ਅਗਸਤ ’ਚ ਹੋ ਸਕਦੀ ਹੈ NEET-PG ਦੀ ਪ੍ਰੀਖਿਆ
Wednesday, Jul 03, 2024 - 03:56 AM (IST)
ਨਵੀਂ ਦਿੱਲੀ - ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ-ਪੋਸਟ ਗ੍ਰੈਜੂਏਟ (ਨੀਟ-ਪੀ. ਜੀ.) 2024 ਦੇ ਅਗਸਤ ਦੇ ਅੱਧ ’ਚ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਮੈਡੀਕਲ ਕਾਲਜਾਂ ਦੇ ਪੋਸਟ ਗ੍ਰੈਜੂਏਟ ਕੋਰਸਾਂ ’ਚ ਦਾਖਲੇ ਲਈ ਇਸ ਦਾਖਲਾ ਪ੍ਰੀਖਿਆ ਦੀ ਸੋਧੀ ਹੋਈ ਮਿਤੀ ਦਾ ਐਲਾਨ ਇਸੇ ਹਫਤੇ ਹੋਣ ਦੀ ਉਮੀਦ ਹੈ।
ਸੋਮਵਾਰ ਕੇਂਦਰੀ ਗ੍ਰਹਿ ਮੰਤਰਾਲਾ ’ਚ ਹੋਈ ਬੈਠਕ ’ਚ ਸਿਹਤ ਮੰਤਰਾਲਾ, ਨੈਸ਼ਨਲ ਬੋਰਡ ਆਫ ਮੈਡੀਕਲ ਐਗਜ਼ਾਮੀਨੇਸ਼ਨ (ਐੱਨ. ਬੀ. ਈ. ਐੱਮ. ਐੱਸ.) ਦੇ ਨਾਲ-ਨਾਲ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਅਤੇ ਸਾਈਬਰ ਸੈੱਲ ਦੇ ਅਧਿਕਾਰੀਆਂ ਨੇ ਇਸ ਦੀਆਂ ਤਿਆਰੀਆਂ ’ਤੇ ਚਰਚਾ ਕੀਤੀ। ਇਹ ਪ੍ਰੀਖਿਆ ਆਨਲਾਈਨ ਕਰਵਾਈ ਜਾਣੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸੁਰਜੀਤ ਕੌਰ ਦੀ ਫੇਰ ਪਲਟੀ, ਮੁੜ ਅਕਾਲੀ ਦਲ ਦਾ ਫੜਿਆ ਪੱਲਾ, ਦੁਪਹਿਰ ਵੇਲੇ 'ਆਪ' 'ਚ ਹੋਈ ਸੀ ਸ਼ਾਮਲ
ਨੀਟ-ਯੂ. ਜੀ. ਵਿਵਾਦ ਨਾਲ ਜੁੜੀਆਂ ਪਟੀਸ਼ਨਾਂ ’ਤੇ ਸੁਣਵਾਈ 8 ਨੂੰ
ਸੁਪਰੀਮ ਕੋਰਟ ਵਿਵਾਦਾਂ ਨਾਲ ਘਿਰੀ ਮੈਡੀਕਲ ਦਾਖਲਾ ਪ੍ਰੀਖਿਆ ‘ਨੀਟ-ਯੂ. ਜੀ.’ ਨਾਲ ਜੁੜੀਆਂ ਪਟੀਸ਼ਨਾਂ ’ਤੇ 8 ਜੁਲਾਈ ਨੂੰ ਸੁਣਵਾਈ ਕਰੇਗਾ। ਇਨ੍ਹਾਂ ’ਚ 5 ਮਈ ਨੂੰ ਹੋਈ ਪ੍ਰੀਖਿਆ ’ਚ ਬੇਨਿਯਮੀਆਂ ਦਾ ਦੋਸ਼ ਲਗਾਉਣ ਵਾਲੀਆਂ ਅਤੇ ਇਸ ਨੂੰ ਨਵੇਂ ਸਿਰੇ ਤੋਂ ਕਰਵਾਉਣ ਦੀ ਅਪੀਲ ਕਰਨ ਵਾਲੀਆਂ ਪਟੀਸ਼ਨਾਂ ਵੀ ਸ਼ਾਮਲ ਹਨ।
ਸੁਪਰੀਮ ਕੋਰਟ ਦੀ ਵੈੱਬਸਾਈਟ ’ਤੇ 8 ਜੁਲਾਈ ਨੂੰ ਅਪਲੋਡ ਕੀਤੀ ਗਈ ਸੂਚੀ ਮੁਤਾਬਕ, ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਅਤੇ ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ 26 ਪਟੀਸ਼ਨਾਂ ’ਤੇ ਸੁਣਵਾਈ ਕਰੇਗੀ।
ਦੇਸ਼ ਭਰ ਦੀਆਂ ਸਰਕਾਰੀ ਅਤੇ ਨਿੱਜੀ ਸੰਸਥਾਨਾਂ ਵਿਚ ਐੱਮ. ਬੀ. ਬੀ. ਐੱਸ. ਬੀ. ਡੀ. ਐੱਸ.. ਆਯੁਸ਼ ਅਤੇ ਹੋਰ ਸਬੰਧਤ ਕੋਰਸਾਂ ਵਿਚ ਦਾਖਲਾ ਲਈ ਐੱਨ. ਟੀ. ਏ. ਅਤੇ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ-ਅੰਡਰ ਗ੍ਰੈਜੂਏਟ (ਨੀਟ-ਯੂ. ਜੀ.) ਪ੍ਰੀਖਿਆ ਕਰਵਾਈ ਕੀਤੀ ਜਾਂਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e