ਮੁੰਬਈ ਦੇ ਕਾਲਜ ’ਚ ਟੀ-ਸ਼ਰਟ ਤੇ ਫਟੀ ਜੀਨਸ ਪਹਿਨਣ ’ਤੇ ਰੋਕ
Wednesday, Jul 03, 2024 - 03:33 AM (IST)
ਮੁੰਬਈ - ਹਿਜਾਬ ’ਤੇ ਪਾਬੰਦੀ ਲਾਉਣ ਲਈ ਚਰਚਾ ’ਚ ਰਹੇ ਮੁੰਬਈ ਦੇ ਇਕ ਕਾਲਜ ਨੇ ਹੁਣ ਵਿਦਿਆਰਥੀਆਂ ਦੇ ਫਟੀ ਜੀਨਸ, ਟੀ-ਸ਼ਰਟ, ‘ਮਰਿਯਾਦਾਹੀਣ’ ਕੱਪੜੇ ਅਤੇ ਜਰਸੀ ਜਾਂ ਅਜਿਹੇ ਕੱਪੜੇ ਪਹਿਨਣ ’ਤੇ ਪਾਬੰਦੀ ਲਾ ਦਿੱਤੀ ਹੈ ਜੋ ਧਰਮ ਜਾਂ ‘ਸੱਭਿਆਚਾਰ ਅਸਮਾਨਤਾ’ ਨੂੰ ਦਰਸਾਉਂਦੇ ਹੋਣ।
‘ਚੈਂਬੂਰ ਟਰਾਂਬੇ ਐਜੂਕੇਸ਼ਨ ਸੋਸਾਇਟੀ’ ਨੇ ‘ਐੱਨ. ਜੀ. ਆਚਾਰਿਆ ਅਤੇ ਡੀ. ਕੇ. ਮਰਾਠੇ ਕਾਲਜ’ ਨੇ 27 ਜੂਨ ਨੂੰ ਜਾਰੀ ਨੋਟਿਸ ਵਿਚ ਕਿਹਾ ਕਿ ਵਿਦਿਆਰਥੀਆਂ ਨੂੰ ਕੈਂਪਸ ਵਿਚ ਰਸਮੀ ਅਤੇ ਵਧੀਆ ਪਹਿਰਾਵਾ ਪਹਿਨਣਾ ਚਾਹੀਦਾ ਹੈ। ਨੋਟਿਸ ’ਚ ਕਿਹਾ ਗਿਆ ਹੈ ਕਿ ਵਿਦਿਆਰਥੀ ਹਾਫ ਜਾਂ ਫੁੱਲ ਸਲੀਵ ਸ਼ਰਟ ਅਤੇ ਪੈਂਟ ਪਾ ਸਕਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਲੜਕੀਆਂ ਕੋਈ ਵੀ ਭਾਰਤੀ ਜਾਂ ਪੱਛਮੀ ਪਹਿਰਾਵਾ ਪਹਿਨ ਸਕਦੀਆਂ ਹਨ।
ਨੋਟਿਸ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਕੋਈ ਵੀ ਅਜਿਹਾ ਪਹਿਰਾਵਾ ਨਹੀਂ ਪਾਉਣਾ ਚਾਹੀਦਾ ਜੋ ਧਾਰਮਿਕ ਜਾਂ ਸੱਭਿਆਚਾਰਕ ਅਸਮਾਨਤਾ ਨੂੰ ਦਰਸਾਉਂਦਾ ਹੋਵੇ। ਨਕਾਬ, ਹਿਜਾਬ, ਬੁਰਕਾ, ਸਟੋਲ, ਟੋਪੀ ਆਦਿ ਨੂੰ ਗਰਾਊਂਡ ਫਰੋਲ ’ਚ ਬਣੇ ‘ਕਾਮਨ ਰੂਮ’ ਵਿਚ ਜਾ ਕੇ ਉਤਾਰਨਾ ਹੋਵੇਗਾ ਅਤੇ ਉਸਦੇ ਬਾਅਦ ਹੀ (ਵਿਦਿਆਰਥੀ) ਪੂਰੇ ਕਾਲਜ ਕੈਂਪਸ ’ਚ ਘੁੰਮ ਸਕਣਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e