ਬ੍ਰੇਕ ਫੇਲ੍ਹ ਹੋਣ ਮਗਰੋਂ ਪਹਾੜੀ ਤੋਂ ਖਿਸਕ ਰਹੀ ਸੀ ਬੱਸ, ਜਵਾਨਾਂ ਨੇ ਇੰਜ ਬਚਾਈ 40 ਅਮਰਨਾਥ ਯਾਤਰੀਆਂ ਦੀ ਜਾਨ

07/03/2024 12:37:11 AM

ਨੈਸ਼ਨਲ ਡੈਸਕ : ਭਾਰਤੀ ਫ਼ੌਜ ਦੇ ਜਵਾਨ ਜੰਮੂ-ਕਸ਼ਮੀਰ ਪੁਲਸ ਨਾਲ ਮਿਲ ਕੇ NH-44 'ਤੇ ਇਕ ਵੱਡੇ ਹਾਦਸੇ ਨੂੰ ਟਾਲਣ ਵਿਚ ਕਾਮਯਾਬ ਰਹੇ। ਇਥੇ ਅਮਰਨਾਥ ਤੋਂ ਪੰਜਾਬ ਦੇ ਹੁਸ਼ਿਆਰਪੁਰ ਜਾ ਰਹੀ ਇਕ ਬੱਸ ਦੀ ਬ੍ਰੇਕ ਫੇਲ੍ਹ ਹੋ ਗਈ ਸੀ। ਇਸ ਦੀ ਵਜ੍ਹਾ ਨਾਲ ਬੱਸ ਨੇ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਵਿਚ ਦਰਜਨਾਂ ਲੋਕ ਸਵਾਰ ਸਨ। ਜਵਾਨਾਂ ਨੇ ਬੜੀ ਸੂਝਬੂਝ ਨਾਲ ਵਾਹਨ ਨੂੰ ਕੰਟਰੋਲ ਕੀਤਾ, ਜਿਸ ਨਾਲ ਵੱਡਾ ਹਾਦਸਾ ਟਲ ਸਕਿਆ। 

ਭਾਰਤੀ ਫ਼ੌਜ ਦੇ ਜਵਾਨਾਂ ਨੇ ਜੰਮੂ-ਕਸ਼ਮੀਰ ਪੁਲਸ ਨਾਲ ਮਿਲ ਕੇ ਬੱਸ ਦੀ ਰਫ਼ਤਾਰ ਨੂੰ ਹੌਲੀ ਕੀਤਾ। ਉਨ੍ਹਾਂ ਬੱਸ ਦੀ ਤੇਜ਼ ਰਫਤਾਰ ਵਿਚਾਲੇ ਟਾਇਰ ਦੇ ਹੇਠਾਂ ਪੱਥਰ ਰੱਖ ਕੇ ਵਾਹਨ ਨੂੰ ਕੰਟਰੋਲ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ, ਜਿਸ ਵਿਚ ਉਹ ਕਾਮਯਾਬ ਵੀ ਹੋਏ। ਕਾਫ਼ੀ ਮੁਸ਼ੱਕਤ ਤੋਂ ਬਾਅਦ ਆਖ਼ਰਕਾਰ ਬੱਸ ਨੂੰ ਕੰਟਰੋਲ ਕਰ ਲਿਆ ਗਿਗਆ ਅਤੇ ਬੱਸ ਨੂੰ ਨਾਲੇ ਵਿਚ ਡਿੱਗਣ ਤੋਂ ਬਚਾ ਲਿਆ। 

ਇਹ ਵੀ ਪੜ੍ਹੋ : ਰਾਜਸਥਾਨ ਦੇ ਕਰੌਲੀ 'ਚ ਭਿਆਨਕ ਸੜਕ ਹਾਦਸਾ, ਮੱਧ ਪ੍ਰਦੇਸ਼ ਦੇ 9 ਲੋਕਾਂ ਦੀ ਮੌਤ

 

ਬੱਸ 'ਚ ਸਵਾਰ ਸਨ 40 ਯਾਤਰੀ, 10 ਹੋਏ ਜ਼ਖਮੀ
ਦੱਸਿਆ ਜਾ ਰਿਹਾ ਹੈ ਕਿ ਬੱਸ ਵਿਚ 40 ਯਾਤਰੀ ਸਵਾਰ ਸਨ, ਜਿਨ੍ਹਾਂ ਦੇ ਹੋਸ਼ ਉੱਡ ਗਏ। ਕਈ ਲੋਕ ਬੱਸ ਦੀ ਬ੍ਰੇਕ ਫੇਲ੍ਹ ਹੋ ਜਾਣ ਤੋਂ ਬਾਅਦ ਬੱਸ ਵਿਚ ਹੀ ਦੌੜ-ਭੱਜ ਰਨ ਲੱਗੇ, ਜਿਸ ਵਿਚ ਕਈ ਲੋਕ ਜ਼ਖਮੀ ਵੀ ਹੋ ਗਏ। ਕਿਹਾ ਜਾ ਰਿਹਾ ਹੈ ਕਿ ਜ਼ਖਮੀਆਂ ਵਿਚ 6 ਮਰਦ, 3 ਔਰਤਾਂ ਅਤੇ ਇਕ ਬੱਚਾ ਸ਼ਾਮਿਲ ਹਨ। 

ਫ਼ੌਜ ਦੀ ਕੁਇਕ ਰਿਐਕਸ਼ਨ ਟੀਮ ਨੇ ਕੀਤੀ ਮਦਦ
ਅਧਿਕਾਰੀਆਂ ਨੇ ਦੱਸਿਆ ਕਿ ਬੱਸ ਵਿਚ 40 ਤੀਰਥ ਯਾਤਰੀ ਸਵਾਰ ਸਨ ਜਿਹੜੇ ਹੁਸ਼ਿਆਰਪੁਰ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਬਨਿਹਾਲ ਦੇ ਨਜ਼ਦੀਕ ਨਚਲਾਨਾ ਪਹੁੰਚਣ 'ਤੇ ਬ੍ਰੇਕ ਫੇਲ੍ਹ ਹੋਣ ਦੀ ਵਜ੍ਹਾ ਨਾਲ ਡਰਾਈਵਰ ਬੱਸ ਨੂੰ ਰੋਕ ਨਹੀਂ ਸਕਿਆ। ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਫ਼ੌਜ ਦੀ ਕੁਇਕ ਰਿਐਕਸ਼ਨ ਟੀਮ ਐਂਬੂਲੈਂਸ ਨਾਲ ਘਟਨਾ ਸਥਾਨ 'ਤੇ ਪੁੱਜੀ ਅਤੇ ਸਾਰੇ ਜ਼ਖਮੀਆਂ ਦੀ ਮਦਦ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Rakesh

Content Editor

Related News