ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ

Tuesday, Mar 01, 2022 - 08:33 PM (IST)

ਨੈਸ਼ਨਲ ਡੈਸਕ : ਰੂਸ ਵੱਲੋਂ ਯੂਕ੍ਰੇਨ ਖ਼ਿਲਾਫ਼ ਛੇੜੇ ਯੁੱਧ ਦਾ 6ਵਾਂ ਦਿਨ ਹੈ, ਇਸ ਦੌਰਾਨ ਰੂਸ ਵੱਲੋਂ ਯੂਕ੍ਰੇਨ 'ਚ ਭਾਰੀ ਤਬਾਹੀ ਕੀਤੀ ਜਾ ਰਹੀ ਹੈ। ਅੱਜ ਰੂਸ ਤੇ ਯੂਕ੍ਰੇਨ ਵਿਚਾਲੇ ਜੰਗ ਨੂੰ ਟਾਲਣ ਸਬੰਧੀ ਗੱਲਬਾਤ ਵੀ ਬੇਸਿੱਟਾ ਰਹੀ। ਇਥੋਂ ਤੱਕ ਕਿ ਪੁਤਿਨ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਦੀ ਹੱਤਿਆ ਤੱਕ ਦਾ ਹੁਕਮ ਦੇ ਦਿੱਤਾ ਹੈ। ਇਸ ਜੰਗ ਵਿਚ ਅੱਜ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ। ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ-

ਦਿੱਲੀ ਸਰਕਾਰ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਦਰਜ 17 ਮਾਮਲੇ ਵਾਪਸ ਲੈਣ ਦੀ ਦਿੱਤੀ ਮਨਜ਼ੂਰੀ
ਦਿੱਲੀ ਸਰਕਾਰ ਨੇ ਸਾਲ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੌਰਾਨ ਪੁਲਸ ਵੱਲੋਂ ਪਿਛਲੇ ਸਾਲ ਦਰਜ ਕੀਤੇ ਗਏ 17 ਮਾਮਲਿਆਂ ਨੂੰ ਵਾਪਸ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ’ਚ ਗਣਤੰਤਰ ਦਿਵਸ ’ਤੇ ਹੋਈ ਹਿੰਸਾ ਨਾਲ ਜੁੜਿਆ ਇਕ ਮਾਮਲਾ ਵੀ ਸ਼ਾਮਲ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ।

EU ਦਾ ਹਿੱਸਾ ਬਣਿਆ ਯੂਕ੍ਰੇਨ, ਯੂਰਪੀਅਨ ਯੂਨੀਅਨ ਨੇ ਸਰਬਸੰਮਤੀ ਨਾਲ ਅਰਜ਼ੀ ਨੂੰ ਦਿੱਤੀ ਮਨਜ਼ੂਰੀ
ਰੂਸੀ ਹਮਲੇ ਦਰਮਿਆਨ ਯੂਰਪੀਨ ਯੂਨੀਅਨ (ਈ.ਯੂ.) ਨੇ ਯੂਕ੍ਰੇਨ ਦੀ ਮੈਂਬਰਸ਼ਿਪ ਨੂੰ ਮਜ਼ਨੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਯੂਕ੍ਰੇਨ ਹੁਣ ਯੂਰਪੀਅਨ ਯੂਨੀਅਨ ਦਾ ਹਿੱਸਾ ਬਣ ਗਿਆ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਂਸਕੀ ਨੇ ਈ.ਯੂ. ਦੀ ਮੈਂਬਰਿਸ਼ਪ ਲਈ ਅਰਜ਼ੀ 'ਤੇ ਦਸਤਖਤ ਕਰ ਜਲਦ ਤੋਂ ਜਲਦ ਇਜਾਜ਼ਤ ਦੇਣ ਦੀ ਅਪੀਲ ਕੀਤੀ ਸੀ।

ਰੂਸ ਨੇ ਯੂਕ੍ਰੇਨ 'ਚ ਸੁੱਟੇ ਤਿੰਨ ਵੈਕਯੂਮ ਬੰਬ
ਰੂਸ ਨੇ ਯੂਕ੍ਰੇਨ ਦੇ ਓਖਤਿਰਕਾ ਵਿੱਚ ਤਿੰਨ ਵੈਕਯੂਮ ਬੰਬ ਸੁੱਟੇ ਹਨ। ਇਕ ਸੀਨੀਅਰ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮਾਮਲਿਆਂ ਦੇ ਪਹਿਲੇ ਉਪ ਮੰਤਰੀ ਐਮਿਨ ਡਜ਼ੇਪਰ ਨੇ ਟਵੀਟ ਕੀਤਾ ਕਿ ਰੂਸ ਨੇ ਸੁਮਸਕਾ ਖੇਤਰ 'ਤੇ ਤਿੰਨ ਵੈਕਯੂਮ ਬੰਬ ਸੁੱਟੇ ਹਨ।

ਯੂਕ੍ਰੇਨ ਲਈ ਵੋਡਾਫੋਨ ਸਣੇ ਇਨ੍ਹਾਂ ਕੰਪਨੀਆਂ ਨੇ ਕੀਤਾ ਫ੍ਰੀ ਕਾਲਿੰਗ ਦਾ ਐਲਾਨ, ਰੋਮਿੰਗ ਵੀ ਹੋਈ ਮੁਆਫ਼
ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਵਿਚਕਾਰ ਡਿਊਸ਼ ਟੈਲੀਕਾਮ, ਏ.ਟੀ. ਐਂਡ ਟੀ ਅਤੇ ਵੋਡਾਫੋਨ ਸਮੇਤ ਕਈ ਦਰਜਨ ਤੋਂ ਜ਼ਿਆਦਾ ਟੈਲੀਕਾਮ ਕੰਪਨੀਆਂ ਨੇ ਯੂਕ੍ਰੇਨ ਨੂੰ ਮੁਫ਼ਤ ਕੌਮਾਂਤਰੀ ਕਾਲ ਦੀ ਸੁਵਿਧਾ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਕੰਪਨੀਆਂ ਨੇ ਰੋਮਿੰਗ ਫੀਸ ਨੂੰ ਵੀ ਖ਼ਤਮ ਕਰ ਦਿੱਤਾ ਹੈ। 

ਵੱਡੀ ਖ਼ਬਰ: ਯੂਕ੍ਰੇਨ ਦੇ ਖਾਰਕੀਵ 'ਚ ਰੂਸੀ ਹਮਲੇ 'ਚ ਭਾਰਤੀ ਵਿਦਿਆਰਥੀ ਦੀ ਮੌਤ
ਜੰਗ ਪ੍ਰਭਾਵਿਤ ਯੂਕਰੇਨ ਦੇ ਖਾਰਕੀਵ ਸ਼ਹਿਰ ਵਿਚ ਮੰਗਲਵਾਰ ਸਵੇਰੇ ਹੋਈ ਗੋਲੀਬਾਰੀ ਵਿਚ ਕਰਨਾਟਕ ਦੇ ਵਿਦਿਆਰਥੀ ਨਵੀਨ ਐਸ.ਜੀ ਦੀ ਮੌਤ ਹੋ ਗਈ ਹੈ। ਵਿਦੇਸ਼ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।

ਕੀਵ ’ਚ ਭਾਰਤੀਆਂ ਸਿਰ ਮੰਡਰਾਉਣ ਲੱਗਾ ਜੰਗ ਦਾ ਖ਼ਤਰਾ, ਰੇਲ ਗੱਡੀ ’ਚ ਚੜ੍ਹਨ ਦੀ ਨਹੀਂ ਇਜਾਜ਼ਤ
ਰੂਸ ਵੱਲੋਂ ਯੂਕ੍ਰੇਨ ’ਤੇ ਹਮਲੇ ਜਾਰੀ ਹਨ। ਇਨ੍ਹਾਂ ਹਮਲਿਆਂ ਦਰਮਿਆਨ ਕੀਵ ’ਚ ਫਸੇ ਭਾਰਤੀ ਨਾਗਰਿਕਾਂ ’ਤੇ ਜੰਗ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਯੂਕ੍ਰੇਨ ’ਚ ਭਾਰਤੀ ਦੂਤਘਰ ਵੱਲੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਸ਼ਹਿਰ ਛੱਡਣ ਦੇ ਹੁਕਮ ਹੋਣ ਤੋਂ ਕੁਝ ਘੰਟਿਆਂ ਬਾਅਦ ਵੋਕਜਲ ਰੇਲਵੇ ਸਟੇਸ਼ਨ ’ਤੇ ਫਸੀ ਇਕ ਭਾਰਤੀ ਵਿਦਿਆਰਥਣ ਨੇ ਮੰਗਲਵਾਰ ਇਕ ਵੀਡੀਓ ਜਾਰੀ ਕੀਤਾ।

ਯੂਕ੍ਰੇਨ 'ਤੇ ਰੂਸੀ ਹਮਲੇ ਜਾਰੀ, ਯੂਕ੍ਰੇਨੀ ਸ਼ਰਨਾਰਥੀਆਂ ਲਈ ਇਟਲੀ ਨੇ ਖੋਲ੍ਹੇ ਦਰਵਾਜ਼ੇ
ਸਾਰੀ ਦੁਨੀਆ ਲਈ ਲਈ ਚਰਚਾ ਦਾ ਵਿਸ਼ਾ ਬਣੇ ਰੂਸ ਤੇ ਯੂਕ੍ਰੇਨ ਤੋਂ ਦੁਖੀ ਯੂਕ੍ਰੇਨੀ ਸ਼ਰਨਾਰਥੀ ਇਟਲੀ ਵਿਚ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ, ਬੱਚੇ ਅਤੇ ਬਜ਼ੁਰਗ  ਸ਼ਾਮਲ ਹਨ। ਜਦੋਂ ਰੂਸ ਨੇ ਪਿਛਲੇ ਹਫ਼ਤੇ ਉਨ੍ਹਾਂ ਦੇ ਦੇਸ਼ 'ਤੇ ਹਮਲਾ ਕੀਤਾ ਸੀ ਤਾਂ ਇਨ੍ਹਾਂ ਲੋਕਾਂ ਨੇ ਆਪਣਾ ਦੇਸ਼ ਛੱਡ ਕੇ ਹੋਰ ਦੇਸ਼ਾਂ ਵੱਲ ਰੁਖ਼ ਕਰ ਲਿਆ ਸੀ।

ਪੁਤਿਨ ਨੇ ਦਿੱਤਾ ਯੂਕ੍ਰੇਨ ਰਾਸ਼ਟਰਪਤੀ ਦੀ ਹੱਤਿਆ ਦਾ ਹੁਕਮ! ਕੀਵ ਭੇਜੇ ਭਾੜੇ ਦੇ 400 ਖ਼ਤਰਨਾਕ ਫੌਜੀ
ਰੂਸ ਦੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਦੀ ਹੱਤਿਆ ਦਾ ਹੁਕਮ ਦਿੱਤਾ ਹੈ। ਯੂਕ੍ਰੇਨ ਦੀ ਰਾਜਧਾਨੀ ਕੀਵ ਵਿਚ ਮੋਟੇ ਤੌਰ ’ਤੇ ਕ੍ਰੇਮਲਿਨ ਦੇ 400 ਭਾੜੇ ਦੇ ਫੌਜੀ ਕੰਮ ਕਰ ਰਹੇ ਹਨ। ਇਸ ਗੱਲ ਦਾਅਵਾ ਕੀਤਾ ਗਿਆ ਹੈ ਕਿ ਵੈਗਨਰ ਗਰੁੱਪ ਦੇ ਹਥਿਆਰਬੰਦ ਮਿਲੀਸ਼ੀਆ ਨੂੰ 5 ਹਫਤੇ ਪਹਿਲਾਂ ਅਫਰੀਕਾ ਤੋਂ ਕੀਵ ਭੇਜਿਆ ਗਿਆ ਹੈ।

ਜੰਗ ਕਾਰਨ ਲੱਗ ਰਹੀਆਂ ਪਾਬੰਦੀਆਂ ਤੋਂ ਭੜਕਿਆ ਰੂਸ, 36 ਦੇਸ਼ਾਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ
ਰੂਸ ਅਤੇ ਯੂਕ੍ਰੇਨ ਵਿਚਾਲੇ ਜਾਰੀ ਜੰਗ ਦੌਰਾਨ ਤੇਜ਼ੀ ਨਾਲ ਘਟਨਾਕ੍ਰਮ ਬਦਲ ਰਿਹਾ ਹੈ। ਜੰਗ ਦੇ ਦਰਮਿਆਨ ਰੂਸੀ ਸਰਕਾਰ ਨੇ ਵੱਡਾ ਫ਼ੈਸਲਾ ਕੀਤਾ ਹੈ। ਦਰਅਸਲ ਰੂਸ ਨੇ 36 ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਪਾਬੰਦੀ ਲਾਉਣ ਦਾ ਫ਼ੈਸਲਾ ਲਿਆ ਹੈ। ਇਹ ਪਾਬੰਦੀ ਬ੍ਰਿਟੇਨ ਅਤੇ ਜਰਮਨੀ ਵਰਗੇ ਦੇਸ਼ਾਂ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਲਾਗੂ ਹੋਵੇਗੀ।

ਯੂਕ੍ਰੇਨ ਸੰਕਟ: ਯੂਕੇ ਦੇ ਪ੍ਰਧਾਨ ਮੰਤਰੀ ਜਾਨਸਨ ਨੇ ਸ਼ੁਰੂ ਕੀਤਾ ਯੂਰਪ ਦੌਰਾ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਰੂਸ ਨਾਲ ਸੰਘਰਸ਼ ਕਰ ਰਹੇ ਯੂਕ੍ਰੇਨ ਦੇ ਗੁਆਂਢੀ ਅਤੇ ਬ੍ਰਿਟੇਨ ਦੇ ਯੂਰਪੀ ਸਹਿਯੋਗੀਆਂ-ਪੋਲੈਂਡ ਅਤੇ ਐਸਟੋਨੀਆ ਦੇ ਦੌਰੇ ਲਈ ਮੰਗਲਵਾਰ ਨੂੰ ਰਵਾਨਾ ਹੋ ਗਏ। ਪੋਲੈਂਡ ਵਿੱਚ ਜਾਨਸਨ ਪ੍ਰਧਾਨ ਮੰਤਰੀ ਮਾਟੇਉਜ਼ ਮੋਰਾਵੀਕੀ ਨਾਲ ਮੁਲਾਕਾਤ ਕਰਨਗੇ।


Harnek Seechewal

Content Editor

Related News