ਕੋਰੋਨਾ ਆਫ਼ਤ: ‘ਆਕਸੀਜਨ ਐਕਸਪ੍ਰੈੱਸ’ ਟਰੇਨ ਚਲਾਏਗਾ ਰੇਲਵੇ, ਗ੍ਰੀਨ ਕੋਰੀਡੋਰ ਰਾਹੀਂ ਹੋਵੇਗੀ ਸਪਲਾਈ
Monday, Apr 19, 2021 - 10:33 AM (IST)
ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਕੇਸ ਰੋਜ਼ ਨਵੇਂ ਰਿਕਾਰਡ ਬਣਾ ਰਹੇ ਹਨ। ਇਸ ਦੇ ਨਾਲ ਹੀ ਕਈ ਸੂਬਿਆਂ ’ਚ ਆਕਸੀਜਨ ਦੀ ਕਿੱਲਤ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ। ਰੇਲਵੇ ਨੇ ਲਿਕਵਿਡ ਮੈਡੀਕਲ ਆਕਸੀਜਨ ਅਤੇ ਆਕਸੀਜਨ ਸਿਲੰਡਰਾਂ ਨੂੰ ਲੈ ਕੇ ਜਾਣ ਲਈ ਆਕਸੀਜਨ ਐਕਸਪ੍ਰੈੱਸ ਚਲਾਉਣ ਦੀ ਯੋਜਨਾ ਬਣਾਈ ਹੈ। ਇਨ੍ਹਾਂ ਨਿਰਵਿਘਨ ਗਤੀ ਨਾਲ ਚਲਾਉਣ ਲਈ ਗ੍ਰੀਨ ਕੋਰੀਡੋਰ ਬਣਾਏ ਜਾ ਰਹੇ ਹਨ। ਰੇਲ ਮੰਤਰਾਲਾ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਹੈ। ਮਹਾਰਾਸ਼ਟਰ ਤੋਂ ਖਾਲੀ ਟੈਂਕਰ ਸੋਮਵਾਰ ਨੂੰ ਚੱਲਣਗੇ ਜੋ ਕਿ ਵਿਸ਼ਾਖਾਪਟਨਮ, ਜਮਸ਼ੇਦਪੁਰ, ਰਾਊਰਕੇਲਾ, ਬੋਕਾਰੋ ਤੋਂ ਆਕਸੀਜਨ ਚੁੱਕਣਗੇ।
ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ
ਰੇਲਵੇ ਨੇ ਦੱਸਿਆ ਕਿ ਟੈਕਨੀਕਲ ਟਰਾਇਲ ਤੋਂ ਬਾਅਦ ਖਾਲੀ ਟੈਂਕਰਾਂ ਨੂੰ ਕਲਮਬੋਲੀ/ਬੋਇਸਰ ਤੋਂ ਮੁੰਬਈ ਭੇਜਿਆ ਜਾਵੇਗਾ ਅਤੇ ਫਿਰ ਉੱਥੋਂ ਵਾਇਜਾਗ ਜਮਸ਼ੇਦਪੁਰ, ਰਾਊਰਕੇਲਾ, ਬੋਕਾਰੋ ਭੇਜਿਆ ਜਾਵੇਗਾ। ਇਨ੍ਹਾਂ ’ਚ ਲਿਕਵਿਡ ਮੈਡੀਕਲ ਆਕਸੀਜਨ ਭਰੀ ਜਾਵੇਗੀ। ਕੋਵਿਡ ਤੋਂ ਪੀੜਤ ਗੰਭੀਰ ਕੇਸਾਂ ਦੇ ਇਲਾਜ ਵਿਚ ਆਕਸੀਜਨ ਦੀ ਅਹਿਮ ਭੂਮਿਕਾ ਹੈ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਸਰਕਾਰਾਂ ਨੇ ਰੇਲਵੇ ਤੋਂ ਪਤਾ ਲਾਉਣ ਦੀ ਬੇਨਤੀ ਕੀਤੀ ਸੀ ਕਿ ਕੀ ਰੇਲਵੇ ਲਿਕਵਿਡ ਮੈਡੀਕਲ ਆਕਸੀਜਨ ਟੈਂਕਰਾਂ ਨੂੰ ਲੈ ਕੇ ਜਾ ਸਕਦੀ ਹੈ। ਦੋਹਾਂ ਸੂਬਾਈ ਸਰਕਾਰਾਂ ਦੀ ਬੇਨਤੀ ’ਤੇ ਰੇਲਵੇ ਨੇ ਤੁਰੰਤ ਲਿਕਵਿਡ ਮੈਡੀਕਲ ਆਕਸੀਜਨ ਦੀ ਆਵਾਜਾਈ ਲਈ ਤਕਨੀਕੀ ਪਹਿਲੂਆਂ ’ਤੇ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ।
ਇਹ ਵੀ ਪੜ੍ਹੋ– ਕੋਰੋਨਾ ਖ਼ਿਲਾਫ਼ ਲੜਨ ਲਈ ਵੈਕਸੀਨ ਤੋਂ ਵੱਡਾ ਹਥਿਆਰ ਹੈ ‘ਡਬਲ ਮਾਸਕ’
ਆਕਸੀਜਨ ਐਕਸਪ੍ਰੈੱਸ ਟਰੇਨਾਂ ਲਈ ਗ੍ਰੀਨ ਕੋਰੀਡੋਰ ਬਣਾਇਆ ਜਾ ਰਿਹਾ ਹੈ। ਲਿਕਵਿਡ ਮੈਡੀਕਲ ਆਕਸੀਜਨ ਦੀ ਢੋਆ-ਢੁਆਈ ਨਾਲ ਸਬੰਧਤ ਮੁੱਦਿਆਂ ’ਤੇ 17 ਅਪ੍ਰੈਲ ਨੂੰ ਰੇਲਵੇ ਬੋਰਡ ਦੇ ਅਧਿਕਾਰੀਆਂ, ਸੂਬਾ ਟਰਾਂਸਪੋਰਟ ਕਮਿਸ਼ਨਰਾਂ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਦੀ ਬੈਠਕ ਹੋਈ ਸੀ। ਰੇਲਵੇ ਪਹਿਲਾਂ ਹੀ ਕਲਮਬੋਲੀ ਅਤੇ ਦੂਜੇ ਟਿਕਾਣੇ ’ਤੇ ਡੀ. ਬੀ. ਕੇ. ਐੱਮ. ਵੈਗੰਸ ਰੱਖ ਚੁੱਕੀ ਹੈ। ਸੋਮਵਾਰ ਨੂੰ 10 ਖਾਲੀ ਟੈਂਕਰ ਭੇਜਣ ਦੀ ਯੋਜਨਾ ਬਣਾਈ ਗਈ ਹੈ। ਮਹਾਰਾਸ਼ਟਰ ਦੇ ਟਰਾਂਸਪੋਰਟ ਸਕ੍ਰੈਟਰੀ ਨੇ 19 ਅਪ੍ਰੈਲ ਤੱਕ ਇਨ੍ਹਾਂ ਟੈਂਕਰਾਂ ਨੂੰ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ ਹੈ।
ਇਹ ਵੀ ਪੜ੍ਹੋ– ਕੋਰੋਨਾ ਵਾਇਰਸ ਦਾ ਵੱਧਦਾ ਕਹਿਰ, JEE Main ਪ੍ਰੀਖਿਆ ਟਲੀ
ਇਹ ਵੀ ਪੜ੍ਹੋ– ਕੋਵਿਡ-19 ਦਾ ਖ਼ੌਫ: ਜਾਣੋ ਭਾਰਤ ’ਚ ਹੁਣ ਤੱਕ ਕਿੰਨੇ ਲੋਕਾਂ ਨੂੰ ਲੱਗੇ ਕੋਰੋਨਾ ਟੀਕੇ