ਰਾਜਸਥਾਨ ਦੇ ਕਰੌਲੀ ''ਚ ਭਿਆਨਕ ਸੜਕ ਹਾਦਸਾ, ਮੱਧ ਪ੍ਰਦੇਸ਼ ਦੇ 9 ਲੋਕਾਂ ਦੀ ਮੌਤ
Tuesday, Jul 02, 2024 - 10:11 PM (IST)
ਸ਼ਯੋਪੁਰ : ਰਾਜਸਥਾਨ ਦੇ ਕਰੌਲੀ 'ਚ ਮੱਧ ਪ੍ਰਦੇਸ਼ ਦੇ ਸ਼ਯੋਪੁਰ ਦੇ 9 ਲੋਕਾਂ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸੇ ਵਿਚ 4 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਾਰੇ ਲੋਕ ਕਰੌਲੀ ਦੀ ਕੈਲਾ ਦੇਵੀ ਦੇ ਦਰਸ਼ਨਾਂ ਲਈ ਗਏ ਸਨ। ਸਾਰੇ ਮ੍ਰਿਤਕ ਜ਼ਿਲ੍ਹੇ ਦੇ ਢੋਢਰ ਥਾਣਾ ਖੇਤਰ ਦੇ ਬਲਵਾਨੀ ਪੰਚਾਇਤ ਵਿਚ ਸਥਿਤ ਭੂਤਕਚਾ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਰਾਜਸਥਾਨ ਦੇ ਕਰੌਲੀ ਦੇ ਐੱਸਪੀ ਜਿਓਤੀ ਉਪਾਧਿਆਏ ਨੇ ਦੱਸਿਆ ਕਿ ਕਰੌਲੀ-ਮੰਡਰਾਇਲ ਮਾਰਗ ਸਥਿਤ ਡੂੰਡਾਪੁਰਾ ਮੌੜ ਕੋਲ ਤੇਜ਼ ਰਫਤਾਰ ਕਾਰ ਅਤੇ ਟਰੱਕ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਟੱਕਰ ਏਨੀ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਵਾਹਨਾਂ ਦੇ ਟਕਰਾਉਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਪਹੁੰਚੇ ਅਤੇ ਬਚਾਅ ਕਰਦੇ ਹੋਏ ਪੁਲਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ। ਮੁੱਢਲੀ ਜਾਣਕਾਰੀ ਮੁਤਾਬਕ, ਵਾਹਨ ਦੇ ਬੇਕਾਬੂ ਹੋਣ ਕਾਰਨ ਹਾਦਸਾ ਹੋਇਆ ਹੈ। ਬੋਲੈਰੋ ਵਿਚ ਸਵਾਰ ਸ਼ਯੋਪੁਰ ਦੇ ਲੋਕ ਕੈਲਾ ਦੇਵੀ ਦੇ ਦਰਸ਼ਨ ਕਰਨ ਜਾ ਰਹੇ ਸਨ।
ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ ’ਤੇ 22 ਕਰੋੜ ਦੀ ਕੋਕੀਨ ਸਮੇਤ ਸਮੱਗਲਰ ਗ੍ਰਿਫਤਾਰ
ਸੀਐੱਮ ਮੋਹਨ ਨੇ ਕੀਤਾ ਮੁਆਵਜ਼ੇ ਦਾ ਐਲਾਨ
ਰਾਜਸਥਾਨ ਦੇ ਕਰੌਲੀ ਵਿਚ ਬੈਲੋਰੇ ਅਤੇ ਟਰੱਕ ਦੀ ਟੱਕਰ ਵਿਚ ਸ਼ਯੋਪੁਰ, ਮੱਧ ਪ੍ਰਦੇਸ਼ ਦੀ ਵਿਜੇਪੁਰ ਵਿਧਾਨ ਸਭਾ ਦੇ ਨਾਗਰਿਕਾਂ ਦੀ ਮੌਤ ਦਾ ਸਮਾਚਾਰ ਕਾਫ਼ੀ ਦੁਖਦ ਹੈ। ਮੱਧ ਪ੍ਰਦੇਸ਼ ਸਰਕਾਰ ਵਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾਵੇਗੀ। ਬਾਬਾ ਮਹਾਕਾਲ ਤੋਂ ਪ੍ਰਾਰਥਨਾ ਹੈ ਕਿ ਵਿਛੜੀਆਂ ਰੂਹਾਂ ਨੂੰ ਮੋਕਸ਼ ਪ੍ਰਦਾਨ ਕਰੇ। ਜ਼ਖਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।