ਭਾਰਤ ਵਿਰੋਧੀ ਓਲੀ ਹੋਣਗੇ ਨੇਪਾਲ ਦੇ ਪ੍ਰਧਾਨ ਮੰਤਰੀ, ਦੇਉਬਾ ਅਤੇ ਓਲੀ ਹੋਏ ਇਕੱਠੇ
Wednesday, Jul 03, 2024 - 01:55 AM (IST)
ਕਾਠਮੰਡੂ (ਯਸ਼ੋਦਾ ਸ਼੍ਰੀਵਾਸਤਵ) - ਨੇਪਾਲ ’ਚ ਪ੍ਰਚੰਡ ਸਰਕਾਰ ਨੂੰ ਗ੍ਰਹਿਣ ਲੱਗ ਗਿਆ ਹੈ। ਕਮਿਊਨਿਸਟ ਪਾਰਟੀ-ਯੂਨੀਫਾਈਡ ਮਾਰਕਸਵਾਦੀ ਲੈਨਿਨਿਸਟ ਅਤੇ ਨੇਪਾਲੀ ਕਾਂਗਰਸ ਨਾਲ ਮਿਲ ਕੇ ਨਵੀਂ ਗਠਜੋੜ ਸਰਕਾਰ ਬਣਾਉਣ ਦਾ ਫਾਰਮੂਲਾ ਤੈਅ ਹੋ ਗਿਆ ਹੈ। ਸੋਮਵਾਰ ਰਾਤ 12 ਵਜੇ ਦੋਵਾਂ ਵਿਚਾਲੇ ਇਕ ਸਮਝੌਤਾ ਹੋਇਆ। ਡੇਢ ਸਾਲ ਲਈ ਸਰਕਾਰ ਚਲਾਉਣ ਲਈ ਸਹਿਮਤੀ ਬਣੀ ਹੈ।
ਪਹਿਲੀ ਪਾਰੀ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਹੋਣਗੇ ਅਤੇ ਉਨ੍ਹਾਂ ਦੀ ਪਾਰਟੀ ਦੇ 10 ਮੰਤਰੀ ਹੋਣਗੇ। ਨੇਪਾਲੀ ਕਾਂਗਰਸ ਦੀ ਪਹਿਲੀ ਪਾਰੀ ਦੀ ਸਰਕਾਰ ’ਚ 11 ਮੰਤਰੀ ਹੋਣਗੇ। ਇਸੇ ਤਰ੍ਹਾਂ ਦੂਜੇ ਡੇਢ ਸਾਲ ਦੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦੇਉਬਾ ਹੋਣਗੇ ਅਤੇ ਇਸ ਸਰਕਾਰ ’ਚ 11 ਮੰਤਰੀ ਸੀ. ਪੀ. ਐੱਨ.-ਯੂ. ਐੱਮ. ਐੱਲ. ਦੇ ਹੋਣਗੇ।
ਤੁਹਾਨੂੰ ਦੱਸ ਦੇਈਏ ਕਿ 275 ਮੈਂਬਰੀ ਨੇਪਾਲ ਦੇ ਪ੍ਰਤੀਨਿਧੀ ਸਦਨ ’ਚ ਸੀ.ਪੀ.ਐੱਨ.-ਯੂ. ਐੱਮ. ਐੱਲ. ਦੇ 78 ਮੈਂਬਰ ਹਨ ਅਤੇ ਨੇਪਾਲੀ ਕਾਂਗਰਸ ਦੇ 89 ਮੈਂਬਰ ਹਨ। ਪੂਰਨ ਬਹੁਮਤ ਲਈ 138 ਮੈਂਬਰਾਂ ਦੀ ਲੋੜ ਹੁੰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e