ਜੰਮੂ-ਕਸ਼ਮੀਰ ''ਚ 437 ਮੈਡੀਕਲ ਅਫਸਰਾਂ ਦੀ ਨਿਯੁਕਤੀ ਰੱਦ

03/14/2019 11:04:13 PM

ਜੰਮੂ— ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵੀਰਵਾਰ ਨੂੰ 437 ਮੈਡੀਕਲ ਅਫਸਰਾਂ ਦੀ ਨਿਯੁਕਤੀ ਨੂੰ ਰੱਦ ਕਰਨ ਦਾ ਆਦੇਸ਼ ਦਿੱਤਾ। ਇਨ੍ਹਾਂ ਲੋਕਾਂ ਨੇ ਨਿਯੁਕਤੀ ਤੋਂ ਬਾਅਦ ਆਪਣਾ ਕੰਮ ਨਹੀਂ ਸੰਭਾਲਿਆ ਸੀ। ਇਕ ਅਧਿਕਾਰਕ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ। ਇਨ੍ਹਾਂ ਮੈਡੀਕਲ ਅਫਸਰਾਂ ਨੂੰ ਹਾਲ ਹੀ 'ਚ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗ ਨੇ ਨਿਯੁਕਤ ਕੀਤਾ ਸੀ। ਉਨ੍ਹਾਂ ਕਿਹਾ ਕਿ 14 ਜਨਵਰੀ ਨੂੰ ਇਕ ਸਰਕਾਰੀ ਆਦੇਸ਼ ਦੇ ਤਹਿਤ ਨਿਯੁਕਤ ਕੀਤੇ ਗਏ 437 ਮੈਡੀਕਲ ਅਫਸਰਾਂ ਦੇ ਸਬੰਧ 'ਚ ਨਿਯੁਕਤੀਆਂ ਰੱਦ ਮੰਨੀਆਂ ਜਾਣਗੀਆਂ।

ਬੁਲਾਰਾ ਨੇ ਕਿਹਾ ਕਿ ਸਿਹਤ ਸੇਵਾ ਡਾਇਰੈਕਟਰ ਨੇ ਉਨ੍ਹਾਂ ਮੈਡੀਕਲ ਅਫਸਰਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਿਨ੍ਹਾਂ ਨੇ ਨਿਯੁਕਤੀ ਦੇ ਸਥਾਨ 'ਤੇ ਆਪਣਾ ਕੰਮ ਨਹੀਂ ਸੰਭਾਲਿਆ। ਇਸ ਤੋਂ ਪਹਿਲਾਂ ਵਿਭਾਗੀ ਕਮਿਸ਼ਨਰ, ਕਸ਼ਮੀਰ ਦੀਆਂ ਸਿਫਾਰਿਸ਼ਾਂ 'ਤੇ ਖਰਾਬ ਮੌਸਮ ਦੇ ਮੱਦੇਨਜ਼ਰ ਸਿਹਤ ਅਧਿਕਾਰੀਆਂ ਲਈ ਕੰਮ ਸੰਭਾਲਣ ਦੀ ਤਰੀਕ 26 ਫਰਵਰੀ ਤਕ ਵਧਾ ਦਿੱਤੀ ਗਈ ਸੀ।


Inder Prajapati

Content Editor

Related News