਆਣਾ (ਵਿੱਕੀ) : ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ-ਕਮ-ਸਿਟੀ ਸੈਂਸਸ ਅਫ਼ਸਰ ਨੇ ਜਨਗਣਨਾ ਦੇ ਕੰਮ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ ਵਿੱਚ 3 ਅਧਿਆਪਕਾਂ ਨੂੰ ‘ਕਾਰਨ ਦੱਸੋ ਨੋਟਿਸ’ ਜਾਰੀ ਕੀਤਾ ਹੈ। ਇਹ ਮੁਲਾਜ਼ਮ 2 ਅਪ੍ਰੈਲ ਨੂੰ ਰੱਖੀ ਗਈ ਲਾਜ਼ਮੀ ਫੀਲਡ ਟ੍ਰੇਨਿੰਗ ਤੋਂ ਬਿਨਾਂ ਕਿਸੇ ਸੂਚਨਾ ਦੇ ਗੈਰ-ਹਾਜ਼ਰ ਪਾਏ ਗਏ ਸਨ। ਸੈਂਸਸ ਅਫ਼ਸਰ ਦਫ਼ਤਰ ਵੱਲੋਂ ਜਾਰੀ ਪੱਤਰ ਅਨੁਸਾਰ ਜਨਗਣਨਾ 2027 ਦੇ ਪਹਿਲੇ ਪੜਾਅ (ਹਾਊਸ-ਲਿਸਟਿੰਗ ਅਤੇ ਹਾਊਸਿੰਗ ਸੈਂਸਸ) ਲਈ ਇਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਬਤੌਰ ''ਫੀਲਡ ਟ੍ਰੇਨਰ'' ਲਗਾਈ ਗਈ ਸੀ। ਇਨ੍ਹਾਂ ਨੂੰ 2, 3 ਤੇ 4 ਅਪ੍ਰੈਲ ਨੂੰ ਮਾਤਾ ਰਾਣੀ ਚੌਕ ਸਥਿਤ ਨਗਰ ਨਿਗਮ ਜ਼ੋਨ-ਏ ਦੇ ਮੀਟਿੰਗ ਹਾਲ ਵਿੱਚ ਟ੍ਰੇਨਿੰਗ ਲਈ ਹਾਜ਼ਰ ਹੋਣਾ ਸੀ। ਡਿਊਟੀ ਤੋਂ ਗੈਰ-ਹਾਜ਼ਰ ਰਹਿਣ ’ਤੇ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਉਂਦੇ ਇਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਤਜਵੀਜ਼ ਰੱਖੀ ਹੈ। ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਇਹ ਮੁਲਾਜ਼ਮ ਆਪਣਾ ਪੱਖ ਰੱਖਣਾ ਚਾਹੁੰਦੇ ਹਨ ਤਾਂ ਉਹ 4 ਅਪ੍ਰੈਲ ਨੂੰ ਸਵੇਰੇ 11 ਵਜੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਲਿਖਤੀ ਸਪੱਸ਼ਟੀਕਰਨ ਦੇ ਸਕਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਕਣਕ ਦਾ ਸੀਜ਼ਨ ਸ਼ੁਰੂ, ਚੌਥੇ ਦਿਨ ਖੰਨਾ ਦੀ ਮੰਡੀ 'ਚ ਪੁੱਜੀ ਕਣਕ ਦੀ ਪਹਿਲੀ ਢੇਰੀ

ਸਟਾਫ ਦੀ ਕਮੀ ਤੇ ਮਲਟੀ-ਟਾਸਕਿੰਗ ਦਾ ਬੋਝ

ਇਸ ਕਾਰਵਾਈ ਨੇ ਸਰਕਾਰੀ ਸਕੂਲਾਂ ਦੀ ਉਸ ਕੌੜੀ ਸੱਚਾਈ ਨੂੰ ਉਜਾਗਰ ਕਰ ਦਿੱਤਾ ਹੈ ਜਿਸ ਤੋਂ ਵਿਭਾਗ ਅੱਖਾਂ ਮੀਟ ਕੇ ਬੈਠਾ ਹੈ। ਪੰਜਾਬ ਭਰ ਦੇ ਸਰਕਾਰੀ ਸਕੂਲ ਪਿਛਲੇ ਲੰਬੇ ਸਮੇਂ ਤੋਂ ਅਧਿਆਪਕਾਂ ਦੀ ਭਾਰੀ ਕਮੀ ਨਾਲ ਜੂਝ ਰਹੇ ਹਨ। ਸਕੂਲਾਂ ਵਿੱਚ ਪਹਿਲਾਂ ਹੀ ਸਟਾਫ਼ ਘੱਟ ਹੈ। ਇਕ ਪਾਸੇ ਨਵਾਂ ਸੈਸ਼ਨ ਅਤੇ ਦਾਖ਼ਲੇ ਦੀ ਪ੍ਰਕਿਰਿਆ ਜ਼ੋਰਾਂ ’ਤੇ ਹੈ, ਉੱਥੇ ਹੀ ਦੂਜੇ ਪਾਸੇ ਅਧਿਆਪਕਾਂ ਨੂੰ ਗੈਰ-ਅਕਾਦਮਿਕ ਕੰਮਾਂ ਵਿੱਚ ਉਲਝਾਇਆ ਜਾ ਰਿਹਾ ਹੈ। 

ਅਧਿਆਪਕ ਇਸ ਸਮੇਂ ਤੀਹਰੇ ਦਬਾਅ ਹੇਠ : ਬੋਰਡ ਪ੍ਰੀਖਿਆਵਾਂ ਦੀ ਮਾਰਕਿੰਗ, ‘ਮਿਸ਼ਨ ਸਮਰੱਥ’ ਦੀਆਂ ਰੋਜ਼ਾਨਾ ਰਿਪੋਰਟਾਂ ਤੇ ਹੁਣ ਜਨਗਣਨਾ ਦੀ ਡਿਊਟੀ। ਅਜਿਹੇ ਵਿੱਚ ਸਿੱਖਿਆ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸਰਕਾਰ ਤੇ ਪ੍ਰਸ਼ਾਸਨ ਦੇ ਰਵੱਈਏ ਤੋਂ ਸਾਫ਼ ਹੈ ਕਿ ਉਹ ਨਹੀਂ ਚਾਹੁੰਦੇ ਕਿ ਗਰੀਬ ਬੱਚਿਆਂ ਦੀ ਪੜ੍ਹਾਈ ਸੁਚਾਰੂ ਚੱਲੇ। ਜਦੋਂ ਅਧਿਆਪਕ ਜਨਗਣਨਾ ਕਰਨਗੇ ਤਾਂ ਬੱਚਿਆਂ ਨੂੰ ਕੌਣ ਪੜ੍ਹਾਏਗਾ? 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News