ਚੋਣਾਂ ਦੀ ਤਰੀਕ ਦੇ ਐਲਾਨ ਤੋਂ ਪਹਿਲਾਂ ਰਾਜਸਥਾਨ ਸਰਕਾਰ ਨੇ ਦਿੱਤਾ ਕਿਸਾਨਾਂ ਨੂੰ ਤੋਹਫਾ

10/06/2018 2:47:37 PM

ਨਵੀਂ ਦਿੱਲੀ—ਚੋਣ ਕਮਿਸ਼ਨ ਅੱਜ ਰਾਜਸਥਾਨ ਸਮੇਤ ਪੰਜ ਰਾਜਾਂ 'ਚ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਕਰਨ ਜਾ ਰਿਹਾ ਹੈ। ਇਸਤੋਂ ਪਹਿਲਾਂ ਰਾਜਸਥਾਨ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਦਿੱਤਾ ਹੈ। ਰਾਜ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਅਜਮੇਰ ਰੈਲੀ 'ਚ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਦਾ ਐਲਾਨ ਕੀਤਾ ਹੈ। 
ਮੁੱਖ ਮੰਤਰੀ ਨੇ ਕਿਹਾ ਕਿ 50 ਸਾਲ ਕਾਂਗਰਸ ਨੂੰ ਮਿਲੇ ਪਰ ਜੋ ਵਿਕਾਸ 5 ਸਾਲ ਦੇ ਅੰਦਰ ਅਸੀਂ ਅੱਜ ਦੇਖਆ ਹੈ, ਉਹ ਪਹਿਲਾਂ ਕਦੇ ਦੇਖਣ ਨੂੰ ਨਹੀਂ ਮਿਲਿਆ। ਪ੍ਰਧਾਨ ਮੰਤਰੀ ਨੇ ਜੋ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ, ਉਸ ਨਾਲ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਅੱਜ ਰਾਜ ਅੰਦਰ ਪੈਟਰੋਲ ਤੇ ਡੀਜ਼ਲ ਸਾਢੇ 5 ਰੁਪਏ ਸਸਤਾ ਹੋ ਚੁੱਕਾ ਹੈ।
ਵਸੁੰਧਰਾ ਰਾਜੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਫਸਲ ਬੀਮਾ ਕਰਜ਼ ਯੋਜਨਾ ਰਾਜਸਥਾਨ 'ਚ ਬਹੁਤ ਸਫਲ ਹੋਈ। ਇਸ ਯੋਜਨਾ ਅਨੁਸਾਰ ਲਗਭਗ 3000 ਕਰੋੜ ਰੁਪਇਆ ਕਿਸਾਨਾਂ ਨੂੰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਯਮੁਨਾ ਦਾ ਸਾਫ ਪਾਣੀ ਲੋਕਾਂ ਨੂੰ ਮਿਲ ਸਕੇਗਾ।  
ਜ਼ਿਕਰਯੋਗ ਹੈ ਕਿ ਵਸੁੰਧਰਾ ਰਾਜੇ ਪਿਛਲੇ ਡੇਢ ਮਹੀਨੇ ਤੋਂ ਰਾਜਸਥਾਨ 'ਚ ਗੌਰਵ ਯਾਤਰਾ ਕੱਢ ਰਹੀ ਹੈ। ਹੁਣ ਇਸਦੇ ਸਮਾਰਤੀ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ।  


Related News