ਜਲੰਧਰ ਦੇ ਇਸ ਸਪਾ ਸੈਂਟਰ ''ਚ ਪੁਲਸ ਦਾ ਛਾਪਾ, ਇੰਝ ਚੱਲਦਾ ਸੀ ਦੇਹ ਵਪਾਰ ਦਾ ਧੰਦਾ

Sunday, Mar 29, 2026 - 05:10 PM (IST)

ਜਲੰਧਰ ਦੇ ਇਸ ਸਪਾ ਸੈਂਟਰ ''ਚ ਪੁਲਸ ਦਾ ਛਾਪਾ, ਇੰਝ ਚੱਲਦਾ ਸੀ ਦੇਹ ਵਪਾਰ ਦਾ ਧੰਦਾ

ਜਲੰਧਰ (ਜ.ਬ.)-ਥਾਣਾ ਨੰਬਰ 7 ਦੀ ਪੁਲਸ ਨੇ ਗੜ੍ਹਾ ਰੋਡ ’ਤੇ ਸਥਿਤ ਤਾਜ ਮਾਰਕੀਟ ਦੇ ਸਾਹਮਣੇ ਕ੍ਰਿਸਟਲ ਸਪਾ ਦੇ ਨਾਲ ਖੁੱਲ੍ਹੇ ‘ਗਲੈਕਸੀ ਸਪਾ ਸੈਂਟਰ’ ਵਿਚ ਰੇਡ ਕੀਤੀ। ਇਹ ਰੇਡ ਏ. ਸੀ. ਪੀ. ਮਾਡਲ ਟਾਊਨ ਸੰਜੇ ਕੁਮਾਰ ਦੇ ਇਨਪੁੱਟ ’ਤੇ ਕੀਤੀ ਗਈ ਸੀ ਪਰ ਕ੍ਰਿਸਟਲ ਸਪਾ ਵਾਂਗ ਇਸ ਵਾਰ ਵੀ ਥਾਣੇ ਤੋਂ ਰੇਡ ਦੀ ਸੂਚਨਾ ਲੀਕ ਹੋ ਗਈ, ਕਾਰਨ ਗਲੈਕਸੀ ਸਪਾ ਸੈਂਟਰ ਦਾ ਮੈਨੇਜਰ ਵਿਦੇਸ਼ੀ ਲੜਕੀਆਂ ਦੇ ਸਟਾਫ਼ ਅਤੇ ਗਾਹਕਾਂ ਨੂੰ ਅੰਦਰ ਹੀ ਛੱਡ ਕੇ ਬਾਹਰੋਂ ਲਾਕ ਲਾ ਕੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ! ਫਾਇਰਿੰਗ ਨਾਲ ਦਹਿਲਿਆ ਇਹ ਇਲਾਕਾ

ਹੈਰਾਨੀ ਦੀ ਗੱਲ ਹੈ ਕਿ ਮੌਕੇ ’ਤੇ ਪਹੁੰਚੀ ਥਾਣਾ ਨੰਬਰ 7 ਦੀ ਪੁਲਸ ਨੇ ਵੀ ਸ਼ੀਸ਼ੇ ਦਾ ਦਰਵਾਜ਼ਾ ਖੁੱਲ੍ਹਵਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਹਵਾਲਾ ਦਿੱਤਾ ਕਿ ਉਹ ਜ਼ਬਰਦਸਤੀ ਅੰਦਰ ਨਹੀਂ ਵੜ ਸਕਦੇ। ਜਾਣਕਾਰੀ ਅਨੁਸਾਰ ਏ. ਸੀ. ਪੀ. ਮਾਡਲ ਟਾਊਨ ਸੰਜੇ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਕ੍ਰਿਸਟਲ ਸਪਾ ਦੇ ਨੇੜੇ ਹੀ ਬੇਸਮੈਂਟ ਵਿਚ ਗਲੈਕਸੀ ਸਪਾ ਸੈਂਟਰ ਦੇ ਅੰਦਰ ਵਿਦੇਸ਼ੀ ਲੜਕੀਆਂ ਤੋਂ ਮਸਾਜ ਦੇ ਨਾਂ ’ਤੇ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਹੈ। ਏ. ਸੀ. ਪੀ. ਨੇ ਤੁਰੰਤ ਥਾਣਾ ਨੰਬਰ 7 ਦੀ ਪੁਲਸ ਨੂੰ ਰੇਡ ਕਰਨ ਲਈ ਕਿਹਾ ਪਰ ਜਿਉਂ ਹੀ ਪੁਲਸ ਦੀ ਟੀਮ ਸਪਾ ਦੇ ਬਾਹਰ ਪਹੁੰਚੀ ਤਾਂ ਉਸ ਤੋਂ ਪਹਿਲਾਂ ਹੀ ਮੈਨੇਜਰ ਨੇ ਸਪਾ ਸੈਂਟਰ ਦਾ ਸ਼ੀਸ਼ੇ ਵਾਲਾ ਦਰਵਾਜ਼ਾ ਬਾਹਰੋਂ ਲਾਕ ਕਰ ਦਿੱਤਾ ਅਤੇ ਖ਼ੁਦ ਫ਼ਰਾਰ ਹੋ ਗਿਆ। ਹਾਲਾਂਕਿ ਉਸ ਸਮੇਂ ਗਾਹਕ ਅਤੇ ਸਪਾ ਦਾ ਸਟਾਫ਼ ਅੰਦਰ ਹੀ ਮੌਜੂਦ ਸੀ।

PunjabKesari

ਇਹ ਵੀ ਪੜ੍ਹੋ: ਮੀਂਹ ਨੇ ਧੋ ਦਿੱਤਾ ਅਸਮਾਨ, ਜਲੰਧਰ ਤੋਂ ਫਿਰ ਦਿਸਿਆ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਦਾ ਖ਼ੂਬਸੂਰਤ ਨਜ਼ਾਰਾ

ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਜਿਸ ਮੁਲਾਜ਼ਮ ਨੇ ਕ੍ਰਿਸਟਲ ਸਪਾ ਵਿਚ ਰੇਡ ਤੋਂ ਪਹਿਲਾਂ ਹੀ ਮਾਲਕ ਨੂੰ ਅਲਰਟ ਕੀਤਾ ਸੀ, ਉਸੇ ਮੁਲਾਜ਼ਮ ਨੇ ਇਸ ਵਾਰ ਵੀ ਏ. ਸੀ. ਪੀ. ਦਾ ਫ਼ੋਨ ਆਉਂਦੇ ਹੀ ਗਲੈਕਸੀ ਸਪਾ ਦੇ ਮਾਲਕ ਨੂੰ ਸੂਚਨਾ ਦੇ ਦਿੱਤੀ ਸੀ, ਜਿਸ ਤੋਂ ਬਾਅਦ ਸਪਾ ਦੇ ਮਾਲਕ ਨੇ ਆਪਣੇ ਮੈਨੇਜਰ ਨੂੰ ਫ਼ੋਨ ਕਰ ਕੇ ਬਾਹਰੋਂ ਲਾਕ ਕਰ ਕੇ ਭੱਜਣ ਦੀ ਸਲਾਹ ਦਿੱਤੀ। ਉਧਰ, ਬਾਹਰੋਂ ਲਾਕ ਹੋਣ ਕਾਰਨ ਮੁਲਾਜ਼ਮਾਂ ਨੇ ਵੀ ਸਪਾ ਨੂੰ ਖੁੱਲ੍ਹਵਾਉਣ ਲਈ ਕੋਈ ਜ਼ਿਆਦਾ ਮੁਸ਼ੱਕਤ ਨਹੀਂ ਕੀਤੀ ਅਤੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਹ ਜਬਰੀ ਅੰਦਰ ਨਹੀਂ ਵੜ ਸਕਦੇ। ਮੁਲਾਜ਼ਮਾਂ ਨੇ ਵੇਖਿਆ ਵੀ ਕਿ ਅੰਦਰ ਲਾਈਟਾਂ ਅਤੇ ਏ. ਸੀ. ਚੱਲ ਰਹੇ ਸਨ, ਪਰ ਪੁਲਸ ਇਸ ਨੂੰ ਨਜ਼ਰਅੰਦਾਜ਼ ਕਰਕੇ ਉੱਥੋਂ ਚਲੀ ਗਈ।

ਇਸ ਸਬੰਧੀ ਜਦੋਂ ਏ. ਸੀ. ਪੀ. ਮਾਡਲ ਟਾਊਨ ਸੰਜੇ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕੰਮ ਸ਼ਹਿਰ ਵਿਚ ਨਹੀਂ ਚੱਲਣ ਦਿੱਤੇ ਜਾਣਗੇ। ਜਦੋਂ ਉਨ੍ਹਾਂ ਨੂੰ ਥਾਣੇ ਤੋਂ ਸੂਚਨਾ ਲੀਕ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਖ਼ੁਦ ਇਸ ਦੀ ਜਾਂਚ ਕਰਵਾਉਣਗੇ ਅਤੇ ਜੇਕਰ ਅਜਿਹਾ ਹੋਇਆ ਤਾਂ ਉਕਤ ਮੁਲਾਜ਼ਮ ’ਤੇ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਜਲਦ ਨਵੀਂ ਟੀਮ ਬਣਾ ਕੇ ਅਜਿਹੇ ਕੰਮ ਕਰਨ ਵਾਲਿਆਂ ਵਿਰੁੱਧ ਰੇਡ ਕਰਨ ਦੀ ਰਣਨੀਤੀ ਤਿਆਰ ਕਰਨਗੇ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ Good News ! ਰਵਨੀਤ ਬਿੱਟੂ ਨੇ ਹਲਵਾਰਾ ਏਅਰਪੋਰਟ ਬਾਰੇ ਕਰ 'ਤਾ ਵੱਡਾ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News