ਮਾਨ ਸਰਕਾਰ 'ਚ ਇਨਸਾਫ਼ ਦਾ ਹੋ ਰਿਹਾ ਘਾਣ, ਦੋਸ਼ੀਆਂ ਨੂੰ ਬਚਾਉਣ ਦੀ ਖੇਡੀ ਜਾ ਰਹੀ ਖੇਡ: ਪ੍ਰਤਾਪ ਬਾਜਵਾ

Monday, Mar 23, 2026 - 12:25 PM (IST)

ਮਾਨ ਸਰਕਾਰ 'ਚ ਇਨਸਾਫ਼ ਦਾ ਹੋ ਰਿਹਾ ਘਾਣ, ਦੋਸ਼ੀਆਂ ਨੂੰ ਬਚਾਉਣ ਦੀ ਖੇਡੀ ਜਾ ਰਹੀ ਖੇਡ: ਪ੍ਰਤਾਪ ਬਾਜਵਾ

ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਪੁਲਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਬਾਜਵਾ ਨੇ ਦੋਸ਼ ਲਾਇਆ ਕਿ ਸੂਬੇ 'ਚ ਇਨਸਾਫ਼ ਦੇਣ ਦੀ ਬਜਾਏ ਦੋਸ਼ੀਆਂ ਨੂੰ ਬਚਾਉਣ ਦੀ ਖੇਡ ਖੇਡੀ ਜਾ ਰਹੀ ਹੈ।

ਇਹ ਵੀ ਪੜ੍ਹੋ: ਜ਼ਬਰਦਸਤ ਧਮਾਕੇ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਸੁੱਤੇ ਪਏ ਵਿਅਕਤੀ ਦੀ ਦਰਦਨਾਕ ਮੌਤ

PunjabKesari

ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪ੍ਰਤੀਕਿਰਿਆ ਸਾਂਝੀ ਕਰਦਿਆਂ ਕਿਹਾ ਕਿ ਮਾਨ ਸਰਕਾਰ ਦੇ ਅਧੀਨ ਦਰਜ ਕੀਤੀਆਂ ਜਾ ਰਹੀਆਂ ਐੱਫ਼. ਆਈ. ਆਰਜ਼ (FIR) ਦੋਸ਼ੀਆਂ ਨੂੰ ਸਜ਼ਾ ਦੇਣ ਲਈ ਨਹੀਂ, ਸਗੋਂ ਉਨ੍ਹਾਂ ਨੂੰ ਕਾਨੂੰਨ ਦੀ ਪਕੜ ਤੋਂ ਬਚਾਉਣ ਲਈ ਹਨ। ਉਨ੍ਹਾਂ ਦਾਅਵਾ ਕੀਤਾ ਕਿ ਗੰਭੀਰ ਸੱਟਾਂ ਦੇ ਮਾਮਲਿਆਂ 'ਚ ਮੈਡੀਕਲ ਰਿਪੋਰਟਾਂ (MLR) ਨੂੰ ਜਾਣਬੁੱਝ ਕੇ ਕਮਜ਼ੋਰ ਕੀਤਾ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ 'ਤੇ ਸਖ਼ਤ ਧਾਰਾਵਾਂ ਨਾ ਲੱਗ ਸਕਣ। ਵਿਰੋਧੀ ਧਿਰ ਦੇ ਆਗੂ ਬਾਜਵਾ ਨੇ ਅੱਗੇ ਕਿਹਾ ਕਿ ਫ਼ੌਜੀ ਜਵਾਨ ਦੇ ਮਾਮਲੇ 'ਚ ਪੁਖ਼ਤਾ ਸਬੂਤ ਹੋਣ ਦੇ ਬਾਵਜੂਦ ਵੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ, ਕਿਉਂਕਿ ਪੁਲਸ 'ਆਪ' ਨਾਲ ਸਬੰਧਤ ਵਿਅਕਤੀਆਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਪੁਲਸ ਹੁਣ ਇਨਸਾਫ਼ ਪ੍ਰਦਾਨ ਕਰਨ ਦੀ ਬਜਾਏ ਸੱਤਾਧਾਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਰਿਕਾਰਡਾਂ ਵਿੱਚ ਹੇਰਾਫੇਰੀ ਕਰ ਰਹੀ ਹੈ। ਬਾਜਵਾ ਨੇ ਇਸ ਸਥਿਤੀ ਨੂੰ ਪ੍ਰਸ਼ਾਸਨ ਦੀ ਅਸਫ਼ਲਤਾ ਅਤੇ ਖੁੱਲ੍ਹੀ ਮਿਲੀਭੁਗਤ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ: 'ਜੇ ਮੈਨੂੰ ਅੱਧੀ ਰਾਤੀਂ ਫੜ੍ਹ ਸਕਦੇ ਹੋ ਤਾਂ ਲਾਲਜੀਤ ਭੁੱਲਰ ਖ਼ਿਲਾਫ਼ ਕਾਰਵਾਈ ਕਿਉਂ ਨਹੀਂ?': ਸੁਖਪਾਲ ਖਹਿਰਾ

ਕਾਹਨੂੰਵਾਨ ਪੁਲਸ 'ਤੇ ਦੋਸ਼ੀਆਂ ਨੂੰ ਬਚਾਉਣ ਦੇ ਇਲਜ਼ਾਮ, ਫ਼ੌਜੀ ਜਵਾਨ ਦੇ ਪਰਿਵਾਰ ਨਾਲ ਹੋਈ ਬੇਰਹਿਮੀ 'ਤੇ ਚੁੱਕੇ ਸਵਾਲ
ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਕਾਹਨੂੰਵਾਨ ਦੇ SHO 'ਤੇ ਸੱਤਾ ਦੀ ਦੁਰਵਰਤੋਂ ਕਰਦਿਆਂ ਮੁੱਖ ਦੋਸ਼ੀ ਨੂੰ ਬਚਾਉਣ ਦਾ ਗੰਭੀਰ ਦੋਸ਼ ਲਗਾਇਆ ਹੈ। ਬਾਜਵਾ ਮੁਤਾਬਕ ਐੱਸ. ਐੱਚ. ਓ. ਵੱਲੋਂ ਜਾਣਬੁੱਝ ਕੇ ਮੁੱਖ ਦੋਸ਼ੀ ਦਾ ਨਾਮ FIR ਵਿੱਚੋਂ ਬਾਹਰ ਰੱਖਿਆ ਗਿਆ ਹੈ ਤਾਂ ਜੋ ਉਸ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਇਆ ਜਾ ਸਕੇ। ਜੰਮੂ-ਕਸ਼ਮੀਰ 'ਚ ਤਾਇਨਾਤ ਪੈਰਾਸ਼ੂਟ ਰੈਜੀਮੈਂਟ ਦੇ ਸਪੈਸ਼ਲ ਫੋਰਸਿਜ਼ ਦਾ ਇਕ ਫ਼ੌਜੀ ਜਵਾਨ ਕਾਦੀਆਂ ਵਿਧਾਨ ਸਭਾ ਹਲਕੇ ਦੇ ਪਿੰਡ ਕੀਰੀ ਅਫਗਾਨਾ 'ਚ ਗੁੰਡਿਆਂ ਵੱਲੋਂ ਆਪਣੇ ਬਜ਼ੁਰਗ ਮਾਪਿਆਂ 'ਤੇ ਬੇਰਹਿਮੀ ਨਾਲ ਹਮਲਾ ਕਰਨ ਤੋਂ ਬਾਅਦ ਐੱਫ਼. ਆਈ. ਆਰ. ਦਰਜ ਕਰਵਾਉਣ ਲਈ ਭੱਜ-ਦੌੜ ਕਰ ਰਿਹਾ ਸੀ।

 

ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ 'ਤੇ ਘੇਰਦਿਆਂ ਸਵਾਲ ਕੀਤਾ ਕਿ ਕੀ ਇਹ ਉਹੀ "ਬਦਲਾਅ" ਹੈ ਜਿਸ ਦਾ ਵਾਅਦਾ ਉਨ੍ਹਾਂ ਨੇ ਪੰਜਾਬ ਦੀ ਜਨਤਾ ਨਾਲ ਕੀਤਾ ਸੀ? ਉਨ੍ਹਾਂ ਅਫ਼ਸੋਸ ਜ਼ਾਹਰ ਕਰਦੇ ਕਿਹਾ ਕਿ ਇਕ ਸੇਵਾ ਕਰ ਰਹੇ ਫ਼ੌਜੀ ਜਵਾਨ ਦੇ ਪਰਿਵਾਰ ਨਾਲ ਬੇਰਹਿਮੀ ਕੀਤੀ ਗਈ ਹੈ ਪਰ ਪੁਲਸ ਇਨਸਾਫ਼ ਦੇਣ ਦੀ ਬਜਾਏ ਉਲਟਾ ਦੋਸ਼ੀਆਂ ਦੀ ਹੀ ਪੁਸ਼ਤਪਨਾਹੀ ਕਰ ਰਹੀ ਹੈ।

ਇਹ ਵੀ ਪੜ੍ਹੋ: DM ਗਗਨਦੀਪ ਦੇ ਮਾਮਲੇ 'ਚ ਬਾਜਵਾ ਨੇ ਘੇਰੀ 'ਆਪ' ਸਰਕਾਰ! CM ਮਾਨ ਸਣੇ ਅਧਿਕਾਰੀਆਂ 'ਤੇ ਕਾਰਵਾਈ ਦੀ ਕੀਤੀ ਮੰਗ

ਸਰਕਾਰ ਦੇ ਦੋਹਰੇ ਮਾਪਦੰਡਾਂ 'ਤੇ ਵਰ੍ਹਦਿਆਂ ਬਾਜਵਾ ਨੇ ਕਿਹਾ ਕਿ 'ਆਪ' ਸਰਕਾਰ ਨੇ ਖ਼ੁਦ ਨੂੰ ਹਥਿਆਰਬੰਦ ਸੈਨਾਵਾਂ ਦੇ ਹਮਦਰਦ ਵਜੋਂ ਪੇਸ਼ ਕਰਨ ਲਈ ਅਗਨੀਪਥ ਅਤੇ ਅਗਨੀਵੀਰ ਸਕੀਮਾਂ ਵਿਰੁੱਧ ਵੱਡੇ-ਵੱਡੇ ਮਤੇ ਪਾਸ ਕੀਤੇ ਸਨ ਪਰ ਅੱਜ ਜਦੋਂ ਇਕ ਫ਼ੌਜੀ ਪਰਿਵਾਰ ਨੂੰ ਇਨਸਾਫ਼ ਦੀ ਲੋੜ ਹੈ ਤਾਂ ਸਰਕਾਰ ਦਾ ਉਹ ਮਖ਼ੌਟਾ ਪੂਰੀ ਤਰ੍ਹਾਂ ਲਹਿ ਗਿਆ ਹੈ। ਉਨ੍ਹਾਂ ਨੇ ਰੱਖਿਆ ਕਰਮਚਾਰੀਆਂ ਪ੍ਰਤੀ ਸਰਕਾਰ ਦੇ ਅਖ਼ੌਤੀ ਸਤਿਕਾਰ ਨੂੰ "ਖੋਖਲਾ ਡਰਾਮਾ" ਅਤੇ "ਸਸਤੀ ਰਾਜਨੀਤੀ" ਕਰਾਰ ਦਿੱਤਾ ਹੈ। ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਦੇ ਨਾਲ-ਨਾਲ ਪੰਜਾਬ ਪੁਲਸ ਦੇ ਡੀ. ਜੀ. ਪੀ. ਨੂੰ ਵੀ ਟੈਗ ਕੀਤਾ ਹੈ ਤਾਂ ਜੋ ਇਸ ਅਨਿਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾ ਸਕੇ।

PunjabKesari

ਪ੍ਰਤਾਪ ਬਾਜਵਾ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਤਾਇਨਾਤ ਪੈਰਾਸ਼ੂਟ ਰੈਜੀਮੈਂਟ ਦੇ ਸਪੈਸ਼ਲ ਫੋਰਸਿਜ਼ ਦਾ ਇਕ ਫ਼ੌਜੀ ਜਵਾਨ ਕਾਦੀਆਂ ਵਿਧਾਨ ਸਭਾ ਹਲਕੇ ਦੇ ਪਿੰਡ ਕੀਰੀ ਅਫਗਾਨਾ 'ਚ ਗੁੰਡਿਆਂ ਵੱਲੋਂ ਆਪਣੇ ਬਜ਼ੁਰਗ ਮਾਪਿਆਂ 'ਤੇ ਬੇਰਹਿਮੀ ਨਾਲ ਹਮਲਾ ਕਰਨ ਤੋਂ ਬਾਅਦ ਐੱਫ਼. ਆਈ. ਆਰ. ਦਰਜ ਕਰਵਾਉਣ ਲਈ ਭੱਜ-ਦੌੜ ਕਰ ਰਿਹਾ ਸੀ।
ਮੈਨੂੰ ਇਸ ਬਾਰੇ ਉਸ ਦੀ ਰੈਜੀਮੈਂਟ ਦੇ ਕੈਪਟਨ ਨੇ ਦੱਸਿਆ। ਮੈਂ ਇਹ ਮਾਮਲਾ ਐੱਸ. ਐੱਸ. ਪੀ. ਗੁਰਦਾਸਪੁਰ ਕੋਲ ਉਠਾਇਆ ਫਿਰ ਵੀ 24 ਘੰਟੇ ਬਾਅਦ ਵੀ 'ਆਪ' ਨੇਤਾਵਾਂ ਦੇ ਦਬਾਹ ਹੇਠ ਐੱਸ. ਐੱਚ. ਓ. ਕਾਹਨੂੰਵਾਨ ਕਾਰਵਾਈ ਤੋਂ ਇਨਕਾਰ ਕਰਦਾ ਰਿਹਾ। ਹਮਲਾ ਕੀਤੇ ਗਏ ਜੋੜੇ ਦੇ ਦੋਵੇਂ ਪੁੱਤਰ ਫ਼ੌਜ 'ਚ ਦੇਸ਼ ਦੀ ਸੇਵਾ ਕਰ ਰਹੇ ਹਨ- ਇਕ ਜੰਮੂ-ਕਸ਼ਮੀਰ 'ਚ ਅਤੇ ਦੂਜਾ ਅਸਾਮ ਵਿੱਚ। ਕੀ ਇਹ ਦੇਸ਼ ਦੀ ਸੇਵਾ ਕਰਨ ਦਾ ਇਨਾਮ ਹੈ?

ਇਹ ਵੀ ਪੜ੍ਹੋ:  ਜਲੰਧਰ ਦੇ NRI ਨੇ ਕਰ 'ਤਾ ਕਮਾਲ! 4 ਮੰਜ਼ਿਲਾ ਕੋਠੀ 'ਤੇ ਖੜ੍ਹਾ ਕਰਵਾ ਦਿੱਤਾ 'ਸਟੈਚੂ ਆਫ਼ ਲਿਬਰਟੀ'

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News