ਕੈਨੇਡਾ ਦੇ ਵੱਖ-ਵੱਖ ਸਹਿਰਾਂ ''ਚ ਮਨਾਇਆ ਗਿਆ ''ਕੈਨੇਡਾ ਡੇਅ'', ਲੋਕਾਂ ਨੇ ਮਾਣਿਆ ਆਤਿਸਬਾਜ਼ੀ ਦਾ ਅਨੰਦ
Tuesday, Jul 02, 2024 - 11:10 PM (IST)
ਵੈਨਕੂਵਰ (ਮਲਕੀਤ ਸਿੰਘ) - 'ਕੈਨੇਡਾ ਡੇਅ' ਦੇ ਮੌਕੇ 'ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਸਮੇਤ ਵੈਨਕੂਵਰ ਮਹਾਂਨਗਰ 'ਚ ਸਥਿਤ ਡਾਊਨ ਟਾਊਨ ਵਿਚ ਵੀ ਵੱਡੀ ਗਿਣਤੀ 'ਚ ਇਕੱਤਰ ਹੋਏ ਕੈਨੇਡੀਅਨ ਵਜੋਂ ਜਸ਼ਨ ਮਨਾਏ ਜਾਣ ਦੀਆਂ ਸੂਚਨਾਵਾਂ ਹਨ। ਇਸ ਸਬੰਧ ਵਿੱਚ ਬਹੁਗਿਣਤੀ ਕੈਨੇਡੀਅਨ ਲੋਕਾਂ ਦੀ ਆਮਦ ਨਾਲ ਵੈਨਕੂਵਰ ਦੀਆਂ ਚੋਣਵੀਆਂ ਸੜਕਾਂ ਅਤੇ ਪਾਰਕਾਂ 'ਚ ਰੌਣਕਾ ਵਾਲਾ ਮਾਹੌਲ ਸਿਰਜਿਆ ਨਜ਼ਰੀ ਪਿਆ। ਖੁਸ਼ੀ ਦੇ ਰੌਅ 'ਚ ਮਹਾਨ ਕੁਝ ਕੈਨੇਡੀਅਨ ਆਪੋ-ਆਪਣੇ ਵਾਹਨਾਂ 'ਤੇ ਕੈਨੇਡਾ ਦਾ ਕੌਮੀ ਝੰਡਾ ਲਗਾ ਕੇ ਵਾਹਨਾਂ ਸਮੇਤ ਵੱਖ-ਵੱਖ ਰਸਤਿਆਂ 'ਤੇ 'ਗੇੜੀਆਂ' ਕੱਢਦੇ ਵੀ ਨਜ਼ਰੀ ਆਏ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸੁਰਜੀਤ ਕੌਰ ਦੀ ਫੇਰ ਪਲਟੀ, ਮੁੜ ਅਕਾਲੀ ਦਲ ਦਾ ਫੜਿਆ ਪੱਲਾ, ਦੁਪਹਿਰ ਵੇਲੇ 'ਆਪ' 'ਚ ਹੋਈ ਸੀ ਸ਼ਾਮਲ
ਇਸੇ ਤਰ੍ਹਾਂ ਬ੍ਰਿਟਿਸ਼ ਕੌਲੰਬੀਆ ਦੇ ਖੂਬਸੂਰਤ ਪਹਾੜਾਂ 'ਚ ਘਿਰੇ ਪ੍ਰਿੰਸ ਰੋਪਿਡ ਸ਼ਹਿਰ ਦੇ ਵਸਨੀਕ ਲੋਕਾਂ ਵੱਲੋ ਵੀ 'ਕੈਨੇਡਾ ਡੇਅ' ਦੇ ਮੌਕੇ 'ਤੇ ਜਸ਼ਨਾਂ ਦਾ ਆਯੋਜਨ ਕੀਤਾ ਗਿਆ। ਇਸੇ ਸਬੰਧ ਵਿੱਚ ਉਥੋਂ ਦੇ ਪੈਸਿਟਿਕ ਮਰਾਈਨਜ਼ ਮੈਮੋਰੀਅਲ ਪਾਰਕ 'ਚ ਦੇਰ ਰਾਤ ਤੱਕ ਇਕੱਤਰ ਹੋਏ ਸ਼ਹਿਰ ਵਾਸੀਆਂ ਵੱਲੋਂ ਜਿੱਥੇ ਕਿ ਇੱਕ ਦੂਜੇ ਨੇ ਵਧਾਈਆਂ ਦਿੱਤੀਆਂ ਗਈਆਂ ਉੱਥੇ ਆਤਸ਼ਬਾਜੀ ਦੇ ਰੌਣਕਮਈ ਮਾਹੌਲ ਦਾ ਆਨੰਦ ਵੀ ਮਾਣਿਆ ਗਿਆ।
ਇਹ ਵੀ ਪੜ੍ਹੋ- 2.70 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਸਹਾਇਕ ਸਬ-ਇੰਸਪੈਕਟਰ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e