ਮੋਗਾ 'ਚ ਅੱਜ ਹੋਵੇਗੀ ਭਾਜਪਾ ਦੀ ਮਹਾਰੈਲੀ, 2027 ਦੀਆਂ ਚੋਣਾਂ ਦਾ ਬਿਗੁਲ ਵਜਾਉਣਗੇ ਅਮਿਤ ਸ਼ਾਹ
Saturday, Mar 14, 2026 - 09:37 AM (IST)
ਮੋਗਾ : ਮੋਗਾ ਦੇ ਪਿੰਡ ਕਿੱਲੀ ਚਾਹਲ ਵਿੱਚ ਅੱਜ ਭਾਜਪਾ ਦੀ ਮਹਾਰੈਲੀ ਹੋਣ ਵਾਲੀ ਹੈ। ਇਸ ਰੈਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਇਸ ਰੈਲੀ ਵਿਚ ਅਮਿਤ ਸ਼ਾਹ ਸਾਲ 2027 ਵਿਚ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਦਾ ਬਿਗੁਲ ਵਜਾਉਣਗੇ। ਮੋਗਾ ਵਿਚ ਹੋਣ ਵਾਲੀ ਭਾਜਪਾ ਦੀ ਰੈਲੀ ਨੂੰ ਲੈ ਕੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਇਸ ਰੈਲੀ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਭਾਜਪਾ ਵਰਕਰਾਂ ਅਤੇ ਜਨਤਾ ਵਿੱਚ ਬਹੁਤ ਉਤਸ਼ਾਹ ਹੈ।
ਇਹ ਵੀ ਪੜ੍ਹੋ - ਹੁਣ ਨਹੀਂ ਮਿਲੇਗੀ ਮੁਫ਼ਤ ਬਿਜਲੀ! ਬਦਲੇਗਾ ਨਿਯਮ, 44 ਲੱਖ ਖਪਤਕਾਰਾਂ ਨੂੰ ਦਿੱਲੀ ਸਰਕਾਰ ਦਾ ਝਟਕਾ
ਬੀਤੇ ਦਿਲ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਅਤੇ ਹਰਜੋਤ ਕਮਲ ਰੈਲੀ ਵਾਲੀ ਥਾਂ ਦਾ ਨਿਰੀਖਣ ਕਰਨ ਅਤੇ ਤਿਆਰੀਆਂ ਦੀ ਨਿਗਰਾਨੀ ਕਰਨ ਲਈ ਮੋਗਾ ਪਹੁੰਚੇ ਸਨ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਸ ਰੈਲੀ ਲਈ ਪੂਰੇ ਪੰਜਾਬ ਵਿੱਚ ਬਹੁਤ ਉਤਸ਼ਾਹ ਹੈ ਅਤੇ ਲੋਕ ਬਦਲਾਅ ਦੀ ਉਮੀਦ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੀ ਵਿਸ਼ੇਸ਼ ਰੈਲੀ ਨੂੰ ਲੈ ਕੇ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਿਲਸਿਲੇ ਵਿੱਚ ਐਤਵਾਰ ਨੂੰ ਪੰਜਾਬ ਪੁਲਸ ਦੇ ਸਪੈਸ਼ਲ ਡੀਜੀਪੀ ਏ. ਐੱਸ. ਰਾਏ ਖਾਸ ਤੌਰ ’ਤੇ ਮੋਗਾ ਪਹੁੰਚੇ ਅਤੇ ਰੈਲੀ ਸਥਾਨ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ - ਧੀਆਂ ਦੇ ਖਾਤੇ 'ਚ ਆਉਣਗੇ ਪੈਸੇ, ਵਿਆਹ ਲਈ ਮਿਲੇਗਾ 1 ਲੱਖ ਰੁਪਏ ਦਾ ਤੋਹਫ਼ਾ! ਸੂਬਾ ਸਰਕਾਰ ਦਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
