ਰੇਲ ਯਾਤਰੀਆਂ ਲਈ ਖੁਸ਼ਖਬਰੀ: ਕੋਵਿਡ ਮਹਾਮਾਰੀ ਤੋਂ ਪਹਿਲਾਂ ਵਾਂਗ ਹੋਵੇਗਾ ਰੇਲਵੇ ਦਾ ਸੰਚਾਲਨ

Friday, Nov 12, 2021 - 10:26 PM (IST)

ਰੇਲ ਯਾਤਰੀਆਂ ਲਈ ਖੁਸ਼ਖਬਰੀ: ਕੋਵਿਡ ਮਹਾਮਾਰੀ ਤੋਂ ਪਹਿਲਾਂ ਵਾਂਗ ਹੋਵੇਗਾ ਰੇਲਵੇ ਦਾ ਸੰਚਾਲਨ

ਨਵੀਂ ਦਿੱਲੀ - ਕਿਰਾਏ ਵਿੱਚ ਵਾਧੇ 'ਤੇ ਮੁਸਾਫਰਾਂ ਦੇ ਦਬਾਅ ਦਾ ਸਾਹਮਣਾ ਕਰਨ ਤੋਂ ਬਾਅਦ ਰੇਲਵੇ ਨੇ ਮੇਲ ਅਤੇ ਐਕਸਪ੍ਰੈੱਸ ਟਰੇਨਾਂ ਲਈ ‘ਸਪੈਸ਼ਲ ਟੈਗ' ਹਟਾਉਣ ਅਤੇ ਮਹਾਮਾਰੀ ਤੋਂ ਪਹਿਲਾਂ ਦੇ ਕਿਰਾਏ 'ਤੇ ਤੱਤਕਾਲ ਪ੍ਰਭਾਵ ਨਾਲ ਪਰਤਣ ਦਾ ਸ਼ੁੱਕਰਵਾਰ ਨੂੰ ਇੱਕ ਹੁਕਮ ਜਾਰੀ ਕੀਤਾ। ਜਦੋਂ ਤੋਂ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲੱਗੇ ਲਾਕਡਾਊਨ ਵਿੱਚ ਢਿੱਲ ਦਿੱਤੀ ਗਈ ਸੀ, ਰੇਲਵੇ ਸਿਰਫ ਵਿਸ਼ੇਸ਼ ਸਪੈਸ਼ਲ ਟਰੇਨਾਂ ਚਲਾ ਰਿਹਾ ਹੈ। ਇਸ ਦੀ ਸ਼ੁਰੂਆਤ ਲੰਬੀ ਦੂਰੀ ਦੀਆਂ ਟਰੇਨਾਂ ਨਾਲ ਹੋਈ ਸੀ ਅਤੇ ਹੁਣ, ਇੱਥੇ ਤੱਕ ਕਿ ਘੱਟ ਦੂਰੀ ਦੀਆਂ ਯਾਤਰੀ ਸੇਵਾਵਾਂ ਨੂੰ ਥੋੜ੍ਹਾ ਜ਼ਿਆਦਾ ਕਿਰਾਏ ਵਾਲੀ ਵਿਸ਼ੇਸ਼ ਟਰੇਨਾਂ ਦੇ ਰੂਪ ਵਿੱਚ ਚਲਾਇਆ ਜਾ ਰਿਹਾ ਹੈ ਤਾਂ ਕਿ "ਲੋਕਾਂ ਨੂੰ ਪਰਹੇਜ਼ਯੋਗ ਯਾਤਰਾ ਤੋਂ ਨਿਰਾਸ਼" ਕੀਤਾ ਜਾ ਸਕੇ। ਰੇਲਵੇ ਬੋਰਡ ਨੇ ਸ਼ੁੱਕਰਵਾਰ ਨੂੰ ਜ਼ੋਨਲ ਰੇਲਵੇ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਟਰੇਨਾਂ ਹੁਣ ਆਪਣੇ ਨਿਯਮਤ ਨੰਬਰਾਂ ਦੇ ਨਾਲ ਚਲਾਈਆਂ ਜਾਣਗੀਆਂ ਅਤੇ ਕਿਰਾਇਆ ਕੋਵਿਡ ਤੋਂ ਪਹਿਲਾਂ ਦਰ ਵਾਂਗ ਆਮ ਹੋਵੇਗਾ।

ਇਹ ਵੀ ਪੜ੍ਹੋ - ਆਜ਼ਾਦੀ ਨੂੰ ਲੈ ਕੇ ਬਿਆਨਬਾਜ਼ੀ ਪਈ ਭਾਰੀ: ਕੰਗਨਾ ਰਣੌਤ ਖ਼ਿਲਾਫ਼ ਜੋਧਪੁਰ 'ਚ ਮਾਮਲਾ ਦਰਜ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News