ਮੈਡੀਕਲ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 70 ਹਜ਼ਾਰ ਦੀ ਨਕਦੀ ਤੇ ਕੀਮਤੀ ਦਵਾਈਆਂ ਚੋਰੀ

Saturday, May 11, 2024 - 01:55 PM (IST)

ਮੈਡੀਕਲ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 70 ਹਜ਼ਾਰ ਦੀ ਨਕਦੀ ਤੇ ਕੀਮਤੀ ਦਵਾਈਆਂ ਚੋਰੀ

ਦਸੂਹਾ (ਝਾਵਰ)- ਦਸੂਹਾ ਦੇ ਬਲੱਗਣ ਚੌਂਕ ਵਿਖੇ ਦਵਾਈਆਂ ਦੀ ਮਸ਼ਹੂਰ ਦੁਕਾਨ ਮੋਹਣ ਮੈਡੀਕੋਜ਼ ਵਿਖੇ ਚੋਰਾਂ ਵੱਲੋਂ ਦੁਕਾਨ ਵਿੱਚ ਦਾਖਲ ਹੋ ਕੇ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਕਾਨ ਦੇ ਮਾਲਕ ਰਾਜਨ ਰੱਲਣ ਨੇ ਦੱਸਿਆ ਕਿ ਦੂਸਰੀ ਮੰਜ਼ਿਲ ਤੋਂ ਚਾਰ ਦਰਵਾਜ਼ੇ ਤੋੜ ਕੇ ਚੋਰੀ ਅੰਦਰ ਦਾਖਲ ਹੋਏ ਅਤੇ ਗੱਲੇ ਵਿੱਚ ਪਿਆ ਲਗਭਗ 60 ਹਜਾਰ ਕੈਸ਼ ਅਤੇ 10 ਹਜ਼ਾਰ ਰੁਪਏ ਦੀ ਭਾਨ ਤੋਂ ਇਲਾਵਾ ਹੋਰ ਕੀਮਤੀ ਦਵਾਈਆਂ ਚੋਰੀ ਕਰ ਲਈਆਂ ਗਈਆਂ। ਉਨ੍ਹਾਂ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਤਾਰਾਂ ਵੀ ਚੋਰਾਂ ਵੱਲੋਂ ਤੋੜ ਦਿੱਤੀਆਂ ਗਈਆਂ ਫਿਰ ਵੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਬੈੱਡ ’ਚੋਂ ਮਿਲੀ ਫ਼ੌਜੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜੀਵਨ ਸਾਥੀ ਦੀ ਭਾਲ 'ਚ ਔਰਤ ਨੇ ਇੰਝ ਫਸਾਇਆ ਸੀ ਜਾਲ 'ਚ

ਮੌਕੇ 'ਤੇ ਥਾਣਾ ਮੁਖੀ ਦਸੂਹਾ ਹਰ ਪ੍ਰੇਮ ਸਿੰਘ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੌਕੇ 'ਤੇ ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵੀ ਪਹੁੰਚੇ ਜਿਨਾਂ ਨੇ ਥਾਣਾ ਮੁਖੀ ਨੂੰ ਕਿਹਾ ਕਿ ਚੋਰਾਂ ਦਾ ਬਿਨਾਂ ਕਿਸੇ ਦੇੜੀ ਪਤਾ ਲਗਾਇਆ ਜਾਵੇ ਅਤੇ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਇਹ ਵੀ ਪੜ੍ਹੋ- ਅਸ਼ਲੀਲ ਫ਼ਿਲਮਾਂ ਵੇਖਣੀਆਂ ਨੌਜਵਾਨ ਨੂੰ ਪਈਆਂ ਮਹਿੰਗੀਆਂ, ਆਨਲਾਈਨ ਮਿਲੇ ਨੰਬਰ ਨੇ ਫਸਾਇਆ ਕਸੂਤਾ, ਫਿਰ ਹੋਟਲ ’ਚ ਹੋਇਆ...
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News