ਲੋਕ ਸਭਾ ਚੋਣਾਂ ਜੰਮੂ ਕਸ਼ਮੀਰ ਦੀ ਪਛਾਣ, ਇਸ ਦੇ ਸਰੋਤਾਂ ਨੂੰ ਬਚਾਉਣ ਦਾ ਮੌਕਾ : ਮਹਿਬੂਬਾ ਮੁਫ਼ਤੀ

Sunday, Apr 21, 2024 - 12:29 PM (IST)

ਲੋਕ ਸਭਾ ਚੋਣਾਂ ਜੰਮੂ ਕਸ਼ਮੀਰ ਦੀ ਪਛਾਣ, ਇਸ ਦੇ ਸਰੋਤਾਂ ਨੂੰ ਬਚਾਉਣ ਦਾ ਮੌਕਾ : ਮਹਿਬੂਬਾ ਮੁਫ਼ਤੀ

ਅਨੰਤਨਾਗ (ਭਾਸ਼ਾ)- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਮੁਖੀ ਮਹਿਬੂਬਾ ਮੁਫ਼ਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਲੋਕ ਸਭਾ ਚੋਣਾਂ ਜੰਮੂ ਕਸ਼ਮੀਰ ਦੀ ਪਛਾਣ ਦੀ ਰੱਖਿਆ ਕਰਨ ਅਤੇ ਇਸ ਦੇ ਸਰੋਤਾਂ ਨੂੰ ਬਚਾਉਣ ਦਾ ਮੌਕਾ ਹੈ। ਜੰਮੂ ਕਸ਼ਮੀਰ ਰਾਜ ਦੀ ਸਾਬਕਾ ਮੁੱਖ ਮੰਤਰੀ ਅਨੰਤਨਾਗ-ਰਾਜੌਰੀ ਚੋਣ ਖੇਤਰ ਤੋਂ ਚੋਣ ਲੜ ਰਹੀ ਹੈ। ਉਨ੍ਹਂ ਨੇ ਆਪਣੀ ਮੁਹਿੰਮ ਦੇ ਅਧੀਨ ਦੱਖਣ ਕਸ਼ਮੀਰ ਦੇ ਪਹਿਲਗਾਮ ਇਲਾਕੇ 'ਚ ਇਕ ਰੋਡ ਸ਼ੋਅ 'ਚ ਹਿੱਸਾ ਲਿਆ।

ਪੀਡੀਪੀ ਦੀ ਮੁਖੀ ਨੇ ਪੱਤਰਕਾਰਾਂ ਨੂੰ ਕਿਹਾ,''ਇਹ ਚੋਣ ਸੜਕ ਨਿਰਮਾਣ ਜਾਂ ਪਾਣੀ ਅਤੇ ਬਿਜਲੀ ਸਪਲਾਈ ਬਾਰੇ ਨਹੀਂ ਹੈ। ਇਹ ਚੋਣ ਜੰਮੂ ਕਸ਼ਮੀਰ ਦੀ ਪਛਾਣ, ਇਸ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਸਨਮਾਨ ਦੀ ਰੱਖਿਆ ਅਤੇ ਜੰਮੂ ਕਸ਼ਮੀਰ ਦੇ ਸਰੋਤਾਂ ਨੂੰ ਬਚਾਉਣ ਬਾਰੇ ਹੈ।'' ਮਹਿਬੂਬਾ ਨੇ ਕਿਹਾ ਕਿ ਪਹਿਲਗਾਮ ਦੇ ਲੋਕਾਂ ਨਾਲ ਉਨ੍ਹਾਂ ਨੂੰ ਵਿਸ਼ੇਸ਼ ਲਗਾਅ ਹੈ, ਕਿਉਂਕਿ ਉਨ੍ਹਾਂ ਦੇ ਪਿਤਾ ਮੁਫ਼ਤੀ ਮੁਹੰਮਦ ਸਈਅਦ ਉਨ੍ਹਾਂ ਨਾਲ ਸਨੇਹ ਕਰਦੇ ਸਨ। ਅਨੰਤਨਾਗ-ਰਾਜੌਰੀ ਚੋਣ ਖੇਤਰ 'ਚ 7 ਮਈ ਨੂੰ ਤੀਜੇ ਪੜਾਅ 'ਚ ਵੋਟਿੰਗ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

DIsha

Content Editor

Related News