''ਰਾਸ਼ਟਰੀ ਅਧਿਆਪਕ ਪੁਰਸਕਾਰ-2024'' ਲਈ ਸਵੈ-ਨਾਮਜ਼ਦਗੀ ਦੀ ਆਖਰੀ ਮਿਤੀ 15 ਜੁਲਾਈ

Wednesday, Jul 03, 2024 - 12:26 AM (IST)

''ਰਾਸ਼ਟਰੀ ਅਧਿਆਪਕ ਪੁਰਸਕਾਰ-2024'' ਲਈ ਸਵੈ-ਨਾਮਜ਼ਦਗੀ ਦੀ ਆਖਰੀ ਮਿਤੀ 15 ਜੁਲਾਈ

ਜੈਤੋ (ਰਘੁਨੰਦਨ ਪਰਾਸ਼ਰ) - ਰਾਸ਼ਟਰੀ ਅਧਿਆਪਕ ਪੁਰਸਕਾਰ 2024 ਲਈ ਯੋਗ ਅਧਿਆਪਕਾਂ ਤੋਂ ਆਨਲਾਈਨ ਸਵੈ-ਨਾਮਜ਼ਦਗੀਆਂ 27 ਜੂਨ, 2024 ਤੋਂ ਸਿੱਖਿਆ ਮੰਤਰਾਲੇ ਦੇ ਪੋਰਟਲ http://nationalawardstoteachers.education.gov.in 'ਤੇ ਮੰਗੀਆਂ ਜਾ ਰਹੀਆਂ ਹਨ। ਆਨਲਾਈਨ ਨਾਮਜ਼ਦਗੀਆਂ ਪ੍ਰਾਪਤ ਕਰਨ ਦੀ ਆਖਰੀ ਮਿਤੀ 15 ਜੁਲਾਈ ਹੈ। ਇਸ ਸਾਲ 50 ਅਧਿਆਪਕਾਂ ਦੀ ਚੋਣ ਤਿੰਨ ਪੜਾਵਾਂ ਦੀ ਚੋਣ ਪ੍ਰਕਿਰਿਆ ਰਾਹੀਂ ਕੀਤੀ ਜਾਵੇਗੀ। ਇਹ ਚੋਣ ਪ੍ਰਕਿਰਿਆ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ 'ਤੇ ਹੋਵੇਗੀ। ਇਹ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਵੱਲੋਂ 5 ਸਤੰਬਰ, 2024 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਹੋਣ ਵਾਲੇ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ।

ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲੇ ਵੱਲੋਂ ਹਰ ਸਾਲ 5 ਸਤੰਬਰ ਨੂੰ ਅਧਿਆਪਕ ਦਿਵਸ 'ਤੇ ਰਾਸ਼ਟਰੀ ਪੱਧਰ ਦਾ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸਖ਼ਤ, ਪਾਰਦਰਸ਼ੀ ਅਤੇ ਆਨਲਾਈਨ ਚੋਣ ਪ੍ਰਕਿਰਿਆ ਰਾਹੀਂ ਚੁਣੇ ਗਏ ਦੇਸ਼ ਦੇ ਸਰਵੋਤਮ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਦਿੱਤੇ ਜਾਂਦੇ ਹਨ। ਰਾਸ਼ਟਰੀ ਅਧਿਆਪਕ ਪੁਰਸਕਾਰਾਂ ਦਾ ਉਦੇਸ਼ ਦੇਸ਼ ਦੇ ਕੁਝ ਸਰਵੋਤਮ ਅਧਿਆਪਕਾਂ ਦੇ ਵਿਲੱਖਣ ਯੋਗਦਾਨ ਦਾ ਜਸ਼ਨ ਮਨਾਉਣਾ ਅਤੇ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਹੈ, ਜਿਨ੍ਹਾਂ ਨੇ ਆਪਣੀ ਵਚਨਬੱਧਤਾ ਅਤੇ ਸਖ਼ਤ ਮਿਹਨਤ ਨਾਲ ਨਾ ਸਿਰਫ਼ ਸਕੂਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਹੈ, ਸਗੋਂ ਜੀਵਨ ਨੂੰ ਵੀ ਬਦਲਿਆ ਹੈ। ਉਨ੍ਹਾਂ ਦੇ ਵਿਦਿਆਰਥੀਆਂ ਨੂੰ ਵੀ ਖੁਸ਼ਹਾਲ ਬਣਾਇਆ ਗਿਆ ਹੈ। ਯੋਗਤਾ ਦੀਆਂ ਸ਼ਰਤਾਂ: ਰਾਜ ਸਰਕਾਰ/ਯੂਟੀ ਪ੍ਰਸ਼ਾਸਨ ਦੁਆਰਾ ਚਲਾਏ ਜਾ ਰਹੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਇਰ/ਸੀਨੀਅਰ ਸੈਕੰਡਰੀ ਸਕੂਲਾਂ, ਸਥਾਨਕ ਸੰਸਥਾਵਾਂ ਅਤੇ ਰਾਜ/ਯੂਟੀ ਬੋਰਡ ਨਾਲ ਸਬੰਧਤ ਪ੍ਰਾਈਵੇਟ ਸਕੂਲਾਂ ਵਿੱਚ ਕੰਮ ਕਰਨ ਵਾਲੇ ਸਕੂਲ ਅਧਿਆਪਕ ਅਤੇ ਸਕੂਲ ਮੁਖੀ ਪੁਰਸਕਾਰ ਲਈ ਯੋਗ ਹਨ।

ਕੇਂਦਰੀ ਵਿਦਿਆਲਿਆ (KVs), ਜਵਾਹਰ ਨਵੋਦਿਆ ਵਿਦਿਆਲਿਆ (JNVs), ਰੱਖਿਆ ਮੰਤਰਾਲੇ (MoD) ਦੁਆਰਾ ਚਲਾਏ ਜਾਂਦੇ ਸੈਨਿਕ ਸਕੂਲ, ਪਰਮਾਣੂ ਊਰਜਾ ਸਿੱਖਿਆ ਸੋਸਾਇਟੀ (AEES) ਦੁਆਰਾ ਚਲਾਏ ਜਾਂਦੇ ਵਿਦਿਆਲਿਆ ਅਤੇ ਜਨਜਾਤੀ ਮਾਮਲਿਆਂ ਦੇ ਮੰਤਰਾਲਾ ਵੱਲੋਂ ਚਲਾਏ ਜਾਂਦੇ ਏਕਲਵਯ ਮਾਡਲ ਰਿਹਾਇਸ਼ੀ ਸਕੂਲ (EMRS) ਅਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਅਤੇ ਭਾਰਤੀ ਸਕੂਲ ਸਰਟੀਫਿਕੇਟ ਪ੍ਰੀਖਿਆਵਾਂ (ਸੀਆਈਐਸਸੀਈ) ਨਾਲ ਸਬੰਧਿਤ ਸਕੂਲ।


author

Inder Prajapati

Content Editor

Related News