ਹਰਿਆਣਾ ਦੀ ਨੂੰਹ ਜੇਲ੍ਹ ''ਚ ਦੋ ਕੈਦੀਆਂ ਨੇ ਕੀਤੀ ਖ਼ੁਦਕੁਸ਼ੀ

Wednesday, Jul 03, 2024 - 02:12 AM (IST)

ਹਰਿਆਣਾ ਦੀ ਨੂੰਹ ਜੇਲ੍ਹ ''ਚ ਦੋ ਕੈਦੀਆਂ ਨੇ ਕੀਤੀ ਖ਼ੁਦਕੁਸ਼ੀ

ਨੂੰਹ, (ਭਾਸ਼ਾ) : ਹਰਿਆਣਾ ਦੀ ਨੂੰਹ ਜੇਲ੍ਹ ਵਿਚ ਦੋ ਕੈਦੀਆਂ ਨੇ ਕਥਿਤ ਤੌਰ 'ਤੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਵੇਂ ਕੈਦੀਆਂ ਦੀਆਂ ਲਾਸ਼ਾਂ ਸੋਮਵਾਰ ਰਾਤ ਜੇਲ੍ਹ ਬੈਰਕ ਦੇ ਇਸ਼ਨਾਨ ਘਰ ਵਿਚ ਰੱਸੀ ਨਾਲ ਲਟਕੀਆਂ ਪਾਈਆਂ ਗਈਆਂ। ਪੁਲਸ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ 29 ਜੂਨ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਵੱਖ-ਵੱਖ ਮਾਮਲਿਆਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਘਟਨਾ ਦੀ ਜਣਕਾਰੀ ਮਿਲਣ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਜੇਲ੍ਹ ਤੋਂ ਬਾਹਰ ਇਕੱਠੇ ਹੋ ਗਏ ਅਤੇ ਸਾਜ਼ਿਸ਼ ਦਾ ਦੋਸ਼ ਲਾਇਆ, ਪਰ ਜੇਲ੍ਹ ਪ੍ਰਸ਼ਾਸਨ ਨੇ ਦੋਸ਼ਾਂ ਨੂੰ ਖਾਰਜ ਕਰ ਦਿੱਤਾ।

ਪੁਲਸ ਮੁਤਾਬਕ, ਮ੍ਰਿਤਕਾਂ ਦੀ ਪਛਾਣ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਖਲੀਪੁਰ ਪਿੰਡ ਵਾਸੀ ਨਾਰਾਇਣ (22) ਅਤੇ ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਰੰਸਿਕਾ ਪਿੰਡ ਵਾਸੀ ਵਕੀਲ (23) ਦੇ ਰੂਪ ਵਿਚ ਹੋਈ ਹੈ। ਨਾਰਾਇਣ ਅਤੇ ਦੋ ਹੋਰ ਦੇ ਖਿਲਾਫ 11 ਅਪ੍ਰੈਲ ਨੂੰ ਪਿਨਗਵਾਂ ਪੁਲਸ ਨੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਜੇਲ੍ਹ ਅਧਿਕਾਰੀ ਬਿਮਲਾ ਨੇ ਦੱਸਿਆ ਕਿ ਦੋਵਾਂ ਕੈਦੀਆਂ ਨੇ ਖ਼ੁਦਕੁਸ਼ੀ ਕੀਤੀ ਹੈ। ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਲਾਸ਼ਾਂ ਪੁਲਸ ਨੂੰ ਸੌਂਪ ਦਿੱਤੀਆਂ ਗਈਆਂ ਹਨ।
 


author

Rakesh

Content Editor

Related News