ਪੰਜਾਬ 'ਚ ਅਸਮਾਨੀ ਚੜ੍ਹੇ ਇੱਟਾਂ ਦੇ ਭਾਅ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ ਲੱਗੇਗਾ ਝਟਕਾ
Monday, Mar 30, 2026 - 04:22 PM (IST)
ਬਨੂੜ (ਗੁਰਪਾਲ) : ਈਰਾਨ-ਅਮਰੀਕਾ ਯੁੱਧ ਦੇ ਚੱਲਦਿਆਂ ਜਿੱਥੇ ਗੈਸ, ਤੇਲ ਅਤੇ ਕੋਲੇ ਦੇ ਰੇਟਾਂ ’ਚ ਵਾਧਾ ਹੋਇਆ ਹੈ, ਉੱਥੇ ਹੀ ਹੁਣ ਇੱਟਾਂ ਦੇ ਭਾਅ ਅਸਮਾਨੀ ਚੜ੍ਹ ਜਾਣ ਕਾਰਨ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਆਪਣੇ ਆਸ਼ਿਆਨੇ ਬਣਾਉਣੇ ਔਖੇ ਹੋ ਗਏ ਹਨ। ਇੱਟਾਂ ਦੇ ਭਾਅ ’ਚ ਭਾਰੀ ਵਾਧਾ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਹਰਮਨਜੀਤ ਸਿੰਘ, ਠੇਕੇਦਾਰ ਪੱਪੀ ਕਰਾਲੀ, ਗੁਰਵਿੰਦਰ ਸਿੰਘ ਸੂਰਜਗੜ੍ਹ, ਭੁਪਿੰਦਰ ਸਿੰਘ, ਲੱਖੀ ਸ਼ੰਭੂ, ਹਰਜੀਤ ਸਿੰਘ, ਸੱਜਣ ਸਿੰਘ, ਬਿੱਲੂ ਮੋਹੀ, ਮਨਜੀਤ ਸਿੰਘ ਮੋਟੇ ਮਾਜਰਾ ਤੋਂ ਇਲਾਵਾ ਹੋਰ ਬਹੁਤ ਸਾਰੇ ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਜਿਹੜੀ ਇੱਟ ਕੁਝ ਦਿਨ ਪਹਿਲਾਂ 5500 ਤੋਂ 7 ਹਜ਼ਾਰ ਰੁਪਏ ਪ੍ਰਤੀ ਹਜ਼ਾਰ ਮਿਲਦੀ ਸੀ, ਉਹ ਇਸ ਵੇਲੇ 9000 ਤੋਂ 9500 ਤੱਕ ਮਿਲ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਵੇਂ ਐਲਾਨ ਨੇ ਮਚਾਈ ਹਲਚਲ, ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ
ਉਨ੍ਹਾਂ ਦੱਸਿਆ ਕਿ ਇੱਟਾਂ ਦੇ ਭਾਅ ਅਸਮਾਨੀ ਚੜ੍ਹਨ ਕਾਰਨ ਇੱਟਾਂ ਨਾਲ ਤਿਆਰ ਹੋਣ ਵਾਲੀਆਂ ਕੋਠੀਆਂ ਅਤੇ ਸਰਕਾਰੀ ਇਮਾਰਤਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਰੇਤੇ ਅਤੇ ਬੱਜਰੀ ਦੇ ਭਾਅ ਵਧੇ ਹੋਏ ਹਨ ਜਿਸ ਕਾਰਨ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਜੇਕਰ ਇੱਟਾਂ ਦੇ ਭਾਅ ਨਾ ਘਟੇ ਤਾਂ ਮਕਾਨ ਬਣਾਉਣ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ, ਉੱਥੇ ਹੀ ਕੰਮ ਬੰਦ ਹੋਣ ਕਾਰਨ ਬੇਰੁਜ਼ਗਾਰੀ ’ਚ ਵੀ ਵਾਧਾ ਹੋ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਵਿਚ ਮੰਗਲਵਾਰ ਨੂੰ ਰਹੇਗੀ ਸਰਕਾਰੀ ਛੁੱਟੀ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਇੱਟਾਂ ਦੇ ਭਾਅ ’ਚ ਭਾਰੀ ਵਾਧਾ ਹੋਣ ਬਾਰੇ ਜਦੋਂ ਭੱਠਾ ਮਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਜਿਹੜਾ ਕੋਲਾ ਸਾਢੇ 10 ਹਜ਼ਾਰ ਰੁਪਏ ਤੋਂ ਸਾਢੇ 11 ਹਜ਼ਾਰ ਰੁਪਏ ਪ੍ਰਤੀ ਟਨ ਮਿਲਦਾ ਸੀ, ਉਹ ਪਿਛਲੇ ਦਿਨੀਂ ਜੀਐੱਸਟੀ 5 ਤੋਂ 18 ਫੀਸਦੀ ਕਰਨ ਤੋਂ ਬਾਅਦ ਹੁਣ 20 ਹਜ਼ਾਰ ਰੁਪਏ ਪ੍ਰਤੀ ਟਨ ’ਤੇ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਕੋਲੇ ਦੇ ਪੈਸੇ ਜਮ੍ਹਾਂ ਕਰਵਾਉਣ ਦੇ ਬਾਵਜੂਦ ਵੀ ਕਈ-ਕਈ ਦਿਨ ਕੋਲਾ ਨਹੀਂ ਮਿਲਦਾ, ਜਿਸ ਕਾਰਨ ਇੱਟਾਂ ਦੇ ਭਾਅ ’ਚ ਵਾਧਾ ਕਰਨਾ ਮਜਬੂਰੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਿਵੇਂ ਹੀ ਕੋਲੇ ਦੇ ਭਾਅ ’ਚ ਘਾਟਾ ਹੋਵੇਗਾ ਤਾਂ ਉਦੋਂ ਹੀ ਇੱਟਾਂ ਦੇ ਭਾਅ ਵੀ ਘਟਾ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਦਾ ਇਹ ਵੱਡਾ ਸ਼ਹਿਰ ਬੰਦ ਕਰਨ ਦੀ ਚਿਤਾਵਨੀ, ਜਾਣੋ ਕੀ ਹੈ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
