ਜੰਮੂ-ਤਵੀ 4, ਛੱਤੀਸਗੜ੍ਹ 5, ਵੰਦੇ ਭਾਰਤ 6 ਘੰਟੇ ਲੇਟ : ਰੱਦ ਚੱਲ ਰਹੀ ਸ਼ਾਨ-ਏ-ਪੰਜਾਬ

Monday, May 13, 2024 - 11:13 AM (IST)

ਜਲੰਧਰ (ਪੁਨੀਤ)- ਜਲੰਧਰ ਤੋਂ ਬਣ ਕੇ ਚੱਲਣ ਵਾਲੀ ਇੰਟਰ ਸਿਟੀ ਐਕਸਪ੍ਰੈਸ ਟਰੇਨ ਨੰ. 14682, ਅੰਮ੍ਰਿਤਸਰ-ਹਰਿਦੁਆਰ 12054 ਜਨ ਸ਼ਤਾਬਦੀ ਐਕਸਪ੍ਰੈਸ ਸਮੇਤ ਦਰਜਨਾਂ ਟਰੇਨਾਂ ਸੋਮਵਾਰ ਨੂੰ ਰੱਦ ਰਹਿਣਗੀਆਂ। ਉੱਥੇ ਹੀ ਰੱਦ ਚੱਲ ਰਹੀ 12497-12498 (ਸ਼ਾਨ-ਏ-ਪੰਜਾਬ), ਅੰਮ੍ਰਿਤਸਰ-ਦਿੱਲੀ, 14033 ਜੰਮੂ ਮੇਲ (ਪੁਰਾਣੀ ਦਿੱਲੀ-ਜੰਮੂ) ਵਰਗੀਆਂ ਟਰੇਨਾਂ ਦੇ ਸੰਚਾਲਨ ’ਤੇ ਯਾਤਰੀਆਂ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ, ਕਿਉਂਕਿ 13 ਮਈ ਨੂੰ ਗੱਡੀਆਂ ਦੇ ਸੰਚਾਲਨ ਸਬੰਧੀ ਨਵੀਂ ਸੂਚੀ ਜਾਰੀ ਹੋਣ ਦੀ ਉਮੀਦ ਹੈ।

ਸ਼ੰਭੂ ਬਾਰਡਰ ’ਤੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਪੰਜਾਬ ਨੂੰ ਆਉਣ ਵਾਲੀਆਂ ਰੇਲ ਪਟੜੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਇਸ ਕਾਰਨ ਰੇਲਵੇ ਵੱਲੋਂ ਪੰਜਾਬ ਵੱਲ ਰੇਲ ਗੱਡੀਆਂ ਭੇਜਣ ਲਈ ਅੰਬਾਲਾ-ਚੰਡੀਗੜ੍ਹ ਰੂਟ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਕਾਰਨ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਪਹੁੰਚ ਰਹੀਆਂ ਹਨ, ਜੋਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀਆਂ ਹਨ। ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਰੇਲਵੇ ਵੱਲੋਂ ਸ਼ੁਰੂ ’ਚ ਕਰੀਬ 69 ਟਰੇਨਾਂ ਨੂੰ ਰੱਦ ਕੀਤਾ ਗਿਆ ਸੀ, ਜਿਸ ਤੋਂ ਬਾਅਦ ਰੇਲਵੇ ਨੇ ਟਰੇਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸ ਕਾਰਨ ਹੁਣ ਕਰੀਬ 44 ਟਰੇਨ ਰੱਦ ਚੱਲ ਰਹੀਆਂ ਹਨ। ਵਿਭਾਗ ਹੌਲੀ-ਹੌਲੀ ਟਰੇਨਾਂ ਦਾ ਸੰਚਾਲਨ ਵਧਾ ਰਿਹਾ ਹੈ। ਇਸ ਕਾਰਨ ਯਾਤਰੀਆਂ ਦੀਆਂ ਨਜ਼ਰਾਂ ਰੇਲਵੇ ’ਤੇ ਟਿਕੀਆਂ ਹੋਈਆਂ ਹਨ।

PunjabKesari

ਇਹ ਵੀ ਪੜ੍ਹੋ- ਦਿੱਲੀ ਦੀ ਜਨਤਾ ਨੂੰ ਆਪਣਾ ਪਰਿਵਾਰ ਮੰਨਦੇ ਹਨ CM ਅਰਵਿੰਦ ਕੇਜਰੀਵਾਲ : ਭਗਵੰਤ ਮਾਨ

ਪੰਜਾਬ ਨਾਲ ਸਬੰਧਤ ਅਹਿਮ ਮੰਨੀ ਜਾਂਦੀ ਸ਼ਾਨ-ਏ-ਪੰਜਾਬ ਤੇ ਜਲੰਧਰ ਤੋਂ ਚੱਲਣ ਵਾਲੀ ਇੰਟਰਸਿਟੀ ਐਕਸਪ੍ਰੈੱਸ ਨੂੰ ਸ਼ੁਰੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਜਲੰਧਰ ਦੇ ਯਾਤਰੀਆਂ ਲਈ ਇਨ੍ਹਾਂ ਰੇਲ ਗੱਡੀਆਂ ਰਾਹੀਂ ਦਿੱਲੀ ਜਾਣਾ ਬਹੁਤ ਆਸਾਨ ਹੈ। ਉਕਤ ਟਰੇਨਾਂ ਦਾ ਸਮਾਂ ਯਾਤਰੀਆਂ ਲਈ ਬਹੁਤ ਢੁੱਕਵਾਂ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਯਾਤਰੀ ਪਿਛਲੇ ਕਈ ਸਾਲਾਂ ਤੋਂ ਅਜਿਹੀਆਂ ਮਹੱਤਵਪੂਰਨ ਟਰੇਨਾਂ ਰਾਹੀਂ ਲਗਾਤਾਰ ਸਫਰ ਕਰ ਰਹੇ ਹਨ। ਅਜਿਹੀ ਸੰਭਾਵਨਾ ਹੈ ਕਿ ਰੇਲਵੇ ਇਨ੍ਹਾਂ 2 ਮਹੱਤਵਪੂਰਨ ਟਰੇਨਾਂ ਦੇ ਨਾਲ-ਨਾਲ ਕਈ ਹੋਰ ਮਹੱਤਵਪੂਰਨ ਟਰੇਨਾਂ ਨੂੰ ਚਲਾਉਣਾ ਸ਼ੁਰੂ ਕਰ ਸਕਦਾ ਹੈ। ਇਸ ਕਾਰਨ ਯਾਤਰੀ ਹੁਣ ਰੇਲਵੇ ਵੱਲੋਂ ਜਾਰੀ ਕੀਤੀ ਜਾਣ ਵਾਲੀ ਸੂਚੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸੇ ਤਰ੍ਹਾਂ ਸੁਪਰਫਾਸਟ ਸ਼੍ਰੇਣੀ ਦੀ 22487 ਵੰਦੇ ਭਾਰਤ ਐਕਸਪ੍ਰੈਸ (ਅੰਮ੍ਰਿਤਸਰ-ਨਵੀਂ ਦਿੱਲੀ) 6.25 ਘੰਟੇ ਦੀ ਦੇਰੀ ਨਾਲ ਜਲੰਧਰ ਸਿਟੀ ਰੇਲਵੇ ਸਟੇਸ਼ਨ ਪਹੁੰਚੀ, ਜਦਕਿ 22551 (ਦਰਭੰਗਾ-ਜੰਮੂ-ਤਵੀ) ਨੇ ਸਾਢੇ 4 ਘੰਟੇ, 12425 (ਨਵੀਂ ਦਿੱਲੀ-ਜੰਮੂ-ਤਵੀ) 4 ਘੰਟੇ, 20807 ਹੀਰਾਕੁੰਡ ਐਕਸਪ੍ਰੈੱਸ 4 ਘੰਟੇ, 18238 ਛੱਤੀਸਗੜ੍ਹ ਐਕਸਪ੍ਰੈੱਸ 5.25 ਘੰਟੇ, 12030 3 ਅੰਮ੍ਰਿਤਸਰ ਸਵਰਣ ਸ਼ਤਾਬਦੀ 3 ਘੰਟੇ ਦੇਰੀ ਨਾਲ ਸਟੇਸ਼ਨ ’ਤੇ ਪਹੁੰਚੀ।

ਟਰੇਨਾਂ ਰੱਦ ਹੋਣ ਕਾਰਨ ਵਪਾਰੀ ਵਰਗ ਨੇ ਬਣਾਈ ਦੂਰੀ
ਟਰੇਨਾਂ ਦੇ ਲਗਾਤਾਰ ਰੱਦ ਹੋਣ ਕਾਰਨ ਪੰਜਾਬ ਆਉਣ ਵਾਲੇ ਵਪਾਰੀਆਂ ਨੇ ਦੂਰੀ ਬਣਾਈ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ’ਚ ਚੱਲ ਰਹੀਆਂ ਚੋਣਾਂ ਕਾਰਨ ਵਪਾਰੀ ਵੀ ਪ੍ਰੇਸ਼ਾਨੀ ’ਚ ਹਨ, ਕਿਉਂਕਿ ਚੋਣਾਂ ਕਾਰਨ ਕਈ ਤਰ੍ਹਾਂ ਦੇ ਕੰਮ ਠੱਪ ਹੋ ਜਾਂਦੇ ਹਨ। ਵਪਾਰੀਆਂ ਦਾ ਮੰਨਣਾ ਹੈ ਕਿ ਰੇਲ ਗੱਡੀਆਂ ਦੇ ਸੁਚਾਰੂ ਸੰਚਾਲਨ ਤੇ ਚੋਣਾਂ ਦੇ ਮੁਕੰਮਲ ਹੋਣ ਤੋਂ ਬਾਅਦ ਪੰਜਾਬ ’ਚ ਕਾਰੋਬਾਰ ਕਰਨਾ ਆਸਾਨ ਹੋ ਸਕਦਾ ਹੈ, ਜੇਕਰ ਅਜਿਹਾ ਹੀ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ’ਚ ਕਾਰੋਬਾਰੀਆਂ ਦਾ ਪੰਜਾਬ ਵੱਲ ਝੁਕਾਅ ਲਗਾਤਾਰ ਘਟਦਾ ਰਹੇਗਾ, ਜਿਸ ਦਾ ਸਿੱਧਾ ਅਸਰ ਪੰਜਾਬ ਦੇ ਵਿੱਤੀ ਵਿਕਾਸ ’ਤੇ ਪਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬੱਸ 'ਚੋਂ ਉਤਰਦੇ ਹੀ ਵਿਅਕਤੀ ਨੂੰ ਮਾਰ ਦਿੱਤੀ ਗੋਲ਼ੀ, ਵੀਡੀਓ 'ਚ ਵੇਖੋ ਖ਼ੌਫ਼ਨਾਕ ਮੰਜ਼ਰ

ਗੱਡੀਆਂ ਦੀ ਦੇਰੀ ਕਾਰਨ ਸਟੇਸ਼ਨ ਦੇ ਬਾਹਰ ਲੱਗ ਰਹੇ ਬਿਸਤਰੇ
ਕਈ ਰੁਟੀਨ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ 8-10 ਘੰਟੇ ਦੇਰੀ ਨਾਲ ਪਹੁੰਚ ਰਹੀਆਂ ਹਨ। ਇਸੇ ਲੜੀ ਤਹਿਤ ਸੱਚਖੰਡ, ਗਰੀਬ ਰੱਥ ਵਰਗੀਆਂ ਰੇਲ ਗੱਡੀਆਂ ਪਿਛਲੇ ਦਿਨਾਂ ਤੋਂ 12 ਘੰਟੇ ਤੋਂ ਵੱਧ ਲੇਟ ਹੋ ਚੁੱਕੀਆਂ ਹਨ, ਜਦੋਂ ਕਿ ਦਿਨ ਵੇਲੇ ਆਉਣ ਵਾਲੀਆਂ ਗੱਡੀਆਂ ਰਾਤ ਨੂੰ ਸਟੇਸ਼ਨ ’ਤੇ ਪੁੱਜਦੀਆਂ ਦੇਖੀਆਂ ਗਈਆਂ ਹਨ। ਦੇਰ ਸ਼ਾਮ ਰੇਲ ਗੱਡੀਆਂ ਚੱਲਣ ਕਾਰਨ ਯਾਤਰੀਆਂ ਨੂੰ ਸਟੇਸ਼ਨ ਦੇ ਬਾਹਰ ਹੀ ਸੌਣਾ ਪੈਂਦਾ ਹੈ। ਆਮ ਤੌਰ ’ਤੇ ਰਾਤ ਨੂੰ ਸਟੇਸ਼ਨ ਦੇ ਬਾਹਰ ਦਰਜਨਾਂ ਲੋਕਾਂ ਨੂੰ ਸੁੱਤੇ ਦੇਖਿਆ ਜਾ ਸਕਦਾ ਹੈ। ਅੱਤ ਦੀ ਗਰਮੀ ਕਾਰਨ ਯਾਤਰੀ ਪਲੇਟਫਾਰਮ 'ਤੇ ਆਰਾਮ ਕਰਨ ਦੀ ਬਜਾਏ ਸਟੇਸ਼ਨ ਦੇ ਬਾਹਰ ਪਾਰਕ ’ਚ ਹੀ ਲੇਟੇ ਨਜ਼ਰ ਆ ਰਹੇ ਹਨ। 

ਇਹ ਵੀ ਪੜ੍ਹੋ- ਬੈੱਡ ’ਚੋਂ ਮਿਲੀ ਫ਼ੌਜੀ ਦੀ ਲਾਸ਼ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਜੀਵਨ ਸਾਥੀ ਦੀ ਭਾਲ 'ਚ ਔਰਤ ਨੇ ਇੰਝ ਫਸਾਇਆ ਸੀ ਜਾਲ 'ਚ


shivani attri

Content Editor

Related News