ਅਗਲੇ ਸਾਲ ਰਾਮ ਮੰਦਰ 'ਚ ਬਿਰਾਜਮਾਨ ਹੋਣਗੇ ਰਾਮ ਲੱਲਾ, ਰਾਮ ਭਗਤਾਂ ਨੂੰ ਜਨਮਭੂਮੀ ਟਰੱਸਟ ਨੇ ਕੀਤੀ ਖ਼ਾਸ ਬੇਨਤੀ

Saturday, Nov 04, 2023 - 04:42 PM (IST)

ਅਗਲੇ ਸਾਲ ਰਾਮ ਮੰਦਰ 'ਚ ਬਿਰਾਜਮਾਨ ਹੋਣਗੇ ਰਾਮ ਲੱਲਾ, ਰਾਮ ਭਗਤਾਂ ਨੂੰ ਜਨਮਭੂਮੀ ਟਰੱਸਟ ਨੇ ਕੀਤੀ ਖ਼ਾਸ ਬੇਨਤੀ

ਅਯੁੱਧਿਆ- ਰਾਮ ਨਗਰੀ ਅਯੁੱਧਿਆ 'ਚ 22 ਜਨਵਰੀ 2024 ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਹੋਵੇਗੀ, ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਕੇ 'ਤੇ ਮੌਜੂਦ ਰਹਿਣਗੇ। ਇਸ ਲਈ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਦਰਮਿਆਨ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਨੇ ਦੇਸ਼-ਵਿਦੇਸ਼ ਦੇ ਸਾਰੇ ਰਾਮ ਭਗਤਾਂ ਨੂੰ ਇਕ ਬੇਨਤੀ ਕੀਤੀ ਹੈ। ਨਾਲ ਹੀ ਮੰਦਰ ਨਾਲ ਜੁੜੀਆਂ ਅਹਿਮ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਹਨ। ਇਸ ਲਈ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਵਲੋਂ ਇਕ ਚਿੱਠੀ ਵੀ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ-  ਮੋਦੀ ਖੁਦ ਰਾਮਲੱਲਾ ਨੂੰ ਚੁੱਕ ਕੇ ਲਿਜਾਣਗੇ ਨਵੇਂ ਮੰਦਰ ’ਚ, ਹੋਵੇਗੀ ਸਥਾਪਨਾ

ਇਸ ਚਿੱਠੀ 'ਚ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਨੇ ਕਿਹਾ ਹੈ- ਮਾਵਾਂ, ਭੈਣਾਂ ਅਤੇ ਭਰਾਵੋ,  ਆਗਾਮੀ ਪੌਸ਼ ਸ਼ੁਕਲ ਦ੍ਵਾਦਸ਼ੀ, ਵਿਕਰਮ ਸੰਵਤ 2080, ਸੋਮਵਾਰ (22 ਜਨਵਰੀ, 2024) ਦੇ ਸ਼ੁਭ ਦਿਹਾੜੇ 'ਤੇ ਪ੍ਰਭੂ ਸ਼੍ਰੀ ਰਾਮ ਦੇ ਬਾਲ ਰੂਪ ਨੂੰ ਸ਼੍ਰੀਰਾਮ ਜਨਮ ਭੂਮੀ 'ਤੇ ਬਣ ਰਹੇ ਨਵੇਂ ਮੰਦਰ ਭੂ-ਤਲ ਦੇ ਗਰਭ ਗ੍ਰਹਿ ਵਿਚ ਬਿਰਾਜਮਾਨ ਕਰ ਕੇ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ। ਪਾਵਨ ਅਸਥਾਨ 'ਚ ਬਿਰਾਜਮਾਨ ਹੋ ਕੇ ਜੀਵਨ ਨੂੰ ਪਵਿੱਤਰ ਕੀਤਾ ਜਾਵੇਗਾ।

ਇਸ ਮੌਕੇ ਅਯੁੱਧਿਆ 'ਚ ਬੇਮਿਸਾਲ ਖੁਸ਼ੀ ਦਾ ਮਾਹੌਲ ਹੋਵੇਗਾ। ਪ੍ਰਾਣ-ਪ੍ਰਤਿਸ਼ਠਾ ਵਾਲੇ ਦਿਨ (ਸਵੇਰੇ 11:00 ਵਜੇ ਤੋਂ ਦੁਪਹਿਰ 01:00 ਵਜੇ ਤੱਕ) ਤੁਸੀਂ ਵੀ ਆਪਣੇ ਪਿੰਡ, ਇਲਾਕੇ, ਕਾਲੋਨੀ 'ਚ ਸਥਿਤ ਕਿਸੇ ਮੰਦਰ 'ਚ ਆਪਣੇ ਆਂਢ-ਗੁਆਂਢ ਤੋਂ ਭਗਵਾਨ ਰਾਮ ਦੇ ਭਗਤਾਂ ਨੂੰ ਇਕੱਠਾ ਕਰੋ ਅਤੇ ਭਜਨ-ਕੀਰਤਨ ਕਰੋ। ਟੈਲੀਵਿਜ਼ਨ ਜਾਂ L.E.D. ਸਕਰੀਨ ਲਗਾ ਕੇ ਸਮਾਜ ਨੂੰ ਪ੍ਰਣ ਪ੍ਰਤਿਸ਼ਠਾ ਦੀ ਰਸਮ ਦਿਖਾਓ। ਸ਼ੰਖ ਵਜਾਓ, ਘੰਟੀਆਂ ਵਜਾਓ, ਆਰਤੀ ਕਰੋ ਅਤੇ ਪ੍ਰਸ਼ਾਦ ਵੰਡੋ। ਪ੍ਰਾਣ ਪ੍ਰਤਿਸ਼ਠਾ ਦਿਵਸ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਲੱਲਾ ਅਤੇ ਨਵੇਂ ਬਣੇ ਮੰਦਰ ਦੇ ਦਰਸ਼ਨ ਕਰੋ। ਸੁਵਿਧਾਜਨਕ ਸਮੇਂ 'ਤੇ ਆਪਣੇ ਪਰਿਵਾਰ ਨਾਲ ਅਯੁੱਧਿਆ ਆਓ। ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ।

ਇਹ ਵੀ ਪੜ੍ਹੋ- ਇਸ ਕੰਪਨੀ ਦੇ ਮਾਲਕ ਨੇ ਆਪਣੇ ਮੁਲਾਜ਼ਮਾਂ ਨੂੰ ਦੀਵਾਲੀ ਗਿਫ਼ਟ 'ਚ ਵੰਡੀਆਂ ਕਾਰਾਂ

ਬੇਨਤੀ ਪੱਤਰ ਦੇ ਨਾਲ ਸ਼੍ਰੀ ਰਾਮ ਜਨਮ ਭੂਮੀ ਮੰਦਰ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਜਿਸ ਵਿਚ ਕਿਹਾ ਗਿਆ ਹੈ ਕਿ...
ਮੰਦਰ ਦੀ ਲੰਬਾਈ (ਪੂਰਬ-ਪੱਛਮ) 380 ਫੁੱਟ, ਚੌੜਾਈ 250 ਫੁੱਟ ਅਤੇ ਉਚਾਈ 161 ਫੁੱਟ ਹੈ।
 
ਤਿੰਨ ਮੰਜ਼ਿਲਾ ਮੰਦਰ, ਜਿਸਦੀ ਹਰ ਮੰਜ਼ਿਲ 20 ਫੁੱਟ ਉੱਚੀ ਹੈ, 392 ਥੰਮ੍ਹ ਅਤੇ 44 ਦਰਵਾਜ਼ੇ ਹਨ।
 
ਹੇਠਲੀ ਮੰਜ਼ਿਲ ਗਰਭ ਗ੍ਰਹਿ ਵਿਚ ਪ੍ਰਭੂ ਸ਼੍ਰੀਰਾਮ (ਸ਼੍ਰੀ ਰਾਮਲਲਾ) ਦੇ ਬਾਲ ਰੂਪ ਬਿਰਾਜਮਾਨ ਹੈ। ਪਹਿਲੀ ਮੰਜ਼ਿਲ ਦੇ ਪਾਵਨ ਅਸਥਾਨ 'ਚ ਸ਼੍ਰੀ ਰਾਮ ਦਰਬਾਰ ਹੈ।

PunjabKesari
 
ਇੱਥੇ ਕੁੱਲ ਪੰਜ ਮੰਡਪ ਹਨ - ਨ੍ਰਿਤਿਆ ਮੰਡਪ, ਰੰਗ ਮੰਡਪ, ਸਭਾ ਮੰਡਪ, ਪ੍ਰਾਰਥਨਾ ਮੰਡਪ ਅਤੇ ਕੀਰਤਨ ਮੰਡਪ।

ਇਹ ਵੀ ਪੜ੍ਹੋ-  ਗੁਰਦੁਆਰਿਆਂ 'ਤੇ ਵਿਵਾਦਿਤ ਬਿਆਨ ਦੇਣ ਵਾਲੇ ਭਾਜਪਾ ਆਗੂ ਨੇ ਮੰਗੀ ਮੁਆਫ਼ੀ, ਮੁੜ ਕਹੀ ਅਜੀਬ ਗੱਲ
 
ਥੰਮ੍ਹਾਂ ਅਤੇ ਕੰਧਾਂ ਉੱਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਹਨ।
 
ਪੂਰਬ ਤੋਂ 32 ਪੌੜੀਆਂ (ਉਚਾਈ 16.5 ਫੁੱਟ) ਚੜ੍ਹ ਕੇ ਸਿੰਘਦੁਆਰ ਤੋਂ ਦਾਖਲਾ ਹੋਵੇਗਾ।
 
ਦਿਵਿਆਂਗ ਅਤੇ ਬਜ਼ੁਰਗਾਂ ਲਈ ਰੈਂਪ ਅਤੇ ਲਿਫਟ ਦਾ ਪ੍ਰਬੰਧ ਹੈ।
 
ਚਾਰੇ ਪਾਸੇ ਇਕ ਆਇਤਾਕਾਰ ਕੰਧ ਹੈ- ਲੰਬਾਈ 732 ਮੀਟਰ, ਚੌੜਾਈ 4.25 ਮੀਟਰ, ਕੰਧ ਦੇ ਚਾਰ ਕੋਨਿਆਂ 'ਤੇ ਚਾਰ ਮੰਦਰ ਭਗਵਾਨ ਸੂਰਜ, ਸ਼ੰਕਰ, ਗਣਪਤੀ, ਦੇਵੀ ਭਗਵਤੀ, ਦੱਖਣੀ ਭੁਜਾ ਵਿਚ ਹਨੂੰਮਾਨ ਅਤੇ ਉੱਤਰੀ ਭੁਜਾ 'ਚ ਅੰਨਪੂਰਨਾ ਮਾਤਾ ਦਾ ਮੰਦਰ ਹੈ। 
 
ਮੰਦਰ ਦੇ ਦੱਖਣੀ ਹਿੱਸੇ ਵਿਚ ਪੌਰਾਣਿਕ ਸੀਤਾਕੂਪ ਹੈ।
 
ਦੱਖਣੀ ਦਿਸ਼ਾ ਵਿਚ ਪ੍ਰਸਤਾਵਿਤ ਮੰਦਰ ਮਹਾਂਰਿਸ਼ੀ ਵਾਲਮੀਕਿ, ਮਹਾਂਰਿਸ਼ੀ ਵਸ਼ਿਸ਼ਟ, ਮਹਾਂਰਿਸ਼ੀ ਵਿਸ਼ਵਾਮਿੱਤਰ, ਮਹਾਰਿਸ਼ੀ ਅਗਸਤਯ, ਨਿਸ਼ਾਦਰਾਜ, ਮਾਤਾ ਸ਼ਬਰੀ ਅਤੇ ਦੇਵੀ ਅਹਿਲਿਆ ਨੂੰ ਸਮਰਪਿਤ ਹੈ।
 
ਦੱਖਣ-ਪੱਛਮੀ ਹਿੱਸੇ ਵਿਚ ਨਵਰਤਨ ਕੁਬੇਰ ਟਿੱਲੇ 'ਤੇ ਸਥਿਤ ਸ਼ਿਵ ਮੰਦਰ ਦਾ ਨਵੀਨੀਕਰਨ ਅਤੇ ਰਾਮ ਭਗਤ ਜਟਾਯੂ ਰਾਜ ਦੀ ਮੂਰਤੀ ਦੀ ਸਥਾਪਨਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News